ਗਿਲਕੋ ਗਰੁੱਪ ਵੱਲੋਂ ਸ੍ਰੀ ਹਰਿੰਮਦਰ ਸਾਹਿਬ ਲਈ 151 ਕੁਵਿੰਟਲ ਕਣਕ ਰਵਾਨਾ
ਕੁਰਾਲੀ ਰਣਜੀਤ ਸਿੰਘ, 12 ਮਈ ( ) – ਕੋਰੋਨਾ ਮਹਾਮਾਰੀ ਦੇ ਚੱਲਦਿਆਂ ਗਿਲਕੋ ਗਰੁੱਪ ਖਰੜ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੰਡ ਕੇ ਛੱਕਣ ਦੇ ਸਿਧਾਂਤ ‘ਤੇ ਪਹਿਰਾ ਦੇ ਕੇ ਇਤਿਹਾਸਿਕ ਰੋਲ ਅਦਾ ਕਰਦਿਆਂ ਜਿਥੇ ਗਿਲਕੋ ਵੈਲੀ ਖਰੜ੍ਹ ਵਿਖੇ ਪਿਛਲੇ ਲਗਭਗ 47 ਦਿਨਾਂ ਤੋਂ ਲਗਾਤਾਰ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਉੱਥੇ ਹੀ ਅੱਜ ਸ੍ਰੀ ਹਰਿੰਮਦਰ ਸਾਹਿਬ ਵਿਖੇ ਚੱਲ ਰਹੇ ਲੰਗਰ ਵਿੱਚ ਸੇਵਾ ਵੱਜੋਂ 151 ਕੁਵਿੰਟਲ 302 ਥੈਲੇ ਕਣਕ ਦਾ ਇੱਕ ਟਰੱਕ ਕੁਰਾਲੀ ਅਨਾਜ ਮੰਡੀ ਤੋਂ ਗਿਲਕੋ ਗਰੁੱਪ ਦੇ ਸੀ.ਐਮ.ਡੀ ਰਾਣਾ ਰਣਜੀਤ ਸਿੰਘ ਗਿੱਲ ਨੇ ਆਪਣੇ ਸਾਥੀਆਂ ਦੀ ਹਾਜ਼ਰੀ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਕੀਤਾ ਗਿਆ । ਇਸ ਮੌਕੇ ਸਥਾਨਕ ਸ਼ਹਿਰ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਣਾ ਗਿੱਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੌਰਾਨ ਸਰਕਾਰ ਵੱਲੋਂ ਲਗਾਏ ਕਰਫਿਊ ਦੇ ਚੱਲਦਿਆਂ ਗਿਲਕੋ ਵੈਲੀ ਖਰੜ੍ਹ ਵਿਖੇ ਲੋੜਵੰਦ ਤੇ ਪ੍ਰਵਾਸੀ ਮਜਦੂਰਾਂ ਲਈ ਗਿਲਕੋ ਰਸੋਈ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪਿਛਲੇ 47 ਦਿਨਾਂ ਤੋਂ ਰੋਜਾਨਾ ਪੰਜ ਹਜਾਰ ਦੇ ਕਰੀਬ ਲਦਵੰਦ ਆਪਣਾ ਪੇਟ ਭਰ ਰਹੇ ਹਨ ਤੇ ਉਨ੍ਹਾਂ ਦੀ ਗਿਲਕੋ ਗਰੁੱਪ ਵੱਲੋਂ ਸਮੇਂ ਸਮੇਂ ਤੇ ਪੁਲਿਸ ਤੇ ਸਿਹਤ ਮੁਲਾਜਮਾਂ ਨੂੰ ਪੀ ਪੀ ਕਿੱਟਾਂ ਵੀ ਦਿੱਤੀਆਂ ਜਾ ਰਹੀਆਂ ਹਨ । ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਇਕ ਸੈਨੇਟਾਈਜਰ ਟੈਂਕਰ ਤਿਆਰ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਕੰਪਨੀ ਵੱਲੋਂ ਹਲਕਾ ਖਰੜ ਦੇ ਸਮੁੱਚੇ ਸ਼ਹਿਰਾਂ ਤੇ ਪਿੰਡਾਂ ਨੂੰ ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਬਚਾਉਣ ਲਈ ਸੈਨੇਟਾਈਜ ਕਰਵਾਇਆ ਜਾਵੇਗਾ । ਇਸ ਦੌਰਾਨ ਰਾਣਾ ਗਿੱਲ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਲੜਾਈ ਲੰਮੀ ਚੱਲ ਸਕਦੀ ਹੈ, ਸ਼ੋਸ਼ਲ ਡਿਸਟੈਸੀ ਤੇ ਲਾਪਰਵਾਹੀ ਵਰਤਣ ਵਾਲੇ ਸਾਵਧਾਨ ਹੋਣ, ਪ੍ਰਸ਼ਾਸ਼ਨ ਦੀਆਂ ਹਦਾਇਤਾਂ ਮੁਤਾਬਕ ਆਪਣੀ ਜੀਵਨ ਸ਼ੈਲੀ ਅਤੇ ਰਹਿਣ-ਸਹਿਣ ਵਿਚ ਬਦਲਾਵ ਕਰਨ, ਲੋਕ ਸਾਦਾ ਜੀਵਨ ਜਿਊਣ ਨੂੰ ਪਹਿਲ ਦੇਣ ਅਤੇ ਜਮੀਨੀ ਹਕੀਕਤਾਂ ਨੂੰ ਸਮਝਣ ਦਾ ਯਤਨ ਕਰਕੇ ਹੀ ਇਸ ਕੋਰੋਨਾ ਮਹਾਮਾਰੀ ਤੋਂ ਬੱਚਿਆਂ ਜਾ ਸਕਦਾ ਹੈ । ਇਸ ਮੌਕੇ ਗਿਲਕੋ ਗਰੁੱਪ ਤੋਂ ਰਣਧੀਰ ਸਿੰਘ ਧੀਰਾ ਤੇ ਭੁਪਿੰਦਰ ਸਿੰਘ ਕਾਲਾ ਤੋਂ ਇਲਾਵਾ ਸਾਬਕਾ ਕੌਂਸਲਰ ਤੇ ਆੜ੍ਹਤੀ ਗੋਰਵ ਅਗਰਵਾਲ, ਆੜ੍ਹਤੀ ਬਿੱਟੂ ਖੁੱਲਰ ਤੇ ਅਰਵਿੰਦ ਗੋਇਲ ਖ਼ਜ਼ਾਨਚੀ ਗਊਸ਼ਾਲਾ ਕੁਰਾਲੀ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਹਾਜ਼ਿਰ ਸਨ ।