ਖਰੜ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨਾਲ ਕੀਤੀ ਬੈਠਕ
ਖਰੜ, 4 ਜੁਲਾਈ :ਮਾਰਸ਼ਲ ਨਿਊਜ਼: ‘ਨਰੇਗਾ’ ਤਹਿਤ ਪਿੰਡਾਂ ਵਿਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣ ਅਤੇ ਪਿੰਡਾਂ ਦਾ ਸੁੰਦਰੀਕਰਨ ਕਰਵਾਇਆ ਜਾਵੇ ਜਿਸ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿਤੀ ਜਾਵੇਗੀ।’ ਇਹ ਗੱਲ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਅਪਣੇ ਦਫ਼ਤਰ ਵਿਖੇ ਕਈ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨਾਲ ਗੱਲਬਾਤ ਕਰਦਿਆਂ ਕਹੀ। ਅੱਜ ਖਰੜ ਹਲਕੇ ਦੇ ਦਰਜਨਾਂ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨੇ ਸ੍ਰੀ ਮੱਛਲੀ ਕਲਾਂ ਨਾਲ ਉਨ••ਾਂ ਦੇ ਦਫ਼ਤਰ ਵਿਚ ਵਿਸ਼ੇਸ਼ ਬੈਠਕ ਕੀਤੀ ਅਤੇ ਉਨ••ਾਂ ਨੂੰ ਆਪੋ-ਅਪਣੇ ਪਿੰਡਾਂ ਦੀਆਂ ਸਮੱਸਿਆਵਾਂ ਤੋਂ ਵਾਕਫ਼ ਕਰਾਇਆ। ਬੈਠਕ ਦੌਰਾਨ ਸ੍ਰੀ ਮੱਛਲੀ ਕਲਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਕਾਨੂੰਨ ਦੇਸ਼ ਭਰ ਦੇ ਪਿੰਡਾਂ ਲਈ ਵਰਦਾਨ ਸਾਬਤ ਹੋਇਆ ਹੈ ਜਿਸ ਜ਼ਰੀਏ ਜਿਥੇ ਪਿੰਡ ਦੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ, ਉਥੇ ਪਿੰਡਾਂ ਦਾ ਮੂੰਹ-ਮੁਹਾਂਦਰਾ ਵੀ ਬਦਲਿਆ ਹੈ। ਉਨ••ਾਂ ਸਰਪੰਚਾਂ ਨੂੰ ਕਿਹਾ ਕਿ ਉਹ ਇਸ ਕਾਨੂੰਨ ਤਹਿਤ ਮਿਲਦੇ ਫ਼ੰਡਾਂ ਦੀ ਸੁਚਾਰੂ ਢੰਗ ਨਾਲ ਵਰਤੋਂ ਕਰਦਿਆਂ ਆਪੋ-ਅਪਣੇ ਪਿੰਡਾਂ ਦੀ ਨੁਹਾਰ ਬਦਲ ਸਕਦੇ ਹਨ। ਬੈਠਕ ਦੌਰਾਨ ਬੀਡੀਪੀਓ ਖਰੜ ਸ੍ਰੀ ਹਿਤੇਨ ਕਪਿਲਾ ਨੇ ਸਰਪੰਚਾਂ ਨੂੰ ਨਰੇਗਾ ਤਹਿਤ ਮਿਲਦੇ ਫ਼ੰਡਾਂ ਅਤੇ ਇਨ••ਾਂ ਦੀ ਸੁਚਾਰੂ ਵਰਤੋਂ ਬਾਬਤ ਤਫ਼ਸੀਲ ਵਿਚ ਜਾਣਕਾਰੀ ਦਿਤੀ।

ਇਸ ਮੌਕੇ ਸਰਪੰਚਾਂ ਨੇ ਕਿਹਾ ਕਿ ਸ੍ਰੀ ਸ਼ਰਮਾ ਦੀ ਬਤੌਰ ਚੇਅਰਮੈਨ ਨਿਯੁਕਤੀ ਨਾਲ ਉਨ••ਾਂ ਨੂੰ ਆਸ ਬੱਝੀ ਹੈ ਕਿ ਉਹ ਖਰੜ ਹਲਕੇ ਦੇ ਚੌਤਰਫ਼ਾ ਵਿਕਾਸ ਲਈ ਪੂਰੀ ਵਾਹ ਲਾ ਦੇਣਗੇ। ਉਨ••ਾਂ ਕਿਹਾ ਕਿ ਸ੍ਰੀ ਸ਼ਰਮਾ ਪਿਛਲੇ 28 ਸਾਲਾਂ ਤੋਂ ਇਸ ਇਲਾਕੇ ਵਿਚ ਵਿਚਰ ਰਹੇ ਹਨ ਅਤੇ ਉਨ••ਾਂ ਦੇ ਹਰ ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ ਹਨ। ਉਨ••ਾਂ ਕਿਹਾ ਕਿ ਮੱਛਲੀ ਕਲਾਂ ਦੀ ਨਿਯੁਕਤੀ ਨਾਲ ਹਰ ਪਾਸੇ ਖ਼ੁਸ਼ੀ ਦੀ ਲਹਿਰ ਹੈ। ਇਸ ਮੌਕੇ ਸਰਪੰਚਾਂ ਨੇ ਸ੍ਰ੍ਰੀ ਮੱਛਲੀ ਕਲਾਂ ਦਾ ਸਨਮਾਨ ਵੀ ਕੀਤਾ।

