ਮਾਜਰੀ13ਜੁਲਾਈ(ਮਾਰਸ਼ਲ ਨਿਊਜ) ਕਿਸਾਨ ਭਰਾਵਾਂ ਨੂੰ ਖੇਤੀਬਾੜੀ ਸਬੰਧੀ ਨਵੀਂ ਤਕਨੀਕੀ ਜਾਣਕਾਰੀ ਦੇਣ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਨਵੀਆਂ ਖੋਜਾਂ, ਨਵੇਂ ਬੀਜਾਂ,ਕੀਟਨਾਸ਼ਕ/ਨਦੀਨਾਸ਼ਕਾਂ ਦੀ ਵਰਤੋਂ ਬਾਰੇ ਅਤੇ ਖੇਤੀ ਵਿੱਚ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਪਿੰਡਾਂ ਵਿੱਚ ਜਾਕੇ ਕਿਸਾਨ ਸਿਖਲਾਈ ਕੈਂਪਾਂ ਰਾਹੀਂ ,ਨੁੱਕੜ ਮੀਟਿੰਗਾਂ ਕਰਕੇ, ਪੇਪਰ ਅਤੇ ਇਲੈਕਟ੍ਰਾਨਿਕ ਮੀਡੀਏ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕੁਦਰਤੀ ਸੋਮਿਆਂ ਦੀ ਸੰਭਾਲ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖੀਏ ਅਤੇ ਸਿਫਾਰਸ਼ ਮੁਤਾਬਿਕ ਹੀ ਖੇਤੀ ਸਮੱਗਰੀ ਦੀ ਵਰਤੋਂ ਕਰੀਏ ਪਰ ਦੇਖਣ ਵਿੱਚ ਆਇਆ ਹੈ ਕਿ ਕੁੱਝ ਕਿਸਾਨ ਝੋਨੇ ਦੀ ਫਸਲ ਨੂੰ ਕਿਸੇ ਦੇ ਕਿਹੇ ਤੇ ਗੈਰ ਸਿਫ਼ਾਰਸ਼ਸ਼ੁਦਾ ਖੇਤੀ ਸਮੱਗਰੀ ਪਾਈ ਜਾ ਰਹੇ ਹਨ ਪਰ ਅੱਜੇ ਵੀ ਕੁਝ ਕਿਸਾਨਾਂ ਵਲੋਂ ਗਿਆਨ ਦੀ ਘਾਟ ਕਾਰਨ ਕਈ ਤਰਾਂ ਦੀ ਗੈਰ ਸਿਫ਼ਾਰਸ਼ਸ਼ੁਦਾ ਖੇਤੀ ਸਮੱਗਰੀ ਜਿਵੇਂ ਜਿੰਕ ਸੋਲੋਬਲੀਜਿੰਗ ਬਾਇਉਫਰਟੀਲਾਈਜਰ, ਬੂਸਟਰ,ਗਰੋਥ ਰੈਗੂਲੇਟਰ/ ਪ੍ਮੋਟਰ ਜਾਂ ਯੂਰੀਆ ਵਿੱਚ ਡਾਇਆ ਖਾਦ ਦਾ ਮਿਸ਼ਰਣ ,ਸਲਫਰ ਆਦਿ ਝੋਨੇ ਦੀ ਫਸਲ ਵਿਚ ਵਰਤੀ ਜਾ ਰਹੀ ਹੈ। ਪਿੰਡ ਝਿਗੜਾਂ, ਰਕੌਲੀ, ਸੋਹਾਲੀ,ਤਿਉੜ, ਭਜੋਲੀ ਅਤੇ ਸ਼ਾਹਪੁਰ ਵਿਖੇ ਝੋਨੇ ਅਤੇ ਮੱਕੀ ਦੀ ਫਸਲਾਂ ਦਾ ਨਿਰੀਖਣ ਕਰਦੇ ਹੋਏ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਦੇਖਿਆ ਕਿ ਇਕ ਕਿਸਾਨ ਝੋਨੇ ਦੀ ਫਸਲ ਨੂੰ ਯੂਰਿਆ ਖਾਦ ਵਿਚ ਡਾਇਆ ਖਾਦ ਮਿਲਾਕੇ ਛੱਟਾ ਦੇ ਰਿਹਾ ਹੈ ਇਸ ਬਾਰੇ ਕਿਸਾਨ ਨੇ ਪੁੱਛਣ ਤੇ ਦੱਸਿਆ ਕਿ ਸਾਡੇ ਗੁਆਂਢੀ ਵੀ ਪਾ ਰਹੇ ਹਨ ਇਸ ਲਈ ਮੈਂ ਸੋਚਿਆ ਕਿ ਮੈਂ ਵੀ ਪਾ ਦਿਆਂ। ਡਾਂ ਗੁਰਬਚਨ ਸਿੰਘ ਨੇ ਦੱਸਿਆ ਕਿ ਜੇਕਰ ਕਿਸਾਨਾਂ ਵੱਲੋਂ ਕਣਕ ਦੀ ਫਸਲ ਨੂੰ ਡਾਇਆ ਖਾਦ ਸਿਫਾਰਸ਼ਾਂ ਅਨੁਸਾਰ ਪਾਈ ਹੋਈ ਹੈ ਤਾਂ ਝੋਨੇ ਦੀ ਫਸਲ ਵਿਚ ਡਾਇਆ ਖਾਦ ਵਰਤਣ ਦੀ ਜ਼ਰੂਰਤ ਨਹੀ ।ਗੈਰਸਿਫ਼ਾਰਸ਼ੀ ਖੇਤੀ ਸਮੱਗਰੀ ਝੋਨੇ ਵਿਚ ਵਰਤਣ ਨਾਲ ਸਿਰਫ ਤੇ ਸਿਰਫ ਖਰਚੇ ਹੀ ਵਧਣਗੇ, ਵੱਧ ਪੈਦਾਵਾਰ ਨਹੀਂ ਮਿਲੇਗੀ। ਸਗੋਂ ਕੀੜੇ/ਬਿਮਾਰੀਆਂ ਦਾ ਹਮਲਾ ਜਿਆਦਾ ਹੋਵੇਗਾ ਇਸ ਲਈ ਸਿਆਣੇ ਬਣੀਏ, ਕੋਈ ਗੁਆਂਢੀ ਕੀ ਕਰਦਾ,ਉਸ ਦੀ ਮਰਜ਼ੀ,ਅਸੀ ਤਾਂ ਆਪਣਾ ਦਿਮਾਗ ਵਰਤੀਏ। ਜੇਕਰ ਕੋਈ ਸਮੱਸਿਆ ਹੈ ਤਾਂ ਸਿੱਧੇ ਦੁਕਾਨਦਾਰ ਕੋਲ ਜਾਣ ਦੀ ਬਿਜਾਏ ਖੇਤੀਬਾੜੀ ਵਿਭਾਗ ਜਾਂ ਪੀ ਏ ਯੂ ਦੇ ਖੇਤੀ ਮਾਹਿਰਾਂ ਤੋਂ ਸਲਾਹ ਲਈਏ। ਪਿੰਡ ਭਜੋਲੀ ਵਿਖੇ ਬਲਜਿੰਦਰ ਸਿੰਘ ਦੇ ਖੇਤਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਅਤੇ ਵੱਟਾ ਤੇ ਝੋਨੇ ਦੀ ਫਸਲ ਦਾ ਨਿਰੀਖਣ ਕਰਦੇ ਹੋਏ ਦੱਸਿਆ ਕਿ ਝੋਨੇ ਦੀ ਫਸਲ ਨੂੰ ਨਾਈਟ੍ਰੋਜਨ ਦੀ ਘਾਟ ਪਹਿਲਾਂ ਪੁਰਾਣੇ ਪੱਤਿਆ ਤੇ ਆਉਂਦੀ ਹੈ ਇਸ ਲਈ 90 ਕਿਲੋ ਯੂਰਿਆ ਪ੍ਰਤੀ ਏਕੜ ਨੂੰ ਤਿੰਨ ਬਰਾਬਰ ਕਿਸ਼ਤਾਂ ਵਿਚ ਪਾਓ। ਪਹਿਲੀ ਕਿਸ਼ਤ ਲਿਵਾਈ ਤੋਂ 7 ਦਿਨਾਂ ਦੇ ਅੰਦਰ ਦੂਜੀ ਅਤੇ ਤੀਜੀ ਕਿਸ਼ਤ ਲਿਵਾਈ ਤੋਂ 21 ਅਤੇ 42 ਦਿਨਾਂ ਬਾਅਦ ਖੇਤ ਵਿਚੋਂ ਪਾਣੀ ਸੁੱਕਾ ਕੇ ਪਾਓ ਅਤੇ ਪਾਣੀ 2-3 ਦਿਨਾਂ ਬਾਅਦ ਲਾਓ। ਝੋਨੇ ਦੀ ਫਸਲ ਵਿਚ ਲੋਹੇ ਦੀ ਘਾਟ ਹਲਕੀਆਂ ਜ਼ਮੀਨਾਂ ਵਿਚ ਪਹਿਲਾਂ ਨਵੇਂ ਪੱਤਿਆਂ ਤੇ ਆਉਂਦੀ ਹੈ ।ਇਸ ਦੀ ਰੋਕਥਾਮ ਲਈ ਇਕ ਕਿਲੋ ਫਰੈਸ ਸਲਫੇਟ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਤੀ ਏਕੜ ਧੁੱਪ ਵਾਲੇ ਦਿਨ ਸਿਰਫ ਛਿੜਕਾਅ ਹੀ ਕੀਤਾ ਜਾਵੇ। ਜ਼ਿੰਕ ਦੀ ਘਾਟ ਪਹਿਲਾਂ ਪੁਰਾਣੇ ਪੱਤਿਆ ਤੇ,ਫਿਰ ਪੀਲੇਪਣ ਦੇ ਨਾਲ ਪੱਤੇ ਜੰਗਾਲੇ, ਬੂਟੇ ਮੱਧਰੇ ਅਤੇ ਜਾੜ ਬਹੁਤ ਘੱਟ ਮਾਰਦੇ ਹਨ ਇਸ ਦੀ ਘਾਟ ਪੂਰੀ ਕਰਨ ਲਈ 10 ਕਿਲੋ ਜ਼ਿੰਕ ਸਲਫੇਟ 21% ਜਾਂ 6.5 ਕਿਲੋ ਜਿੰਕ ਸਲਫੇਟ 33% ਨੂੰ ਸੁੱਕੀ ਮਿੱਟੀ ਵਿੱਚ ਰਲਾ ਕੇ ਘਾਟ ਵਾਲੇ ਥਾਵਾਂ ਵਿੱਚ ਖਿਲਾਰ ਦੇਣਾ ਚਾਹੀਦਾ ਹੈ।ਅਗਰ ਫਿਰ ਵੀ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਖੇਤੀਬਾੜੀ ਵਿਭਾਗ,ਕੇ ਵੀ ਕੇ ਅਤੇ ਟੋਲ ਫਰੀ ਨੰਬਰ 1800 180 1551 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।ਇਸ ਮੌਕੇ ਉਨ੍ਹਾਂ ਦੇ ਨਾਲ ਵਿਭਾਗ ਦੇ ਗੁਰਚਰਨ ਸਿੰਘ ਟੈਕਨੀਸ਼ੀਅਨ, ਸੁਖਦੇਵ ਸਿੰਘ ਏ ਐਸ ਆਈ ਗੁਰਪ੍ਰੀਤ ਸਿੰਘ ਬੀ ਟੀ ਐਮ ਅਤੇ ਸਵਿੰਦਰ ਕੁਮਾਰ ਏ ਟੀ ਐਮ ਹਾਜਰ ਸਨ ।