ਗੁ. ਸੀਸ ਗੰਜ ਸਾਹਿਬ ਦਿੱਲੀ ਤੋਂ ਆਰੰਭੇ ਵਿਸ਼ਾਲ ਨਗਰ ਕੀਰਤਨ ਦਾ ਕੁਰਾਲੀ ਪੁੱਜਣ ਤੇ ਭਰਵਾਂ ਸਵਾਗਤ
ਅਵਤਾਰ ਤਾਰੀ , ਕਰਾਲੀ
ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੀਆਂ ਦੀ ਅਗਵਾਈ ਵਿੱਚ 8ਦਸੰਬਰ ਦਿਨ ਐਤਵਾਰ ਨੂੰ ਗੁ. ਸੀਸ ਗੰਜ ਸਾਹਿਬ ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਲਈ ਆਰੰਭ ਹੋਏ ਮਹਾਨ ਸੀਸ ਭੇਂਟ ਵਿਸ਼ਾਲ ਨਗਰ ਕੀਰਤਨ ਦਾ ਗੁਰਦੁਆਰਾ ਹਰਗੋਬਿੰਦਗੜ• ਸਾਹਿਬ ਦੇ ਪ੍ਰਧਾਨ ਸਵਰਨ ਸਿੰਘ ਅਤੇ ਬਾਬਾ ਨਿਸ਼ਾਨ ਸਿੰਘ ਬਰੌਲੀ ਵਾਲਿਆ ਦੀ ਸਰਪ੍ਰਸਤੀ ਵਿੱਚ ਇਲਾਕੇ ਦੀਆਂ ਸੰਗਤਾਂ ਵੱਲੋਂ ਅੱਜ ਕੁਰਾਲੀ ਪੁੱਜਣ ਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਅੱਗੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ ਅਤੇ ਆਈਆਂ ਸੰਗਤਾਂ ਲਈ ਲੰਗਰਾਂ ਦਾ ਵਿਸੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੱਥੇਦਾਰ ਬਾਬਾ ਬਲਦੇਵ ਸਿੰਘ ਜੀ ਵੱਲਾ ਅਤੇ ਜੱਥੇ. ਬਾਬਾ ਮੇਜਰ ਸਿੰਘ ਸੋਢੀ ਨੇ ਦੱਸਿਆ ਕਿ ਉਨ•ਾਂ ਵੱਲੋ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਭਾਈ ਜੈਤਾ ਜੀ ਦੀ ਯਾਦ ਵਿੱਚ ਇਹ ਨਗਰ ਕੀਰਤਨ ਹਰ ਸਾਲ ਸਜਾਇਆ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਮੌਕੇ ਗੁਰੂ ਪਿਆਰੇ ਸਿੱਖ ਜੀ ਭਾਈ ਜੈਤਾ ਜੀ ਵੱਲੋਂ ਉਨ•ਾਂ ਦਾ ਪਵਿੱਤਰ ਸੀਸ ਚੁੱਕ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਭੇਂਟ ਕੀਤਾ ਗਿਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਆਪਣੇ ਸੀਨੇ ਨਾਲ ਲਗਾਉਂਦਿਆਂ ‘ਰੰਘਰੇਟਾ ਗੁਰੂ ਕਾ ਬੇਟਾ’ ਆਖ ਕੇ ਸੰਬੋਧਨ ਕੀਤਾ ਸੀ। ਉਨ•ਾ ਦੱਸਿਆ ਕਿ ਜਿਥੇ ਜਿਥੇ ਵੀ ਭਾਈ ਜੈਤਾ ਜੀ ਨੇ ਵਿਸਰਾਮ ਕੀਤਾ ਉਸ ਅਸਥਾਨ ਤੇ ਇਹ ਨਗਰ ਕੀਰਤਨ ਦਾ ਪੜਾਓ ਕੀਤਾ ਜਾਂਦਾ ਹੈ। ਜੋ ਇਸ ਬਾਰ 8 ਦਸੰਬਰ ਦਿਨ ਐਤਵਾਰ ਨੂੰ ਚਾਂਦਨੀ ਚੌਕ ਗੁ. ਸ਼੍ਰੀ ਸੀਸ ਗੰਜ ਸਾਹਿਬ ਤੋਂ ਆਰੰਭ ਹੋਇਆ ਗੁਰਦੁਆਰਾ ਨਾਨਕ ਪਿਆਉ ਦੇ ਰਾਸਤੇ ਕਰਨਾਲ ਬਾਈਪਾਸ ਤੋਂ ਹੁੰਦਿਆਂ ਸੋਨੀਪਤ ,ਪਾਣੀਪਤ , ਗੁ. ਸੀਸ਼ ਗੰਜ ਸਾਹਿਬ ਤਰਾਵੜੀ ਵਿਖੇ ਪਹਿਲਾ ਪੜਾਓ ਕਰੇਗਾ । ਦੂਜੇ ਦਿਨ 9 ਦਸੰਬਰ ਨੂੰ ਸਵੇਰੇ ਇਹ ਨਗਰ ਕੀਰਤਨ ਕੁਰਸ਼ੇਤਰ ਦੇ ਰਾਸਤੇ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਅੰਬਾਲਾ ਹੁੰਦਾ ਹੋਇਆ
ਰਾਤ ਦੇ ਵਿਸਰਾਮ ਲਈ ਗੁ. ਨਾਭਾ ਸਾਹਿਬ ਜੀਰਬਕਪੁਰ ਰੁਕੇਗਾ । ਇਸ ਉਪੰਰਤ ਤੀਜੇ ਤੇ ਚੌਥੇ ਪੜਾਓ ਲਈ ਗੁ. ਲੋਹਗੜ ਸਾਹਿਬ ,ਬਾਬਾ ਹਨੂੰਮਾਨ ਸਿੰਘ ਜੀ ਸੋਹਾਣਾ (ਮੁਹਾਲੀ ) ਤੋਂ ਹੁੰਦਾ ਹੋਇਆ ਵਾਇਆ ਕੁਰਾਲੀ ਦੇ ਰਾਸਤੇ ਸ਼੍ਰੀ ਕੀਰਤਪੁਰ ਸਾਹਿਬ ਤੀਜਾ ਪੜਾਓ ਕਰੇਗਾ ਤੇ ਚੌਥੇ ਦਿਨ 11 ਦਸੰਬਰ ਨੂੰ ਦੁਪਿਹਰ ਇਕ ਵਜੇ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੇਗਾ ਜਿਥੇ ਨਗਰ ਕੀਰਤਨ ਦੇ ਪੁੱਜਣ ਦੀ ਸਮਾਪਤੀ ਦੀ ਅਰਦਾਸ ਉਪਰੰਤ 2 ਵਜੇ ਅਮ੍ਰਿਤ ਸੰਚਾਰ ਕੀਤਾ ਜਾਵੇਗਾ। ਦੂਜੇ ਦਿਨ 12ਦਸੰਬਰ ਦਿਨ ਵੀਰਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ ਤੇ ਯਾਤਰਾ ਸਮਾਪਤੀ ਦੀ ਅਰਦਾਸ ਕੀਤੀ ਜਾਵੇਗੀ। ਇਸ ਮੌਕੇ ਬਾਬਾ ਚਤਰ ਸਿੰਘ ਢਾਬਸਰ ਸਾਹਿਬ ਤਰਨਾਦਲ,ਬਾਬਾ ਬਲਦੇਵ ਸਿੰਘ ਮਸਤੂਪੁਰਾ,ਬਾਬਾ ਕੁਲਵਿੰਦਰ ਸਿੰਘ ਮਿਸਲ ਬਾਬਾ ਝੁਜਾਰ ਸਿੰਘ ਤਰਨਾ ਦਲ ਚੌਂਤਾ ਸ਼੍ਰੀ ਚਮਕੌਰ ਸਾਹਿਬ, ਜੱਥੇ. ਬਾਬਾ ਲਾਲ ਸਿੰਘ, ਜੱਥੇ. ਬਾਬਾ ਪ੍ਰਗਟ ਸਿੰਘ,ਜੱਥੇ. ਬਾਬਾ ਬਲਦੇਵ ਸਿੰਘ, ਜੱਥੇ. ਬਾਬਾ ਗੁਰਮੇਜ ਸਿੰਘ, ਬਾਬਾ ਜਸਪਾਲ ਸਿੰਘ, ਬਾਬਾ ਸਤਟਾਮ ਸਿੰਘ ਖਾਪੜਖੇੜੀ,ਜੱਥੇ. ਹਰੀ ਸਿੰਘ ਵੱਲਾ, ਜੱਥੇ. ਰਘਵੀਰ ਸਿੰਘ, ਜੱਥੇ.ਬਾਬਾ ਸੁਖਪਾਲ ਸਿੰਘ, ਜੱਥੇ ਬਾਬਾ ਬਲਵੀਰ ਸਿੰਘ ਸੋਢੀ,ਜੱਥੇ.ਬਾਬਾ ਮਹਿੰਦਰ ਸਿੰਘ, ਬਾਬਾ ਲਵਪ੍ਰੀਤ ਸਿੰਘ ਮੀਆਂਵਿੰਡ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।
ਸੀਐਚਡੀ777ਪੀ; ਦਿੱਲੀ ਗੁ.ਸੀਸ ਗੰਜ ਸਾਹਿਬ ਤੋਂ ਕੁਰਾਲੀ ਪੁੱਜੇ ਵਿਸ਼ਾਲ ਨਗਰ ਕੀਰਤਨ ਦਾ ਸਵਾਗਤ ਕਰਨ ਮੌਕੇ ਇਲਾਕੇ ਦੀਆਂ ਸੰਗਤਾਂ ।

LEAVE A REPLY

Please enter your comment!
Please enter your name here