ਜ਼ੈਲਦਾਰ ਚੈੜੀਆਂ ਬਣਨਗੇ ਰੋਪੜ ਮਾਰਕੀਟ ਕਮੇਟੀ ਦੇ ਚੇਅਰਮੈਨ
ਕੁਰਾਲੀ ਵਿਚ ਇਕ ਅਨਾਰ ਸੌ ਬਿਮਾਰ ਵਾਲੀ ਸਥਿਤੀ ਬਣੀ


ਐਸ.ਏ.ਐਸ ਨਗਰ ਦਿਹਾਤੀ, 19 ਅਕਤੂਬਰ (ਮਾਰਸ਼ਲ ਨਿਊਜ਼) : ਰਾਜਨੀਤਕ ਗਲਿਆਰਿਆਂ ਵਿਚ ਚਰਚਾ ਹੈ ਕੇ ਪੰਜਾਬ ਸਰਕਾਰ ਦੀਵਾਲੀ ਤੋਂ ਪਹਿਲਾਂ ਆਪਣੇ ਚਹੇਤਿਆਂ ਨੂੰ ਮਾਰਕੀਟ ਕਮੇਟੀਆਂ ਦਾ ਚੇਅਰਮੈਨ ਲਾ ਕੇ ਦੀਵਾਲੀ ਦਾ ਤੋਹਫ਼ਾ ਦੇਣ ਦੀ ਤਿਆਰੀ ਵਿਚ ਹੈ। ਪੂਰੇ ਪੰਜਾਬ ਵਿਚ ਮਾਰਕੀਟ ਕਮੇਟੀ ਦਾ ਚੇਅਰਮੈਨ ਲੱਗਣ ਲਈ ਦਾਅਵੇਦਾਰਾਂ ਵਲੋਂ ਆਪੋ ਆਪਣੇ ਪੱਧਰ ਤੇ ਆਪਣੇ ਰਾਜਸੀ ਆਕਾਵਾਂ ਦੇ ਰਾਹੀਂ ਜੁਗਾੜ ਲਗਾ ਰਹੇ ਹਨ। ਜੇਕਰ ਹਲਕਾ ਰੋਪੜ ਦੀ ਗੱਲ ਕੀਤੀ ਜਾਵੇ ਤਾਂ ਇਥੇ ਸਮਾਜਸੇਵਾ ਦੇ ਖੇਤਰ ਵਿਚ ਨਾਮਣਾ ਖੱਟ ਚੁਕੇ ਖੇਡ ਪਰਮੋਟਰ ਅਤੇ ਪੰਜਾਬ ਕਾਂਗਰਸ ਦੇ ਸਕੱਤਰ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੂੰ ਚੇਅਰਮੈਨੀ ਦੇ ਤਖ਼ਤ ‘ਤੇ ਬੈਠਾਉਣ ਲਈ ਪੰਜਾਬ ਦੇ ਮਾਣਯੋਗ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਕੈਬਨਿਟ ਵਜ਼ੀਰ ਚਰਨਜੀਤ ਸਿੰਘ ਚੰਨੀ ਅਤੇ ਮਨੀਸ਼ ਤਿਵਾੜੀ ਮੇਂਬਰ ਪਾਰਲੀਮੈਂਟ ਵਲੋਂ ਸਹਿਮਤੀ ਹੋ ਚੁਕੀ ਹੈ ਪਰ ਹਲਕਾ ਖਰੜ ‘ਚ ਮਾਰਕਿਟ ਕਮੇਟੀ ਦੀਆਂ ਚੇਅਰਮੈਨੀਆਂ ਲਈ ਸਥਿਤੀ ‘ਇਕ ਅਨਾਰ ਸੌ ਬਿਮਾਰ’ ਵਾਲੀ ਬਣੀ ਹੋਈ ਹੈ। ਸੂਤਰਾਂ ਮੁਤਾਬਕ ਹਾਇਕਮਾਂਡ ਵਲੋਂ ਹਲਕਾ ਵਿਧਾਇਕਾਂ ਤੋਂ ਮਿਹਨਤੀ ਵਰਕਰ ਜਿਨ•ਾਂ ਨੂੰ ਚੇਅਰਮੈਨ ਲਾਉਣਾ ਹੈ, ਦੇ ਨਾਮਾਂ ਦੀਆਂ ਲਿਸਟਾਂ ਲਗਭਗ ਮੁਕੰਮਲ ਹੋ ਗਈਆਂ ਹਨ ਜਿਸ ਕਰ ਕੇ ਹਲਕਾ ਖਰੜ ਦੀਆਂ ਕੁਰਾਲੀ ਤੇ ਖਰੜ ਮਾਰਕਿਟ ਕਮੇਟੀ ਦੀ ਚੇਅਰਮੈਨੀ ਲਈ ਕਾਂਗਰਸੀ ਅਹੁਦੇਦਾਰਾਂ ‘ਚ ਜ਼ੋਰ ਅਜ਼ਮਾਈ ਸ਼ੁਰੂ ਹੋ ਚੁੱਕੀ ਹੈ। ਜਿਥੇ ਸਾਬਕਾ ਹਲਕਾ ਵਿਧਾਇਕ ਜਗਮੋਹਨ ਸਿੰਘ ਕੰਗ ਲਈ ਚੇਅਰਮੈਨੀ ਦੇਣ ਲਈ ਸਥਿਤੀ ਇਕ ਅਨਾਰ ਸੌ ਬਿਮਾਰ ਵਾਲੀ ਬਣ ਗਈ ਹੈ। ਜੇਕਰ ਪਿਛਾਂਹ ਵੱਲ ਝਾਤ ਮਾਰੀਏ ਤਾਂ ਪਹਿਲਾਂ ਕੁਰਾਲੀ ਮਾਰਕਿਟ ਕਮੇਟੀ ਦਾ ਚੇਅਰਮੈਨ ਕੁਰਾਲੀ ਤੋਂ ਹੀ ਹਿੰਦੂ ਪਰਿਵਾਰਾਂ ਵਿਚੋਂ ਬਣਦਾ ਆਇਆ ਹੈ ਜਿਨ•ਾਂ ਵਿਚ ਪੰਡਿਤ ਖੁਸ਼ੀ ਰਾਮ, ਸ. ਧਨੀ ਰਾਮ, ਨੇਤਰਮੁਨੀ ਗੌਤਮ ਦੇ ਨਾਮ ਪ੍ਰਮੁਖ ਹਨ। ਕੁਰਾਲੀ ਦੇ ਵਸਨੀਕ ਇਨ•ਾਂ ਚੇਅਰਮੈਨਾਂ ਦਾ ਪੂਰਾ ਦਬਦਬਾ ਸੀ ਤੇ ਅਕਾਲੀ ਦਲ ਅਤੇ ਕਾਂਗਰਸ ਦੋਵੇਂ ਪਾਰਟੀਆਂ ਦੇ ਲੋਕਲ ਵਰਕਰ ਵੀ ਉਸ ਲਈ ਚੇਅਰਮੈਨ ਲਾਉਂਦੇ ਸੀ ਤਾਂ ਜੋ ਇਥ। ਪਾਰਟੀ ਮਜਬੂਤ ਹੋ ਸਕੇ ਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੁਰਾਲੀ ਵਿਚ ਹੀ ਹੋ ਜਾਵੇ। ਪਿਛਲੀ ਅਕਾਲੀ ਸਰਕਾਰ ਦੇ ਸਮੇਂ ਬਲਕ ਮਾਜਰੀ ਦੇ ਪਿੰਡ ਸੰਗਤਪੁਰਾ ਤੋਂ ਮੇਜਰ ਸਿੰਘ ਨੂੰ ਚੇਅਰਮੈਨ ਲਾ ਕੇ ਜਥੇ. ਉਜਾਗਰ ਸਿੰਘ ਬਡਾਲੀ ਨੇ ਨਵੀਂ ਪਿਰਤ ਪਾਈ ਸੀ।
ਸੂਤਰਾਂ ਅਨੁਸਾਰ ਸਾਬਕਾ ਵਿਧਾਇਕ ਸ. ਕੰਗ ਵੀ ਦੁਚਿੱਤੀ ਵਿਚ ਹਨ ਕਿ ਉਸ ਨੂੰ ਚੇਅਰਮੈਨ ਲਾਇਆ ਜਾਵੇ। ਹਾਲਾਂਕਿ ਸੂਤਰਾਂ ਮੁਤਾਬਿਕ ਉਹ ਆਪਣੇ ਸਹੁਰੇ ਪਿੰਡ ਤੋਂ ਅਪਣੇ ਖਾਸਮ ਖਾਸ ਸਾਬਕਾ ਸਰਪੰਚ ਕ੍ਰਿਪਾਲ ਸਿੰਘ ਖਿਜਰਾਬਾਦ ਨੂੰ ਮਾਣ ਦੇਣਾ ਚਾਹਬਦ। ਹਨ ਪਰ ਹਲਕਾ ਯੂਥ ਪਧਾਨ ਕੁਸ਼ਲਪਾਲ ਰਾਣਾ ਖਿਜਰਾਬਾਦ ਦੀਆਂ ਪਾਰਟੀ ਲਈ ਸੇਵਾਵਾਂ ਤੇ ਵਫਾਦਾਰੀ ਅਤੇ ਚੇਅਰਮੈਨੀ ‘ਤੇ ਦਾਅਵੇ ਕਾਰਨ ਅਸਮੰਜਸ ਦੀ ਸਥਿਤੀ ਵਿਚ ਹਨ। ਜਿਸ ਕਰਨ ਸਾਬਕਾ ਵਿਧਾਇਕ ਨੂੰ ਦੁਚਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਚੇਅਰਮੈਨੀ ਦੇ ਕਾਰਨ ਸਾਬਕਾ ਵਿਧਾਇਕ ਨੂੰ ਪਹਿਲਾਂ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਪ੍ਰਦੀਪ ਅਤੇ ਰਾਕੇਸ਼ ਕਾਲੀਆ, ਰਣਜੀਤ ਸਿੰਘ ਨਗਲੀਆ ਦੌੜ ਵਿਚ ਬਣੇ ਹੋਏ ਹਨ। ਹਾਲਾਂਕਿ ਸ੍ਰੀ ਕਾਲੀਆ ਚੇਅਰਮੈਨੀ ਨੂੰ ਲੈ ਕੇ ਸਾਬਕਾ ਵਿਧਾਇਕ ਨਾਲ ਆਪਣੇ ਹੱਕ ਨੂੰ ਲੈ ਕੇ ਵਿਰੋਧੀ ਸੁਰ ਕਾਰਨ ਚਰਚਾ ਵਿਚ ਹਨ ਪਰ ਪੰਜਾਬ ਕੈਬਨਿਟ ਦੇ ਤਿੰਨ ਦਿੱਗਜ਼ ਮੰਤਰੀਆਂ ਦੇ ਅਸ਼ੀਰਵਾਦ ਕਰਨ ਰਾਕੇਸ਼ ਕਾਲੀਆ ਵੀ ਦਾਅ ਲਾਉਣ ਦੀ ਫ਼ਿਰਾਕ ਵਿਚ ਹਨ। ਇਸ ਤੋਂ ਇਲਾਵਾ ਖਰੜ ਨਗਰ ਕੌਂਸਲ ਲਈ ਵੀ ਸਥਿਤੀ ਕੁਝ ਇਸੇ ਤਰ•ਾਂ ਦੀ ਹੈ। ਇਥੇ ਸ. ਕੰਗ ਦੇ ਅਤਿ ਨਜਦੀਕੀ, ਸਾਬਕਾ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਪੈਂਤਪੁਰ, ਬਲਕਾਰ ਸਿੰਘ ਭੰਗੂ, ਰਣਜੀਤ ਸਿੰਘ ਦੁੱਲਵਾਂਖੱਦਰੀ ਅਤੇ ਗਿਆਨ ਸਿੰਘ ਘੰਢੌਲੀ ਦੇ ਨਾਮ ਮੂਹਰਲੀਆਂ ਕਤਾਰਾਂ ਵਿਚ ਹਨ। ਇਥੇ ਗਨੀਮਤ ਹੈ ਕਿ ਇਹ ਸਾਰੇ ਆਪਣੇ ਵਿਚੋਂ ਕਿਸੇ ਇਕ ਨੂੰ ਖਰੜ ਮਾਰਕਿਟ ਕਮੇਟੀ ਦਾ ਚੇਅਰਮੈਨ ਬਨਾਉਣ ਲਈ ਤਿਆਰ ਹਨ ਪਰ ਸੂਤਰਾਂ ਮੁਤਾਬਿਕ ਮੋਹਾਲੀ ਵਿਧਾਨ ਸਭਾ ਹਲਕੇ ਦੇ ਦਰਜਨ ਪਿੰਡਾਂ ਨੂੰ ਖਰੜ ਮਾਰਕਿਟ ਕਮੇਟੀ ਲਗਦੀ ਹੈ ਕਿਉਂਕਿ ਬਲਾਕ ਮੋਹਾਲੀ ਕੋਲ ਆਪਣੀ ਕੋਈ ਮਾਰਕਿਟ ਕਮੇਟੀ ਨਹੀਂ ਹੈ, ਜਿਸ ਕਾਰਨ ਇਥੇ ਮੋਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਅਦਿ ਨਜਦੀਕੀ ਪੰਡਤ ਹਰਕੇਸ਼ ਚੰਦ ਮੱਛਲੀ ਕਲਾਂ ਦਾ ਨਾਮ ਚੇਅਰਮੈਨੀ ਲਈ ਸਭ ਤੋਂ ਉਪਰ ਦੱਸਿਆ ਜਾਂਦਾ ਹੈ। ਫਿਲਹਾਲ ਚੇਅਰਮੈਨ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਆਗੂ ਆਪੋ ਆਪਣੇ ਢੰਗ ਨਾਲ ਕਾਂਗਰਸ ਹਾÂਂੀਕਮਾਂਡ ਵਿਚ ਆਪਣੇ ਆਕਾਵਾਂ ਨੂੰ ਰਿਝਾਉਣ ਵਿਚ ਸਰਗਰਮ ਹਨ। ਚੇਅਰਮੈਨ ਕੌਣ ਬਣੇਗਾ ਅਜੇ ਇਸਦਾ ਫੈਸਲਾ ਭਵਿੱਖ ਦੇ ਗਰਭ ਵਿਚ ਹੈ ਪਰ ਰਾਜਨੀਤਕ ਗਲਿਆਰਿਆਂ ਵਿਚ ਚਰਚਾ ਗਰਮ ਹੈ ਕਿ ਕਪਤਾਨ ਅਮਰਿੰਦਰ ਸਿੰਘ ਵਲੋਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਤੁਰੰਤ ਬਾਅਦ ਦੀਵਾਲੀ ਤੋਂ ਪਹਿਲਾਂ ਚੇਅਰਮੈਨਾਂ ਦੇ ਨਾਮਾਂ ਦਾ ਐਲਾਨ ਕਰਕੇ ਆਪਣੇ ਮੇਹਨਤੀ ਵਰਕਰਾਂ ਨੂੰ ਦੀਵਾਲੀ ਦਾ ਤੋਹਫ਼ਾ ਦੇਣ ਦਾ ਮਨ ਬਣਾਈ ਬੈਠੇ ਹਨ।

ਫੋਟੋ :
1. ਕ੍ਰਿਪਾਲ ਸਿੰਘ ਖਿਜਰਾਬਾਦ
2. ਰਾਣਾ ਕੁਸ਼ਲਪਾਲ ਖਿਜਰਾਬਾਦ
3. ਰਾਕੇਸ਼ ਕਾਲੀਆ
4. ਰਣਜੀਤ ਨਗਲੀਆ
5. ਹਰਕੇਸ਼ ਚੰਦ ਮਛਲੀ ਕਲਾਂ
6. ਬਲਕਾਰ ਸਿੰਘ ਭੰਗੂ
7. ਗਿਆਨ ਸਿੰਘ ਘੰਢੌਲੀ
8. ਰਣਜੀਤ ਸਿੰਘ ਦੁੱਲਵਾਂਖੱਦਰੀ

LEAVE A REPLY

Please enter your comment!
Please enter your name here