ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਸੰਸਥਾ ਯੂਥ ਆਫ ਪੰਜਾਬ ਵਲੋਂ ਫਾਈਟ ਫਾਰ ਰਾਈਟ ਦੇ ਸਹਿਯੋਗ ਨਾਲ ਪਿੰਡ ਮਨੌਲੀ ਜਿਲ੍ਹਾ ਮੋਹਾਲੀ ਦੇ ਪ੍ਰਾਇਮਰੀ ਸਕੂਲ ਵਿੱਚ ਛੋਟੇ ਬੱਚਿਆਂ ਨੂੰ ਜਿਣਸੀ ਸ਼ੋਸ਼ਣ ਸਬੰਧੀ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਗਿਆ..॥ ਇਸ ਮੌਕੇ ਯੂਥ ਆਫ ਪੰਜਾਬ ਦੇ ਸੀਨੀਅਰ ਅਹੁਦੇਦਾਰ ਵਿੱਕੀ ਮਨੌਲੀ ਵਲੋਂ ਸਕੂਲ ਵਿੱਚ ਸਾਰੇ ਸਮਾਗਮ ਦੀ ਤਿਆਰੀ ਪਹਿਲਾਂ ਹੀ ਕਰਵਾ ਰੱਖੀ ਸੀ..॥ ਯੂਥ ਆਫ ਪੰਜਾਬ ਦੀ ਲੀਗਲ ਸੈੱਲ ਇੰਚਾਰਜ ਅਤੇ ਫਾਈਟ ਫਾਰ ਰਾਈਟ ਦੀ ਪ੍ਰਧਾਨ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਵਲੋਂ ਪਹਿਲਾਂ ਹੀ ਜਿਣਸੀ ਸ਼ੋਸ਼ਣ ਸਬੰਧੀ ਨੋਟਿਸ ਲੈਂਦਿਆ ਸਿੱਖਿਆ ਵਿਭਾਗ ਤੋਂ ਮਨਜ਼ੂਰੀ ਲੈ ਕੇ ਮੋਹਾਲੀ ਜਿਲ੍ਹੇ ਤੋਂ ਸ਼ੁਰਆਤ ਕੀਤੀ ਜਾ ਚੁੱਕੀ ਹੈ..॥ ਇਸ ਮੌਕੇ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਦੀ ਰਹਿਨੁਮਾਈ ਹੇਠ ਕੀਤੇ ਗਏ ਇਸ ਚੇਤਨਾ ਸਮਾਗਮ ਵਿੱਚ ਐਡਵੋਕੇਟ ਸਿਮਰਨਜੀਤ ਗਿੱਲ ਵਲੋਂ ਛੋਟੇ ਬੱਚਿਆਂ ਨੂੰ ਜਿਣਸੀ ਸ਼ੋਸ਼ਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦੇ ਕੇ ਸਮਝਾਇਆ ਗਿਆ ਅਤੇ ਬੱਚਿਆਂ ਨੂੰ ਕਿਹਾ ਗਿਆ ਕਿ ਜੇਕਰ ਤੁਹਾਨੂੰ ਸਕੂਲ, ਘਰੇ ਜਾਂ ਬਾਹਰ ਕੋਈ ਕਿਸੇ ਤਰਾਂ ਸ਼ਰੀਰਕ ਛੇੜਛਾੜ ਕਰਦਾ ਹੈ ਤਾਂ ਸਿੱਧਾ ਜਾ ਕੇ ਆਪਣੇ ਮਾਂ ਬਾਪ ਜਾਂ ਸਕੂਲ ਅਧਿਆਪਕਾ ਨੂੰ ਦੱਸੋ ਤਾਂ ਕਿ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ..॥ ਉਹਨਾਂ ਕਿਹਾ ਕਿ ਜੇਕਰ ਸਕੂਲ ਜਾਂ ਘਰੇ ਕਿਸੇ ਬੱਚੇ ਨਾ ਇਹੋ ਜਿਹੀ ਛੇੜਛਾੜ ਹੁੰਦੀ ਹੈ ਤਾਂ ਸਾਡੀ ਸੰਸਥਾ ਨਾਲ ਜਾਣੂੰ ਕਰਵਾਇਆ ਜਾਵੇ, ਅਸੀ ਉਸ ਇਨਸਾਨ ਨੂੰ ਦਰਿੰਦਗੀ ਦਾ ਸਜ਼ਾ ਜਰੂਰ ਦਿਵਾਵਾਂਗੇ..॥ ਇਸ ਮੌਕੇ ਪਰਮਦੀਪ ਸਿੰਘ ਬੈਦਵਾਨ ਨੇ ਟੀਚਰਾਂ ਨੂੰ ਸਮਝਾਉੰਦੇ ਹੋਏ ਕਿਹਾ ਕਿ ਉਹ ਹਮੇਸ਼ਾਂ ਆਪਣੇ ਬੱਚਿਆਂ ਨਾਲ ਇਸ ਵਿਸ਼ੇ ਉੱਪਰ ਗੱਲਬਾਤ ਕਰਦੇ ਰਹਿਣ..॥ ਕਿਉਂਕਿ ਸਰਕਾਰੀ ਰਿਪੋਰਟਾਂ ਅਨੁਸਾਰ ਛੋਟੀ ਉਮਰ ਵਿੱਚ ਹਰੇਕ ਪੰਜ ਲੜਕੀਆਂ ਚੋਂ ਇੱਕ ਅਤੇ ਮੁੰਡਿਆਂ ਵਿੱਚ ਹਰੇਕ ਵੀਹ ਮੁੰਡਿਆਂ ਵਿੱਚੋਂ ਇੱਕ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਹੈ..॥ ਹੈਰਾਨੀ ਵਾਲੀ ਗੱਲ ਇਹ ਕਿ ਹੈ ਜਿਆਦਾਤਰ ਕੇਸਾਂ ਵਿੱਚ ਸ਼ੋਸ਼ਣ ਕਰਨ ਵਾਲਾ ਕੋਈ ਬੇਗਾਨਾ ਨਹੀ ਸਗੋਂ ਆਪਣਾ ਹੀ ਹੁੰਦਾ..॥ ਸੋ ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਜਿਸਮਾਨੀ ਛੇੜਛਾੜ ਸਬੰਧੀ ਜਾਣਕਾਰੀ ਦੇਣੀ ਚਾਹੀਦੀ ਹੈ ਤੇ ਉਹਨਾਂ ਤੋਂ ਸਮੇਂ ਸਮੇਂ ਪੁੱਛਣਾ ਚਾਹੀਦਾ ਹੈ..॥ ਜੇਕਰ ਕਿਸੇ ਨੇ ਅਜਿਹੀ ਕੋਈ ਸ਼ਰਮਨਾਕ ਹਰਕਤ ਕੀਤੀ ਹੈ ਤਾਂ ਉਸ ਨੂੰ ਸਜ਼ਾ ਜਰੂਰ ਦਿਵਾਉਣੀ ਚਾਹੀਦੀ ਹੈ..॥ ਕਿਉਂਕਿ ਉਸ ਨੂੰ ਸਜ਼ਾ ਨਾ ਦਿਵਾ ਕੇ ਅਸੀਂ ਜਾਣੇ ਅਣਜਾਣੇ ਵਿੱਚ ਉਸ ਨੂੰ ਹੋਰ ਜ਼ੁਰਮ ਕਰਨ ਲਈ ਖੁੱਲਾ ਛੱਡਦੇ ਹਾਂ..॥ ਇਸ ਮੌਕੇ ਸੰਸਥਾ ਵਲੋਂ ਬੱਚਿਆਂ ਅਤੇ ਟੀਚਰਾਂ ਤੋਂ ਭਰੋਸਾ ਲਿਆ ਗਿਆ ਕਿ ਜੇਕਰ ਭਵਿੱਖ ਵਿੱਚ ਕਿਸੇ ਦੇ ਨਾਲ ਜਾਂ ਆਸ ਪਾਸ ਇਹੋ ਜਿਹੀ ਜਿਸਮਾਨੀ ਛੇੜਛਾੜ ਸਬੰਧੀ ਕੋਈ ਘਟਨਾ ਹੁੰਦੀ ਹੈ ਤਾਂ ਉਸ ਦੋਸ਼ੀ ਨੂੰ ਅਸੀਂ ਜਰੂਰ ਸਜ਼ਾ ਦਿਵਾਵਾਂਗੇ..॥ ਇਸ ਸਮੇਂ ਬੱਚਿਆਂ ਨੂੰ ਸਮਝਾਉਣ ਲਈ ਸਮਾਂ ਕੱਢਣ ਵਾਸਤੇ ਪਿੰਡ ਦੇ ਸਰਪੰਚ ਜ਼ੋਰਾ ਸਿੰਘ ਵਲੋਂ ਯੂਥ ਆਫ ਪੰਜਾਬ ਅਤੇ ਫਾਈਟ ਫਾਰ ਰਾਈਟ ਦੀ ਸਾਰੀ ਟੀਮ ਧੰਨਵਾਦ ਕੀਤਾ ਗਿਆ..॥ ਇਸ ਮੌਕੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਤੋਂ ਇਲਾਵਾ ਐਡਵੋਕੇਟ ਮੈਡਮ ਸਿਮਰਨਜੀਤ ਕੌਰ ਗਿੱਲ, ਯੂਥ ਆਫ ਪੰਜਾਬ ਦੇ ਕੈਸ਼ੀਅਰ ਵਿੱਕੀ ਮਨੌਲੀ, ਸ਼ਰਨਦੀਪ ਸਿੰਘ ਚੱਕਲ, ਟੀਚਰ ਸਹਿਬਾਨ ਹਾਜ਼ਰ ਸਨ..॥

LEAVE A REPLY

Please enter your comment!
Please enter your name here