ਐਸ ਏ ਐਸ ਨਗਰ, 19 ਅਕਤੂਬਰ (ਮਾਰਸ਼ਲ ਨਿਊਜ਼) : ਜ਼ਿਲਾ ਮੋਹਾਲੀ ਦੀ ਸਮਾਜ ਸੇਵਾ ਦੇ ਖੇਤਰ ਵਿਚ ਨਾਮਣਾ ਖੱਟ ਰਹੀ ਯੂਥ ਆਫ ਪੰਜਾਬ ਵਲੋਂ ਪੰਜਾਬ ਵਾਸੀਆਂ ਨੂੰ ਪਟਾਕਿਆਂ ਤੋਂ ਬਿਨਾ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਅਪੀਲ ਕੀਤੀ ਹੈ| ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਸਾਰੇ ਵਰਕਰਾਂ ਵਲੋਂ ਮਤਾ ਪਾਸ ਕੀਤਾ ਗਿਆ ਕੇ ਆਪਣੇ ਜ਼ਿਲ੍ਹੇ ਦੇ ਸਕੂਲਾਂ ਕਾਲਜਾਂ, ਦਫਤਰਾਂ ਵਿਚ ਜਾ ਕੇ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਪਟਾਕਿਆਂ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ ਜਾਵੇਗਾ| ਸਰਪ੍ਰਸਤ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਅਤੇ ਪ੍ਰਧਾਨ ਰਮਾਕਾਂਤ ਕਾਲੀਆ ਨੇ ਦਸਿਆ ਕਿ ਹਰ ਸਾਲ ਪਟਾਕਿਆਂ ਦੇ ਕਰਨ ਜਿਥੇ ਹਜ਼ਾਰਾਂ ਜੀਵ ਜੰਤੂ ਮਾਰੇ ਜਾਂਦੇ ਹਨ ਉਥੇ ਪਟਾਕਿਆਂ ਦੇ ਕਾਰਨ ਬਚੇ ਅਤੇ ਜਵਾਨ ਆਪਣੀਆਂ ਅੱਖਾਂ ਅਤੇ ਹੇਠ ਪੈਰ ਵੀ ਗਵਾ ਬੈਠਦੇ ਹਨ| ਇਸ ਲਈ ਇਨਾਂ ਖ਼ਤਰਿਆਂ ਤੋਂ ਜਾਣੂ ਕਰਵਾ ਕੇ ਗ੍ਰੀਨ ਦੀਵਾਲੀ ਮਨਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ| ਇਸ ਮੌਕੇ ਐਮ ਸੀ ਵਨੀਤ ਕਾਲੀਆ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਰਮਾਕਾਂਤ ਕਾਲੀਆ, ਪ੍ਰਮਦੀਪ ਸਿੰਘ ਬੈਦਵਾਨ ਅਤੇ ਹੋਰ ਆਗੂ ਹਾਜ਼ਰ ਸਨ|