ਮਾਜਰੀ, ਕੁਰਾਲੀ, 19 ਅਕਤੂਬਰ : ਪਿੰਡ ਖੇੜਾ ਵਿਖੇ ਟਿੱਪਰ ਦੀ ਲਪੇਟ ‘ਚ ਆਉਣ ਕਾਰਨ ਇੱਕ ਵਸਨੀਕ ਦੀ ਦਰਦਨਾਕ ਮੌਤ ਹੋ ਗਈ। ਪਿੰਡ ਦੇ ਬਾਹਰਵਾਰ ਖਿਜ਼ਰਾਬਾਦ ਸੜਕ ਤੇ ਮੋਟਰਸਾਇਕਲ ਲੈ ਕੇ ਜਾ ਰਹੇ ਵਸਨੀਕ ਕੇਸਰ ਸਿੰਘ ਜੋ ਕਿ ਸੀ ਟੀ ਯੂ ਵਿੱਚ ਮੁਲਾਜ਼ਮ ਹੈ, ਨੂੰ ਪਿੱਛੋਂ ਆ ਰਹੇ ਇੱਕ ਟਿੱਪਰ ਪੀ ਬੀ 65 ਆਰ 0489 ਨੇ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਦੌਰਾਨ ਗੱਡੀ ਦੇ ਟਾਇਰਾਂ ਨਾਲ ਉਸਦਾ ਸਿਰ ਬੁਰੀ ਤਰ੍ਹਾਂ ਕੁਚਲਿਆਂ ਗਿਆ। ਪਿੰਡ ਦੇ ਸਰਪੰਚ ਜਗਤਾਰ ਸਿੰਘ, ਸਾਬਕਾ ਸਰਪੰਚ ਗੁਲਜ਼ਾਰ ਸਿੰਘ ਵੀ ਦੱਸਿਆ ਕਿ ਇੱਥੋਂਦੀ ਗੁਜ਼ਰਦੀ ਇਹ ਸੜਕ ਭਾਵੇਂ ਆਲੇ ਦੁਆਲਿਓਂ ਪੱਕੀ ਬਣ ਗਈ ਹੈ, ਪਰ ਪਿੰਡ ਵਿੱਚੋਂ ਲੰਘਦੀ ਸੜਕ ਲੰਮੇ ਸਮੇਂ ਤੋਂ ਨਿਰਮਾਣ ਤੋਂ ਅਧੂਰੀ ਪਈ ਹੈ। ਇਸੇ ਤਰ੍ਹਾਂ ਇਸ ਸੜਕ ਤੋਂ ਰੇਤ ਦੇ ਟਿੱਪਰਾਂ ਦੀ ਆਵਾਜਾਈ ਬਣੀ ਰਹਿੰਦੀ ਹੈ। ਜਿਸ ਕਾਰਨ ਹਮੇਸ਼ਾਂ ਸੜਕ ਤੇ ਹਾਦਸੇ ਵਾਪਰਦੇ ਰਹਿੰਦੇ ਹਨ। ਇਸ ਪਹਿਲਾਂ ਇਕ ਨੌਜਵਾਨ ਦੀ ਬਾਂਹ ਵੀ ਕੱਟੀ ਜਾ ਚੁੱਕੀ ਹੈ। ਇਨ੍ਹਾਂ ਪ੍ਰਸ਼ਾਸਨ ਤੋਂ ਪਿੰਡ ਦੀ ਸੜਕੀ ਆਵਾਜਾਈ ਲਈ ਉਸਾਰੂ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ। ਮੌਕੇ ਤੇ ਪੁੱਜੇ ਥਾਣਾ ਮਾਜਰੀ ਦੇ ਏ ਐੇਸ ਆਈ ਲਖਵੀਰ ਸਿੰਘ ਨੇ ਕਿਹਾ ਕਿ ਹਾਦਸੇ ਲਈ ਜਿਮੇਂਵਾਰ ਦੋਸ਼ੀ ਡਾਇਰਵਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here