ਪੰਚਾਇਤਾਂ ਵੱਲੋਂ ਔਰਤਾਂ ਦੇ ਸਸ਼ਕਤੀਕਰਨ ਸਬੰਧੀ ਚੁੱਕੇ ਜਾ ਰਹੇ ਹਨ ਕਦਮ*
*ਘਰ ਦੇ ਕੰਮ ਦੇ ਨਾਲ ਨਾਲ ਵਾਧੂ ਆਮਦਨ ਕਮਾ ਰਹੀਆਂ ਹਨ ਪਿੰਡ ਦੀਆਂ ਔਰਤਾਂ*
ਐਸ.ਏ.ਐਸ. ਨਗਰ , 23 ਜਨਵਰੀ: (ਰਣਜੀਤ ਸਿੰਘ)
ਜ਼ਿਲ੍ਹੇ ਦੀਆਂ ਗ੍ਰਾਂਮ ਪੰਚਾਇਤਾਂ ਵੱਲੋਂ ਔਰਤਾਂ ਦੇ ਸਸ਼ਕਤੀਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਕੌਮੀ ਬਾਲੜੀ ਦਿਵਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਪੰਚਾਇਤ ਵਿਕਾਸ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਗ੍ਰਾਂਮ ਪੰਚਾਇਤ ਨਿੰਬੂਆਂ ਔਰਤਾਂ ਦੇ ਸਸ਼ਕਤੀਕਰਨ ਲਈ ਕਈ ਯਤਨਸ਼ੀਲ ਹੈ।
ਗ੍ਰਾਂਮ ਪੰਚਾਇਤ ਨਿੰਬੂਆਂ ਵੱਲੋਂ ਸੋਲਿਡ ਵੇਸਟ ਮੈਨੇਜਮੈਂਟ ਲਈ ਘਰੇਲੂ ਔਰਤਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ ਜਿਸ ਨਾਲ ਉਹ ਘਰ ਦੇ ਕੰਮ ਦੇ ਨਾਲ ਨਾਲ ਵਾਧੂ ਆਮਦਨ ਕਮਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਸਾਫ ਸਫਾਈ ਨੂੰ ਮੁੱਖ ਰੱਖਦੇ ਹੋਏ ਮਹਾਤਮਾਂ ਗਾਂਧੀ ਨਰੇਗਾ ਸਕੀਮ ਅਧੀਨ ਨਿੰਬੂਆਂ ਵਿੱਚ ਦਸੰਬਰ ਦੇ ਮਹੀਨੇ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਗਾਇਆ. ਇਸ ਪ੍ਰੋਜੈਕਟ ਅਧੀਨ ਪਿੰਡ ਦੇ ਸਾਰੇ ਘਰਾਂ ਨੂੰ ਦੋ-ਦੋ ਡਸਟਬਿਨ ਰਾਉਂਡਗਲਾਸ ਫਾਉਂਡੇਸ਼ਨ ਵੱਲੋਂ ਵੰਡੇ ਗਏ ਸਨ। ਪਿੰਡ ਦੇ ਸਾਰੇ ਘਰਾਂ ਵਿੱਚੋਂ ਕੂੜਾ ਕਰਕਟ ਇੱਕਠਾ ਕਰਨ ਅਤੇ ਇਸ ਦੀ ਸੈਗਰੀਗੇਸ਼ਨ ਕਰਨ ਲਈ ਸਰਪੰਚ ਵੱਲੋਂ ਪਿੰਡ ਦੀਆਂ ਹੀ ਦੋ ਔਰਤਾਂ (ਸ਼੍ਰੀਮਤੀ ਕਰਮ ਕੌਰ ਪਤਨੀ ਸੋਹਣ ਸਿੰਘ ਅਤੇ ਸ਼੍ਰੀਮਤੀ ਸਵਿੱਤਰੀ ਦੇਵੀ ਪਤਨੀ ਸ਼੍ਰੀ ਛੱਜੂ ਸਿੰਘ ) ਨੂੰ ਕੰਮ ਦਿੱਤਾ ਗਿਆ ਹੈ।
ਇਹਨਾਂ ਦੋ ਔਰਤਾਂ ਨੂੰ ਮਹੀਨੇ ਦੇ 6000/- ਰੁਪਏ ਤਨਖਾਹ ਦਿੱਤੀ ਜਾਂਦੀ ਹੈ। ਇਸ ਤੋਂ ਪਹਿਲਾਂ ਇਹ ਦੋਨੋਂ ਔਰਤਾਂ ਆਪਣੇ ਘਰ ਦੇ ਕੰਮ ਤੋਂ ਇਲਾਵਾ ਹੋਰ ਕੋਈ ਵੀ ਕੰਮ ਨਹੀਂ ਕਰਦੀਆਂ ਸਨ। ਇਸ ਨੌਕਰੀ ਨਾਲ ਇਹ ਦੋਨੋਂ ਔਰਤਾਂ ਆਪਣੇ ਪੈਰਾਂ ਤੇ ਖੜੀਆਂ ਹੋ ਗਈਆਂ ਹਨ। ਇਹ ਦੋਨੋਂ ਔਰਤਾਂ ਆਪਣੀ ਇਸ ਨੌਕਰੀ ਤੋਂ ਬਹੁਤ ਖੁਸ਼ ਹਨ। ਇਹਨਾਂ ਔਰਤਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਨੂੰ ਪੂਰੀ ਸਫਲਤਾ ਨਾਲ ਚਲਾ ਸਕਦੀਆਂ ਹਨ।

LEAVE A REPLY

Please enter your comment!
Please enter your name here