ਕੁਰਾਲੀ, 22 ਫਰਵਰੀ (ਮਾਰਸ਼ਲ ਨਿਊਜ਼): ਮਿਊਂਸੀਪਲ ਕਮੇਟੀ ਕੁਰਾਲੀ ਵਿੱਚ ਪੈਂਦੇ ਪਿੰਡ ਚਨਾਲੌਂ ਵਿਖੇ ਸਾਰੇ ਪਿੰਡ ਦੇ ਪਤਵੰਤਿਆਂ ਅਤੇ ਵੱਖ—ਵੱਖ ਬਰਾਦਰੀਆਂ ਦੀ ਮੀਟਿੰਗ ਹੋਈ। ਜਿਸ ਵਿੱਚ ਸ. ਜਗਮੋਹਨ ਸਿੰਘ, ਸਾਬਕਾ ਮੰਤਰੀ ਉੱਚੇਚੇ ਤੌਰ ਤੇ ਪਹੁੰਚੇ ਅਤੇ ਸਾਰੇ ਹੋਣ ਵਾਲੇ ਵਿਕਾਸ ਕਾਰਜ਼ਾ ਦਾ ਜਾਇਜ਼ਾ ਲਿਆ। ਪਿੰਡ ਦੇ ਪਤਵੰਤਿਆਂ ਨੇ ਦੱਸਿਆਂ ਕਿ ਇਸ ਪਿੰਡ ਦਾ ਕੁੱਝ ਹਿਸਾ ਵਾਰਡ ਨੰਬਰ:—10 ਵਿੱਚ ਅਤੇ ਕੁੱਝ ਹਿਸਾ ਵਾਰਡ ਨੰਬਰ:—7 ਵਿੱਚ ਪੈੱਦਾ ਹੈ, ਵਾਰਡ ਨੰਬਰ:—10 ਅਤੇ ਖਾਸ ਤੌਰ ਤੇ ਵਾਰਡ ਨੰਬਰ:—7 ਨੂੰ ਇੱਥੇ ਦੇ ਲੋਕਲ ਕੌਸਲਰ ਵਲੋਂ ਅਣਗੋਲਿਆ ਗਿਆ ਹੈ। ਜਿਸ ਕਾਰਨ ਵਾਰਡ ਦੇ ਬਹੁਤ ਸਾਰੇ ਕੰਮ ਅਧੁਰੇ ਪਏ ਹਨ।
ਪਿੰਡ ਨਿਵਾਸੀਆਂ ਨੇ ਅਤੇ ਖਾਸ ਤੌਰ ਤੇ ਮੁਸਲਿਮ ਭਾਈਚਾਰੇ ਨੇ ਜੋਂ ਉਨ੍ਹਾਂ ਦੇ ਕਬਰੀਸਥਾਨ ਵਾਲੀ ਜਗ੍ਹਾਂ ਤੇ ਟੋਬੇ ਦਾ ਪਾਣੀ ਕਢਵਾਂ ਕੇ ਭਰਤ ਪਵਾਉਣ ਲਈ ਸ. ਜਗਮੋਹਨ ਸਿੰਘ ਕੰਗ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਲੋੜੀਂਦੀ ਕਾਰਵਾਈ ਕਰਦੇ ਹੋਏ ਕਬਰੀਸਥਾਨ ਨੂੰ ਹੋਰ ਸੁਧਾਰਿਆਂ ਜਾਵੇ। ਇਸ ਦੇ ਨਾਲ ਲਗਦੀ ਤਕਰੀਬਨ 1/2 ਏਕੜ ਜਗ੍ਹਾਂ ਤੇ ਪਬਲਿਕ ਪਾਰਕ ਵੀ ਬਣਾਇਆ ਜਾਵੇ। ਇਸ ਤੋਂ ਇਲਾਵਾ ਜਿੱਥੇ ਪਿੰਡ ਦੀ ਖਾਲੀ ਜਗ੍ਹਾ ਪਈ ਹੈ, ਉੱਥੇ ਵੀ ਇੱਕ ਪਬਲਿਕ ਪਾਰਕ ਦੀ ਉਸਾਰੀ ਕਰਵਾਈ ਜਾਵੇ। ਪਿੰਡ ਨਿਵਾਸੀਆਂ ਨੇ ਦੱਸਿਆਂ ਕਿ ਚਨਾਲੌਂ ਪਿੰਡ ਵਿੱਚ ਪਾਣੀ ਅਤੇ ਬਿਜਲੀ ਦੀ ਸਪਲਾਈ ਬਿਲਕੁੱਲ ਠੀਕ/ਨਿਰੰਤਰ ਆ ਰਹੀ ਹੈ ਅਤੇ ਹੋਰ ਕਈ ਵੀ ਸਮੱਸਿਆਂ ਨਹੀ ਹੈ ਸ. ਕੰਗ ਨੇ ਵਿਸ਼ਵਾਸ਼ ਦਿਵਾਇਆ ਕਿ ਤਰੁੰਤ ਸਾਰੇ ਸਬੰਧਤ ਵਿਕਾਸ ਦੇ ਕੰਮ ਬਿਨ੍ਹਾ ਕਿਸੇ ਵਿੱਤਕਰੇ ਅਤੇ ਭੇਦਭਾਵ ਤੋਂ ਨੇਪੜੇ ਚੜ੍ਹਾਏ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਰਣਜੀਤ ਸਿੰਘ ਜੀਤੀ ਪਡਿਆਲਾ, ਨੰਦੀਪਾਲ ਬੰਸਲ, ਹੈਪੀ ਧੀਮਾਨ, ਸੰਜੀਵ ਟੰਡਨ, ਸ਼੍ਰੀ ਸੰਜੂ, ਰਾਣਾ ਕੁਲਦੀਪ ਸਿੰਘ, ਬੱਬਲਾ, ਨਰਾਇਨ, ਰਾਜਿੰਦਰ ਸਿੰਘ, ਬਿੱਲੂ, ਚਾਂਦ ਰਾਣਾ, ਚਿਰਾਗ ਦੀਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here