ਨਵੀਂ ਦਿੱਲੀ, 26 ਅਕਤੂਬਰ
ਮਾਰਸ਼ਲ ਨਿਊਜ਼


ਪੱਛਮ-ਉੱਤਰੀ ਇਲਾਕੇ ’ਚ ਪਿਛਲੇ ਕੁਝ ਦਿਨਾਂ ਤੋਂ ਮੌਸਮ ’ਚ ਆਈ ਤਬਦੀਲੀ ਕਾਰਣ ਤਾਪਮਾਨ ’ਚ ਲਗਾਤਾਰ ਗਿਰਾਵਟ ਆ ਰਹੀ ਹੈ, ਜਿਸ ਕਾਰਣ ਅਗਲੇ ਕੁਝ ਦਿਨ ਮੌਸਮ ਖੁਸ਼ਕ ਰਹੇਗਾ। ਮੌਸਮ ਕੇਂਦਰ ਅਨੁਸਾਰ ਖੇਤਰ ’ਚ ਅਗਲੇ 4 ਦਿਨਾਂ ਤਕ ਮੌਸਮ ਸਾਫ ਰਹੇਗਾ। ਪਿਛਲੇ 24 ਘੰਟਿਆਂ ’ਚ ਘੱਟੋ-ਘੱਟ ਤਾਪਮਾਨ ’ਚ ਕੋਈ ਖਾਸ ਗਿਰਾਵਟ ਨਹੀਂ ਆਈ ਅਤੇ ਤਾਪਮਾਨ ਆਮ ਨਾਲੋਂ ਜ਼ਿਆਦਾ ਰਿਹਾ। ਉੱਥੇ ਹੀ ਪੱਛਮੀ ਬੰਗਾਲ, ਗੋਆ ਅਤੇ ਓਡਿਸ਼ਾ ’ਚ ਲਗਾਤਾਰ ਭਾਰੀ ਮੀਂਹ ਕਾਰਣ ਜਨਜੀਵਨ ਪ੍ਰਭਾਵਿਤ ਹੋਇਆ। ਮੌਸਮ ਵਿਭਾਗ ਦੇ ਗੋਆ ਕੇਂਦਰ ਨੇ ਸੈਲਾਨੀਆਂ ਨੇ ਖਰਾਬ ਮੌਸਮ ਕਾਰਣ ਬਾਹਰ ਨਾ ਨਿਕਲਣ ਅਤੇ ਮਛੇਰਿਆਂ ਨੂੰ ਸਮੁੰਦਰ ’ਚ ਨਾ ਜਾਣ ਦੀ ਸਲਾਹ ਦਿੱਤੀ ਹੈ। ਓਡਿਸ਼ਾ ’ਚ 2 ਦਿਨਾਂ ’ਚ ਭਾਰੀ ਮੀਂਹ ਕਾਰਣ 3 ਲੋਕਾਂ ਦੀ ਮੌਤ ਹੋ ਗਈ ਜਦਕਿ 4 ਜ਼ਖਮੀ ਹੋ ਗਏ