ਮੁੱਲਾਂਪੁਰ ਗਰੀਬਦਾਸ, 14 ਅਕਤੂਬਰ – ਇੱਕ ਕੰਪਨੀ ਨਾਲ ਜਮੀਨ ਜਾਇਦਾਦ ਮਾਮਲੇ ‘ਚ ਜਾਅਲਸਾਜੀ ਦੇ ਮਾਮਲੇ ‘ਚ ਸਥਾਨਿਕ ਪੁਲਿਸ ਨੇ ਰਣਜੋਧ ਸਿੰਘ ਮਾਨ ਦੀ ਪਤਨੀ, ਮਾਤਾ, ਭੈਣ, ਜੀਜੇ ਅਤੇ ਹੋਰਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਜਿਕਰਯੋਗ ਹੈ ਕਿ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੇ ਪਿੰਡ ਮਾਜਰਾ ਵਾਸੀ ਯੂਥ ਆਗੂ ਰਣਜੋਧ ਸਿੰਘ ਮਾਨ ਦੀ ਮਈ 2019 ਦੌਰਾਨ ਅਚਾਨਕ ਬਿਮਾਰ ਹੋਣ ਪਿਛੋਂ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਬਾਦਲ ਪਰਿਵਾਰ ਨਾਲ ਸਬੰਧਿਤ ਇੱਕ ਕੰਪਨੀ ਮੈਟਰੋ ਦੇ ਡਾਇਰੈਕਟਰ ਲਖਵੀਰ ਸਿੰਘ ਲੱਖੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਰਣਜੋਧ ਸਿੰਘ ਮਾਨ ਨੇ ਪਿੰਡ ਪਲਣਪੁਰ ਸਥਿਤ ਚਾਰ ਏਕੜ ਜਮੀਨ ਦਾ ਵੇਚਣ ਸਬੰਧੀ ਇਕਰਾਰਨਾਮਾ ਉਕਤ ਕੰਪਨੀ ਨਾਲ ਕੀਤਾ ਹੋਇਆ ਹੈ। ਜਮੀਨ ਦੇ ਬਣਦੇ ਪੈਸੇ 1 ਕਰੋੜ 20 ਲੱਖ ਉਸਦੇ ਪਰਿਵਾਰ ਦੇ ਮੈਂਬਰਾਂ ਦੇ ਵੱਖ ਵੱਖ ਖਾਤਿਆਂ ਵਿੱਚ ਜਮਾਂ ਕਰਵਾਏ ਸਨ। ਚਾਰ ਏਕੜ ਜਮੀਨ ਦਾ ਮੁਖਤਿਆਰਨਾਮਾ ਆਮ ਵੀ  ਦਿੱਤਾ ਹੋਇਆ ਸੀ, ਪਰ ਧੋਖਾਧੜੀ ਅਤੇ ਹੇਰਾਫੇਰੀ ਦੀ ਨੀਅਤ ਨਾਲ ਜਾਣਬੁੱਝਕੇ ਕੁਝ ਦਿਨ ਪਹਿਲਾਂ ਇਸ ਮੁਖਤਿਆਰਨਾਮੇ ਨੂੰ ਯੂਥ ਆਗੂ ਮਾਨ ਦੇ ਪਰਿਵਾਰ ਨੇ ਕੈਂਸਲ ਕਰਵਾ ਦਿੱਤਾ। ਲਖਵੀਰ ਸਿੰਘ ਅਨੁਸਾਰ ਇਸ ਧੋਖਾਧੜੀ ਵਿੱਚ ਰਣਜੋਧ ਸਿੰਘ ਮਾਨ ਦੀ ਮਾਤਾ ਅਮਰਜੀਤ ਕੌਰ ਸਮੇਤ ਪਤਨੀ ਸਬੀਨਾ ਮਾਨ, ਭੈਣ ਰਮਨਦੀਪ ਕੌਰ, ਜੀਜਾ ਸਕਿੰਦਰ ਸਿੰਘ ਅਤੇ ਹੋਰਨਾਂ ਖਿਲਾਫ ਸਿਕਾਇਤ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਸੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਉਕਤ ਕਥਿਤ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਕਰਨ ਉਪਰੰਤ ਮਾਤਾ ਸਮੇਤ ਹੋਰਨਾਂ ਨੂੰ ਗ੍ਰਿਫਤਾਰ ਕਰ ਲਿਆ। ਮਾਣਯੋਗ ਅਦਾਲਤ ਵੱਲੋਂ ਅਮਰਜੀਤ ਕੌਰ ਅਤੇ ਹੋਰਨਾਂ ਨੂੰ ਜੁਡੀਸੀਅਲ ਰਿਮਾਂਡ ‘ਤੇ ਰੂਪਨਗਰ ਜੇਲ੍ਹ ਭੇਜ ਦਿੱਤਾ ਹੈ, ਜਦਕਿ ਇਸ ਮਾਮਲੇ ਵਿੱਚ ਰਣਜੋਧ ਸਿੰਘ ਮਾਨ ਦੀ ਪਤਨੀ ਸਬੀਨਾ ਮਾਨ ਪੁਲਿਸ ਕਾਰਵਾਈ ਦੌਰਾਨ ਵਿਦੇਸ਼ ਭੱਜਣ ਵਿੱਚ ਕਾਮਯਾਬ ਹੋ ਗਈ। ਪੁਲਿਸ ਵੱਲੋਂ ਉਸਦੀ ਗ੍ਰਿਫਤਾਰੀ ਲਈ ਸਰਗਰਮੀ ਨਾਲ ਅਗਲੀ ਕਾਰਵਾਈ ਆਰੰਭ ਦਿੱਤੀ ਗਈ ।

LEAVE A REPLY

Please enter your comment!
Please enter your name here