ਖਰੜ 17 ਅਗਸਤ :ਮਾਰਸਲ ਨਿਊਜ਼)ਡਾ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਬਲਾਕ ਮਾਜਰੀ ਵੱਲੋਂ ਕੋਵਿਡ-19 ਬਿਮਾਰੀ ਵਿੱਚ ਜਿਲਾ ਪ੍ਰਸ਼ਾਸਨ ਵੱਲੋਂ ਲਗਾਈਆਂ ਡਿਊਟੀਆਂ ਦੌਰਾਨ ( ਡਿਊਟੀ ਮੈਜਿਸਟਰੇਟ)ਆਪਣੀ ਡਿਊਟੀ ਇਮਾਨਦਾਰੀ ਅਤੇ ਜਿੰਮੇਵਾਰੀ ਨਾਲ ਨਿਭਾਉਂਦੇ ਹੋਏ ਆਪਣੇ ਵਿਭਾਗ ਦੇ ਕਿਸਾਨਾਂ ਨੂੰ ਖੇਤੀਬਾੜੀ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਵੀ ਖੇਤਾਂ ਵਿਚ ਜਾਕੇ ਦਿੱਤੀ।ਪੂਰੇ ਇਲਾਕੇ
ਵਿੱਚ ਵਿਚਰਦੇ ਹੋਏ ਕੋਵਿਡ ਦੀ ਰੋਕਥਾਮ ਲਈ ਦਿਨ ਰਾਤ ਤਨਦੇਹੀ ਨਾਲ ਲੋਕਾਂ ਨੂੰ ਜਾਗਰੂਕ ਕੀਤਾ। ਗਰੀਬ ਲੋਕਾਂ ਨੂੰ ਆਪਣੇ ਕੋਲ ਤੋ ਅਨਾਜ ਤੇ ਮਾਸਕ ਵੀ ਵੰਡੇ। ਇਨ੍ਹਾਂ ਸ਼ਲਾਘਾਯੋਗ ਕੰਮਾਂ ਨੂੰ ਮੁੱਖ ਰੱਖਦੇ ਹੋਏ ਸੁਤੰਤਰਤਾ ਦਿਵਸ 2020 ਦੇ ਸਮਾਗਮ ਦੇ ਮੌਕੇ ਤੇ ਉਪ ਮੰਡਲ ਪ੍ਰਸ਼ਾਸਨ ਖਰੜ ਜਿਲ੍ਹਾ ਐਸ ਏ ਐਸ ਨਗਰ ਦੁਆਰਾ ਅਣਥੱਕ ਸੇਵਾਵਾਂ ਲਈ ਡਾ ਗੁਰਬਚਨ ਨੂੰ ਸ੍ਰੀ ਹਿਮਾਂਸ਼ੂ ਜੈਨ ਐਸ ਡੀ ਐਮ ਵੱਲੋਂ ਸਨਮਾਨ ਪੱਤਰ ਭੇਂਟ ਕੀਤਾ ਗਿਆ।