News Update
_______________

ਐਸ ਏ ਐਸ ਨਗਰ, 15 ਜੁਲਾਈ(ਮਾਰਸ਼ਲ ਨਿਊਜ਼) :ਕੋਵਿਡ 19 ਦੀ ਸਥਿਤੀ ਬਾਰੇ ਦੱਸਦਿਆਂ, ਡਿਪਟੀ ਕਮਿਸ਼ਨਰ ਐਸ.ਏ.ਐਸ, ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਅੱਜ ਕੋਵਿਡ ਦੇ 12 ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ 8 ਮਰੀਜ ਠੀਕ ਹੋਏ ਹਨ।

ਪਾਜੇਟਿਵ ਕੇਸਾਂ ਵਿੱਚ ਸੋਹਾਣਾ ਤੋਂ ਚਾਰ ਮਹਿਲਾਵਾਂ (ਕ੍ਰਮਵਾਰ 23,23, 24 ਅਤੇ 27 ਸਾਲਾ), ਫੇਜ-9 ਤੋਂ ਇੱਕ 27 ਸਾਲਾ ਪੁਰਸ਼ ਅਤੇ ਇੱਕ 31 ਸਾਲਾ ਮਹਿਲਾ, ਫੇਜ਼ 10 ਮੁਹਾਲੀ ਤੋਂ ਇੱਕ 32 ਸਾਲਾ ਪੁਰਸ਼, ਫੇਜ਼ 1 ਤੋਂ ਇੱਕ 30 ਸਾਲਾ ਪੁਰਸ਼, , ਜੀ ਟੀ ਬੀ ਨਗਰ ਖਰੜ ਦਾ ਇੱਕ 52 ਸਾਲਾ ਪੁਰਸ਼, ਪੈਰਾਡਾਈਜ਼ ਅਪਾਰਟਮੈਂਟ ਮੁਹਾਲੀ ਤੋਂ ਇੱਕ 40 ਸਾਲਾ ਮਹਿਲਾ, ਸੈਕਟਰ 71 ਮੁਹਾਲੀ ਤੋਂ ਇੱਕ 29 ਸਾਲਾ ਮਹਿਲਾ ਅਤੇ ਖਰੜ ਤੋਂ ਇੱਕ 52 ਸਾਲਾ ਦੀ ਮਹਿਲਾ ਸ਼ਾਮਲ ਹੈ।

ਜਿਹਨਾਂ ਮਰੀਜਾਂ ਨੂੰ ਛੁੱਟੀ ਮਿਲੀ ਹੈ ਉਹਨਾਂ ਵਿਚ ਗਿਲਕੋ ਖਰੜ ਤੋਂ 37 ਸਾਲਾ ਪੁਰਸ਼, ਸੈਕਟਰ 80 ਮੁਹਾਲੀ ਤੋਂ 29 ਸਾਲਾ ਮਹਿਲਾ, ਮਜਾਤ ਤੋਂ 20 ਸਾਲਾ ਲੜਕਾ, ਸਨੀ ਐਨਕਲੇਵ ਖਰੜ ਤੋਂ 46 ਸਾਲਾ ਪੁਰਸ਼, ਬਾਲਟਾਣਾ ਤੋਂ 37 ਸਾਲਾ ਮਹਿਲਾ, ਸੈਕਟਰ 91 ਤੋਂ 33 ਸਾਲਾ ਮਹਿਲਾ, ਸੈਕਟਰ 104 ਤੋਂ 43 ਸਾਲਾ ਪੁਰਸ਼ ਅਤੇ ਲੋਹਗੜ ਤੋਂ 48 ਸਾਲਾ ਪੁਰਸ਼ ਸ਼ਾਮਲ ਹਨ।

ਹੁਣ ਤੱਕ ਕੁੱਲ ਕੇਸਾਂ ਦੀ ਗਿਣਤੀ 456 ਹੋ ਗਈ ਹੈ ਜਦਕਿ ਠੀਕ ਹੋਏ ਕੇਸ ਦੀ ਗਿਣਤੀ 287 ਹੈ। ਐਕਟਿਵ ਕੇਸਾਂ ਦੀ ਗਿਣਤੀ 160 ਅਤੇ 9 ਦੀ ਮੌਤ ਹੋ ਚੁੱਕੀ ਹੈ।