ਕੁਰਾਲੀ 12 ਜੂਨ(ਰਣਜੀਤ ਸਿੰਘ ਕਾਕਾ):- ਪਾਤਸ਼ਾਹੀ ਛੇਵੀਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਝੰਡਾ ਸਾਹਿਬ (ਪਡਿਆਲਾ) ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿੰਨ ਦਿਨਾਂ ਸਾਲਾਨਾ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਅੱਜ ਕਰਵਾਏ ਗਏ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਸੱਚਖੰਡ ਵਾਸੀਧੰਨ ਧੰਨ ਬ੍ਰਹਮ ਗਿਆਨੀ ਸੰਤ ਕਰਤਾਰ ਸਿੰਘ ਭੈਰੋਂ ਮਾਜਰਿਆਂ ਵਾਲਿਆਂ ਦੇ ਅਸ਼ੀਰਵਾਦ ਨਾਲ ਗੁਰਦੁਆਰਾ ਝੰਡਾ ਸਾਹਿਬ ਵਿਖੇ ਸਾਲਾਨਾ ਗੁਰਮਤਿ ਸਮਾਗਮ 10 ਜੂਨ ਨੂੰ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਕੀਤੇ ਗਏ।ਉਨ੍ਹਾਂ ਦੱਸਿਆ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਢਾਡੀ ਅਤੇ ਰਾਗੀ ਜਥੇਆ ਨੇ ਗੁਰੂ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਸੇਵਾਦਾਰ ਬਾਬਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਗੁਰਦੁਆਰਾ ਝੰਡਾ ਸਾਹਿਬ ਤੋਂ ਪੀਜੀਆਈ (ਚੰਡੀਗੜ੍ਹ) ਮਰੀਜ਼ਾਂ ਵਾਸਤੇ ਰੋਜ਼ਾਨਾ ਲੰਗਰ ਦੀ ਸੇਵਾ ਜਾਂਦੀ ਹੈ।ਇਸ ਮੌਕੇ ਉਨ੍ਹਾਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਸਾਲਾਨਾ ਧਾਰਮਿਕ ਸਮਾਗਮ ਵਿਚ ਵੱਧ ਤੋਂ ਵੱਧ ਹਾਜ਼ਰੀ ਭਰਨ ਲਈ ਸਾਰਿਆਂ ਦਾ ਧੰਨਵਾਦ ਵੀ ਕੀਤਾ.ਇਸ ਮੌਕੇ ਬੀਬਾ ਮਨਜੀਤ ਕੌਰ, ਗੁਰਸ਼ਰਨ ਸਿੰਘ,ਗੁਰਮੇਲ ਸਿੰਘ,ਰਣਜੀਤ ਸਿੰਘ,ਸੁਖਵਿੰਦਰ ਸਿੰਘ,ਭੁਪਿੰਦਰ ਸਿੰਘ ਮਾਜਰਾ ਸਮੇਤ ਜਥਾ,ਜਥਾ ਜਸਵੰਤ ਸਿੰਘ ਨਨਹੇਡ਼ੀਆਂ,ਗੁਰਮੀਤ ਸਿੰਘ ਰੋਲੂਮਾਜਰਾ,ਕੀਰਤਨੀ ਜਥਾ ਖ਼ਾਲਸਾ ਅਕਾਲ ਪੁਰਖ ਕੀ ਫੌਜ ਕੁਰਾਲੀ ਭਾਈ ਕਕੋਟ ਵਾਲਿਆਂ ਦਾ ਕੀਰਤਨੀ ਜਥਾ,ਜਗਤਾਰ ਸਿੰਘ ਕੁਲਾਰਾ,ਡਾ ਹਰਜਿੰਦਰ ਸਿੰਘ ਭਿੰਦਾ ਸਮਾਜ ਸੇਵੀ ਮਾਰਸ਼ਲ ਗਰੁੱਪ ਦੇ ਰਣਜੀਤ ਸਿੰਘ ਕਾਕਾ ਜਗਦੇਵ ਸਿੰਘ ਜੱਗੂ ਮਾਰਸਲ ਅਤੇ ਵੱਡੀ ਗਿਣਤੀ ਵਿਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਹਾਜ਼ਰੀ ਲਗਵਾਈ ਇਸ ਮੌਕੇ ਜਿਥੇ ਗੁਰੂ ਕਾ ਦੇਸੀ ਘਿਉ ਦੀ ਜਲੇਬੀਆਂ ਦਾ ਲੰਗਰ ਅਤੁੱਟ ਵਰਤਿਆ ਉਥੇ ਠੰਡੇ ਮਿੱਠੇ ਜਲ ਦੀ ਛਬੀਲ ਦੇ ਨਾਲ ਨਾਲ ਫਰੂਟੀਆਂ ਦੀ ਛਬੀਲ ਵੀ ਲਗਾਈ ਗਈ। ਇਥੇ ਇਹ ਵੀ ਵਰਨਣਯੋਗ ਹੈ ਕਿ ਇਹ ਸਲਾਨਾ ਗੁਰਮਤਿ ਸਮਾਗਮ ਤੇ ਰੋਜਾਨਾਂ ਪੀ. ਸੀ.ਆਈ ਦਾ ਲੰਗਰ ਸੰਗਤਾਂ ਦੇ ਸਹਿਯੋਗ ਨਾਲ ਸੰਪੂਰਨ ਹੁੰਦੇ ਹਨ ਇਸ ਲਈ ਕੋਈ ਪਰਚੀ ਜਾਂ ਉਗਰਾਹੀ ਨਹੀ ਕੀਤੀ ਜਾਂਦੀ1