ਗਰੀਬ ਲੋਕਾਂ ਨੂੰ ਨਹੀਂ ਮਿਲ ਰਿਹਾ ਰਾਸਨ ਪਾਣੀ _ ਬੜੌਦੀ
ਪੰਜਾਬ ਦੇ ਮਜਦੂਰ ਆਪਣੀ ਦੋ ਟੁੱਕ ਰੋਟੀ ਲਈ ਹੀ ਰਾਸਨ ਪਾਣੀ ਪੈਸਿਆ ਲਈ ਤਰਸੇ ਗਏ ਹਨ ਪਰ ਇਨ੍ਹਾਂ ਗਰੀਬਾ ਦੀ ਸਰਕਾਰ ਸਰਕਾਰੀ ਨੁਮਾਇੰਦੇ ਬਿਲਕੁਲ ਵੀ ਬਾਹ ਨਹੀਂ ਫੜ ਰਹੇ ।
ਇਹ ਪ੍ਰਗਟਾਵਾ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਜਨਰਲ ਸਕੱਤਰ ਜਥੇਦਾਰ ਹਰਮੇਸ਼ ਸਿੰਘ ਬੜੌਦੀ ਨੇ ਕੀਤਾ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਲਗਾਏ ਗਏ ਕਰਫਿਊ ਵਿੱਚ ਬਹੁਤ ਸਾਰੇ ਰੋਜ਼ਾਨਾ ਹੀ ਕਮਾਈ ਕਰਕੇ ਗੁਜ਼ਾਰਾ ਚਲਾਉਣ ਵਾਲੇ ਮਜਦੂਰ ਆਪਣੇ ਘਰ ਦਾ ਚੁੱਲ੍ਹਾ ਚਲਾਉਣ ਨੂੰ ਹੀ ਤਰਸੇ ਪਏ ਹਨ ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿ ਰਹੇ ਹਨ ਕਿ ਕੋਈ ਵੀ ਗਰੀਬ ਲੋਕਾਂ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ
ਪਰ ਇਨ੍ਹਾਂ ਦਾਅਵਿਆਂ ਦੀ ਸਾਰੀ ਫੂਕ ਨਿਕਲ ਕੇ ਰਹਿ ਗਈ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵਿਸੇਸ਼ ਪੈਕਜ ਕਿ ਗਰੀਬ ਲੋਕਾਂ ਲਈ ਪੈਸੇ ਅਤੇ ਰਾਸਨ ਪਾਣੀ ਦਾ ਵੀ ਪ੍ਰਬੰਧ ਕਰਨਾ ਹੈ ਇਹ ਵੀ ਗਰੀਬ ਲੋਕਾਂ ਨੂੰ ਨਹੀਂ ਮਿਲ ਰਿਹਾ ਹੈ ।
ਉਨ੍ਹਾਂ ਕਿਹਾ ਕਿ ਕਰਫਿਊ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਹੈ ਇਸ ਲਈ ਗਰੀਬ ਲੋਕਾਂ ਨੂੰ ਹਰੇਕ ਇਮਦਾਦ ਲਈ ਸਰਕਾਰ ਨੂੰ ਹੁਣ ਵਿਸੇਸ਼ ਫੈਸਲਾ ਲੈ ਕੇ ਇਨ੍ਹਾਂ ਦੀ ਜਰੂਰਤ ਨੂੰ ਪੂਰਾ ਕਰਨਾ ਪਵੇਗਾ ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਿਹਤ ਸਬੰਧੀ ਫੈਸਲੇ ਲੈਣ ਲਈ ਬਹੁਤ ਦੇਰੀ ਕੀਤੀ ਹੈ ਇਸ ਕਰਕੇ ਹੀ ਅੱਜ ਸਾਰਾ ਹਿੰਦੁਸਤਾਨ ਪਰੇਸ਼ਾਨ ਹੈ।
ਉਨ੍ਹਾਂ ਕਿਹਾ ਕਿ ਪਰਧਾਨ ਮੰਤਰੀ ਨਰਿੰਦਰ ਮੋਦੀ ਜੀ ਤਾਂ ਕਰੋਨਾ ਦੇ ਚਾਈਨਾ ਵਾਲੇ ਵਾਇਰਸ ਕਹਿਰ ਦੇ ਸਮੇਂ ਵਿੱਚ ਵੀ ਵਿਦੇਸੀ ਸੈਰ ਕਰ ਰਹੇ ਸਨ ਪਰ ਹੁਣ ਇਹ ਲੋਕਾਂ ਵਿੱਚ ਉਨ੍ਹਾਂ ਦਾ ਦੁਖ ਸੁਣਨ ਦੀ ਬਜਾਏ ਅੰਦਰ ਤੋਂ ਹੀ ਟੀ ਵੀ ਰਾਹੀਂ ਲੋਕਾਂ ਨੂੰ ਸਰਕਾਰੀ ਪਾਲਿਸੀ ਦੱਸ ਰਹੇ ਹਨ ।