ਐਸਐਚਓ ਭਗਵੰਤ ਸਿੰਘ, ਬੀਡੀਪੀਓ ਖਰੜ ਅਤੇ ਕਾਂਗਰਸੀ ਆਗੂ ਸੰਜੀਵ ਰੂਬੀ ਦਾ ਵੀ ਸਨਮਾਨ ਕੀਤਾ ਗਿਆ। ਸਰਪੰਚਾਂ ਅਤੇ ਪੰਚਾਂ ਨੂੰ ਪੂਰੇ ਸਹਿਯੋਗ ਅਤੇ ਵਿਕਾਸ ਕਾਰਜਾਂ ਵਿਚ ਮਦਦ ਦਾ ਭਰੋਸਾ ਦਿੰਦਿਆਂ ਸ੍ਰੀ ਮੱਛਲੀ ਕਲਾਂ ਨੇ ਆਖਿਆ ਕਿ ਉਹ ਇਸ ਇਲਾਕੇ ਦੀ ਹਰ ਸਮੱਸਿਆ ਤੋਂ ਚੰਗੀ ਤਰ••ਾਂ ਵਾਕਫ਼ ਹਨ ਅਤੇ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਅਪਣੇ ਤੌਰ ‘ਤੇ ਪਹਿਲਾਂ ਹੀ ਸਰਗਰਮ ਹਨ। ਉਨ••ਾਂ ਕਿਹਾ ਕਿ ਉਹ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਅਤੇ ਹਲਕਾ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਸਮੱਸਿਆਵਾਂ ਤੋਂ ਜਾਣੂੰ ਕਰਵਾਉਂਦਿਆਂ ਇਨ••ਾਂ ਦਾ ਹੱਲ ਕਰਵਾਉਣਗੇ ਅਤੇ ਇਲਾਕੇ ਵਿਚ ਵਿਕਾਸ ਕਾਰਜਾਂ ਦੇ ਰਾਹ ਵਿਚ ਕੋਈ ਅੜਿੱਕਾ ਨਹੀਂ ਪੈਣ ਦਿਤਾ ਜਾਵੇਗਾ। ਸ਼ਰਮਾ ਨੇ ਕਿਹਾ ਕਿ ਉਨ•ਾਂ ਦਾ ਟੀਚਾ ਹੈ ਕਿ ਖਰੜ ਇਲਾਕੇ ਦਾ ਸ਼ਾਨਦਾਰ ਵਿਕਾਸ ਹੋਵੇ ਅਤੇ ਲੋਕਾਂ ਨੂੰ ਕਿਸੇ ਵੀ ਤਕਲੀਫ਼ ਜਾਂ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇਗਾ।
ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਮੈਂਬਰ ਸੰਜੀਵ ਕੁਮਾਰ ਰੂਬੀ ਨਯਾਂਸ਼ਹਿਰ, ਪੰਚਾਇਤ ਯੂਨੀਅਨ ਖਰੜ ਬਲਾਕ ਦੇ ਪ੍ਰਧਾਨ ਸਰਬਜੀਤ ਸਿੰਘ ਢੀਂਡਸਾ, ਮਨਵਿੰਦਰ ਸਿੰਘ ਸਰਪੰਚ ਸਕਰੁੱਲਾਪੁਰ, ਮਨਜੀਤ ਸਿੰਘ ਸਰਪੰਚ ਬਜਹੇੜੀ, ਅਮਰਜੀਤ ਸਿੰਘ ਸਰਪੰਚ ਪੱਕੀ ਰੁੜਕੀ, ਹਰਬੰਸ ਸਿੰਘ ਸਰਪੰਚ ਮਲਕਪੁਰ, ਜਸਪਾਲ ਰਾਣਾ ਸਰਪੰਚ ਰੰਗੀਆਂ, ਮਾਨ ਸਿੰਘ ਸਾਬਕਾ ਸਰਪੰਚ ਰੰਗੀਆਂ, ਸੀਨੀਅਰ ਕਾਂਗਰਸੀ ਆਗੂ ਕਮਲ ਕਿਸ਼ੋਰ ਸ਼ਰਮਾ, ਸਰਦਾਰਾ ਸਿੰਘ ਸਕਰੁੱਲਾਪੁਰ, ਹਰਵਿੰਦਰ ਸਿੰਘ ਪੰਚ ਸਿੰਬਲ ਮਾਜਰਾ, ਸੱਜਣ ਸਿੰਘ ਸਿੰਬਲ ਮਾਜਰਾ, ਕਮਲਜੀਤ ਸਿੰਘ ਮਾਨ ਪੀਰ ਸੋਹਾਣਾ, ਸੁਦੇਸ਼ ਕੁਮਾਰ ਪੰਚ ਰੁੜਕੀ, ਦਰਸ਼ਨ ਸਿੰਘ ਬਜਹੇੜੀ, ਸੁਖਵਿੰਦਰ ਸਿੰਘ ਖਰੜ, ਕੁਲਦੀਪ ਸਿੰਘ ਰੰਗੀ, ਐਸਐਚਓ ਸਿਟੀ ਖਰੜ ਭਗਵੰਤ ਸਿੰਘ, ਪੰਡਤ ਚਮਨ ਲਾਲ ਸ਼ਰਮਾ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕੇ ਦੇ ਸਰਪੰਚ ਪੰਚ ਹਾਜ਼ਰ ਸਨ।
ਫ਼ੋਟੋ ਕੈਪਸ਼ਨ :ਹਰਕੇਸ਼ ਸ਼ਰਮਾ ਦਾ ਸਨਮਾਨ ਕਰਦੇ ਹੋਏ ਪਿੰਡਾਂ ਦੇ ਸਰਪੰਚ।