ਜ਼ਿਲ੍ਹੇ ਵਿੱਚ ਕੋਵਿਡ ਦੇ 23 ਪਾਜੇਟਿਵ ਕੇਸ ਆਏ ਸਾਹਮਣੇ*
*9 ਮਰੀਜ ਹੋਏ ਠੀਕ*
ਐਸ ਏ ਐਸ ਨਗਰ, 21 ਜੁਲਾਈ:ਮਾਰਸ਼ਲ ਨਿਊਜ਼) ਜ਼ਿਲ੍ਹੇ ਵਿਚ ਮੰਗਲਵਾਰ ਨੂੰ ਕੋਵਿਡ ਦੇ 23 ਪਾਜੇਟਿਵ ਕੇਸਾਂ ਸਾਹਮਣੇ ਆਉਣ ਅਤੇ 9 ਮਰੀਜਾਂ ਦੇ ਠੀਕ ਹੋਣ ਨਾਲ, ਕੋਵੀਡ -19 ਦੇ ਕੁੱਲ ਕੇਸਾਂ ਦੀ ਗਿਣਤੀ 574 ਹੋ ਗਈ ਹੈ, ਜਿਨ੍ਹਾਂ ਵਿਚ 191 ਐਕਟਿਵ, 371 ਠੀਕ ਹੋਏ ਮਰੀਜ਼ ਅਤੇ 12 ਮੌਤਾਂ ਸ਼ਾਮਲ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।ਪ੍ਰਾਪਤ ਜਾਣਕਾਰੀ ਅਨੁਸਾਰ ਘੜੂੰਆਂ ਪੁਲਿਸ ਥਾਣੇ ਦੇ ਫਰੰਟ ਲਾਈਨ ਵਾਰੀਅਰ ਏ ਐਸ ਆਈ ਬਲਰਾਜ ਸਿੰਘ ਬਲਵੀਰ ਸਿੰਘ ਮਨਪ੍ਰੀਤ ਸਿੰਘ ਹੌਲਦਾਰ ਹਰਜੀਤ ਸਿੰਘ ਆਪਣੀ ਡਿਊਟੀ ਨਿਭਾਉਦੇ ਹੋਏ ਕਰੋਨਾ ਦੀ ਲਪੇਟ ਵਿੱਚ ਆ ਗਏ ਹਨ।
ਉਹਨਾਂ ਦੱਸਿਆ ਕਿ ਨਵੇਂ ਕੇਸਾਂ ਵਿਚ ਫੇਜ 3 ਬੀ 1 ਤੋਂ 35 ਸਾਲਾ ਪੁਰਸ਼, ਸੈਕਟਰ 126 ਤੋਂ 49 ਸਾਲਾ ਪੁਰਸ਼, ਬਲਟਾਣਾ ਤੋਂ 41 ਸਾਲਾ ਮਹਿਲਾ, ਪੜਾਅ 3 ਬੀ 2 ਤੋਂ 40 ਮਹਿਲਾ, ਹੀਰਾ ਐਨਕਲੇਵ ਖਰੜ ਤੋਂ 47 ਪੁਰਸ਼ ਅਤੇ 46 ਮਹਿਲਾ, ਸਰਵਜੋਤ ਐਨਕਲੇਵ ਖਰੜ ਤੋਂ 28 ਸਾਲਾ ਮਹਿਲਾ, 55 ਪੁਰਸ਼ ਅਤੇ 62 ਮਹਿਲਾ, ਫੇਜ਼ 6 ਮੁਹਾਲੀ ਤੋਂ 59 ਸਾਲਾ ਪੁਰਸ਼, 8 ਸਾਲਾ ਲੜਕਾ ਅਤੇ 14 ਸਾਲਾ ਲੜਕਾ, ਖਰੜ ਤੋਂ 48 ਸਾਲਾ ਮਹਿਲਾ, ਜ਼ੀਰਕਪੁਰ ਤੋਂ 63 ਪੁਰਸ਼, ਸੈਕਟਰ 69 ਮੁਹਾਲੀ ਤੋਂ 55 ਸਾਲਾ ਪੁਰਸ਼, ਜ਼ੀਰਕਪੁਰ ਤੋਂ 41 ਸਾਲਾ ਪੁਰਸ਼, ਫੇਜ 9 ਮੁਹਾਲੀ ਤੋਂ 26 ਸਾਲਾ ਮਹਿਲਾ, ਸੈਕਟਰ 66 ਮੁਹਾਲੀ ਤੋਂ 22 ਸਾਲਾ ਪੁਰਸ਼, ਸੈਕਟਰ 94 ਮੁਹਾਲੀ ਤੋਂ 37 ਸਾਲਾ ਪੁਰਸ਼, ਸੰਨੀ ਇੰਨਕਲੇਵ ਖਰੜ ਤੋਂ 23 ਸਾਲਾ ਪੁਰਸ਼ ਅਤੇ ਘੜੂੰਆਂ ਤੋਂ 47, 46, 37 ਸਾਲਾ ਪੁਰਸ਼ ਸ਼ਾਮਲ ਹਨ।
ਠੀਕ ਹੋਏ 9 ਮਰੀਜ਼ਾਂ ਵਿੱਚ ਸੈਦਪੁਰਾ ਤੋਂ 35 ਸਾਲਾ ਪੁਰਸ਼, ਡੇਰਾਬਸੀ ਤੋਂ 30, 25 ਸਾਲਾ ਪੁਰਸ਼, ਖਰੜ ਤੋਂ 32 ਸ਼ਾਲਾ ਪੁਰਸ਼ ਅਤੇ 5 ਸਾਲਾ ਲੜਕੀ, ਡੇਰਾਬਸੀ ਤੋਂ 44 ਸਾਲਾ ਪੁਰਸ਼, ਮੁਹਾਲੀ ਤੋਂ 23, 65 ਸਾਲਾ ਮਹਿਲਾਵਾਂ ਅਤੇ ਖਰੜ ਤੋਂ 33 ਸਾਲਾ ਮਹਿਲਾ ਸ਼ਾਮਲ ਹੈ।