ਮੁੰਬਈ: ਸਾਲ 2000 ‘ਚ ਰਿਲੀਜ਼ ਸੁਪਰ ਹਿੱਟ ਫ਼ਿਲਮ ‘ਕਹੋ ਨਾ ਪਿਆਰ ਹੈ’ ‘ਚ ਰਿਤਿਕ ਰੋਸ਼ਨ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਐਕਟਰਸ ਅਮੀਸ਼ਾ ਪਟੇਲ ਅਤੇ ਉਨ੍ਹਾਂ ਦੇ ਪਾਟਨਰ ਕੁਣਾਲ ਘੁਮਰ ‘ਤੇ ਹੁਣ ਡ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਤਿੰਨ ਕਰੋੜ ਰੁਪਏ ਦਾ ਚੈਕ ਬਾਉਂਸ ਮਾਮਲੇ ‘ਚ ਰਾਂਚੀ ਦੀ ਹੇਠਲੀ ਅਦਾਲਤ ਨੇ ਅਮੀਸ਼ਾ ਪਲੇਟ ਅਤੇ ਕੁਣਾਲ ਘੁਮਰ ਦੋਵਾਂ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ।
ਰਾਂਚੀ ਕੋਰਟ ਨੇ ਇਹ ਵਾਰੰਟ ਦੋਵਾਂ ਨੂੰ ਅਦਾਲਤ ‘ਚ ਹਾਜਿਰ ਹੋਣ ਦੇ ਸਮੰਨ ਦੀ ਅਵਹੇਲਨਾ ਕਰਨ ਅਤੇ ਕੋਰਟ ‘ਚ ਹਾਜਰ ਨਾ ਹੋਣ ਦੇ ਚਲਦੇ ਚਾਰ ਅਕਤੂਬਰ ਨੂੰ ਜਾਰੀ ਕਤਿਾ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਕਾਰਨਾਂ ਕਰਕੇ ਇਹ ਵਾਰੰਟ ਰਾਂਚੀ ਪੁਲਿਸ ਨੂੰ 9 ਅਕਤੂਬਰ ਨੂੰ ਮਿਲਿਆ। ਅਜਿਹਾ ‘ਚ ਰਾਂਚੀ ਪੁਲਿਸ ਮੁੰਬਈ ਆ ਕੇ ਅਮੀਸ਼ਾਂ ਅਤੇ ਕੁਣਾਲ ਦੋਵਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ।
ਦੱਸ ਦਈਏ ਕਿ ਐਕਟਰਸ ਅਮੀਸ਼ਾ ਅਤੇ ਕੁਣਾਲ ਵਲੋਂ ਪ੍ਰੋਡਿਊਸ ਕੀਤੀ ਆਪਣੀ ਪਹਿਲੀ ਫ਼ਿਲਮ ‘ਦੇਸੀ ਮੇਜਿਕ’ ਲਈ ਲਿਅ ਕਰਜ਼ ਵਾਪਸ ਨਾ ਦੇਣ ਦੇ ਮਾਮਲੇ ‘ਚ 8 ਅਤੇ ਫੇਰ 17 ਜੁਲਾਈ ਨੂੰ ਦੋਵਾਂ ਨੂੰ ਰਾਂਚੀ ਕੋਰਟ ‘ਚ ਪੇਸ਼ ਹੋਣ ਦਾ ਆਦੇਸ਼ ਸੀ। ਜਿਸ ਤੋਂ ਬਾਅਦ ਕੋਰਟ ਨੇ ਦੋਵਾਂ ਨੂੰ ਅਦਾਲਤ ‘ਚ ਪੇਸ਼ ਹੋਣ ਦਾ ਸੰਮਨ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਵੀ ਦੋਵੇਂ ਕੋਰਟ ‘ਚ ਹਾਜ਼ਰ ਨਹੀ ਹੋਏ।