ਕੁਰਾਲੀ15,ਜੂਨ( ਰਣਜੀਤ ਸਿੰਘ ਕਾਕਾ) ਨੇੜਲੇ ਪਿੰਡ ਨਿਹੋਲਕਾ ਵਿਖੇ ਗੁਰਦੁਆਰਾ ਸੰਗਤਸਰ ,ਪਰਿਵਾਰ ਵਿਛੋੜਾ ਸਾਹਿਬ ਰੋਪੜ ਅਤੇ ਗੁਰਦੁਆਰਾ ਬੁੰਗਾ ਸਾਹਿਬ ਸ੍ਰੀ ਅਨੰਦਪੁਰ,ਅਤੇ ਡੇਰਾ ਗੁਰੂਵਾਲੀ ਮੱਧ ਪ੍ਰਦੇਸ਼ ਦੇ ਸੰਸਥਾਪਕ ਅਤੇ ਸਾਬਕਾ ਐਮ ਐਲ ਏ ਸਵ. ਸੰਤ ਬਾਬਾ ਅਜੀਤ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਨਾਮ ਤੇ ਕੁਝ ਲੋਕਾਂ ਵੱਲੋਂ ਉਗਰਾਹੀ ਇਕੱਤਰ ਕਰਨ ਸਬੰਧੀ ਉਨ੍ਹਾਂ ਦੇ ਭਰਾ ਗੁਰਦੇਵ ਸਿੰਘ, ਸੇਵਾਦਾਰਾਂ ਅਤੇ ਸੰਗਤਾਂ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਇਸ ਸਬੰਧੀ ਪ੍ਰੈਸ ਦੇ ਨਾਮ ਭੇਜੇ ਗਏ ਇਕ ਪ੍ਰੈਸ ਨੋਟ ਰਾਂਹੀ ਮੌਜੂਦਾ ਮੁੱਖ ਸੇਵਾਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ 21ਦਸੰਬਰ 2021 ਨੂੰ ਸੰਤ ਬਾਬਾ ਅਜੀਤ ਸਿੰਘ ਪਰਿਵਾਰ ਵਿਛੋੜੇ ਵਾਲੇ ਅਕਾਲ ਚਲਾਣਾਂ ਕਰ ਗਏ ਸਨ ਉਨ੍ਹਾਂ ਕਿਹਾ ਕਿ ਸਚਖੰਡ ਵਾਸੀ ਸੰਤ ਨੇ ਕਦੇ ਵੀ ਸੰਗਤਾਂ ਕੋਲੋਂ ਉਗਰਾਹੀ ਨਹੀ ਕੀਤੀ ਨਾ ਹੀ ਕਿਸੇ ਨੂੰ ਉਗਰਾਹੀ ਲਈ ਭੇਜਿਆ ਮੁੱਖ ਸੇਵਾਦਾਰ ਗੁਰਦੇਵ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸੱਚਖੰਡ ਵਾਸੀ ਸੰਤਬਾਬਾ ਅਜੀਤ ਸਿੰਘ ਪਰਿਵਾਰ ਵਿਛੋੜੇ ਵਾਲਿਆਂ ਅਤੇ ਉਨ੍ਹਾਂ ਅਧੀਨ ਹੋਰ ਗੁਰਦੁਆਰਿਆਂ ਲਈ ਸੰਗਤਾਂ ਕਿਸੇ ਉਗਰਾਹੀ ਕਰਨ ਆਉਣ ਵਾਲੇ ਨੂੰ ਕਿਸੇ ਵੀ ਤਰਾਂ ਦਾ ਦਾਨ ਜਾਂ ਰਾਸ਼ਨ ਸਮੱਗਰੀ ਨਾ ਦੇਣ। ਉਨਾ ਦੱਸਿਆ ਕਿ ਸੰਸਥਾ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਦਾਨ ਜਾਂ ਰਾਸ਼ਨ ਸਮੱਗਰੀ ਮੰਗਣ ਵਾਸਤੇ ਨਹੀਂ ਭੇਜਦੀ । ਜੇਕਰ ਕਿਸੇ ਸ਼ਰਧਾਲੂ ਜਾਂ ਸੰਗਤ ਵੱਲੋਂ ਦਾਨ ਦੇਣਾ ਹੋਵੇ ਤਾਂ ਉਹ ਗੁਰੂ ਘਰਾਂ ਵਿੱਚ ਹਾਜਰੀ ਭਰਕੇ ਦਾਨ ਦੇ ਸਕਦਾ ਹੈ ਤੇ ਦਿੱਤੇ ਗਏ ਦਾਨ ਦੀ ਰਸੀਦ ਪ੍ਰਾਪਤ ਕਰ ਸਕਦਾ ਹੈ।

LEAVE A REPLY

Please enter your comment!
Please enter your name here