ਮੋਹਾਲੀ18ਦਸੰਬਰ ( ਰਣਜੀਤ ਸਿੰਘ) )ਕੇਂਦਰ ਸਰਕਾਰ ਵੱਲੋਂ 2003 ਚ ਕਰਮਚਾਰੀਆਂ ਦੀ ਪੈਨਸ਼ਨ ਦੇ ਕੀਤੇ ਨਿੱਜੀਕਰਨ ਅਤੇ ਹੁਣ ਖੇਤੀਬਾੜੀ ਕਾਨੂੰਨਾਂ ਰਾਹੀਂ ਕਿਸਾਨਾਂ ਤੇ ਕੀਤੇ ਜਾ ਰਹੇ ਨਿੱਜੀਕਰਨ ਵਿਰੁੱਧ ਸੀਪੀਐਫ਼ ਕਰਮਚਾਰੀ ਯੂਨੀਅਨ ਪੰਜਾਬ ਕਿਸਾਨਾਂ ਦਾ ਸਮਰਥਨ ਕਰਨ ਲਈ ਭਲਕੇ ਉਨੀ ਦਸੰਬਰ ਨੂੰ ਸ਼ੰਭੂ ਬੈਰੀਅਰ ਤੋਂ ਕਾਰਾਂ ਦੇ ਕਾਫ਼ਲੇ ਨਾਲ ਦਿੱਲੀ ਨੂੰ ਕੂਚ ਕੀਤਾ ਜਾਵੇਗਾ ਇਸ ਸਬੰਧੀ ਸੀ ਪੀ ਐੱਫ ਕਰਮਚਾਰੀ ਯੂਨੀਅਨ ਜ਼ਿਲ੍ਹਾ ਮੁਹਾਲੀ ਵੱਲੋਂ ਜ਼ਿਲ੍ਹਾ ਪ੍ਰਧਾਨ ਸ਼ਿਵ ਕੁਮਾਰ ਰਾਣਾ ਜ਼ਿਲ੍ਹਾ ਚੇਅਰਮੈਨ ਪ੍ਰਭਦੀਪ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਅਮਿਤ ਕਟੋਚ ਸਟੇਟ ਐਗਜੈਕਟਿਵ ਮੈਂਬਰ ਤੇਜਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਸੰਬਰ 2003 ਚ ਕੇਂਦਰ ਸਰਕਾਰ ਤੋਂ ਰਾਜ ਸਰਕਾਰਾਂ ਵੱਲੋਂ ਜਨਵਰੀ 2004ਤੋਂ ਬਾਅਦ ਸਰਕਾਰੀ ਕਰਮਚਾਰੀਆਂ ਨੂੰ ਵੀ ਵਿਸ਼ਵਾਸ ਦੇ ਕੇ ਜੀਪੀਐੱਫ ਆਧਾਰਿਤ ਪੈਨਸ਼ਨ ਸਕੀਮ ਬੰਦ ਕਰਕੇ ਐੱਨਪੀਐੱਸ ਆਧਾਰਤ ਸ਼ੇਅਰ ਬਾਜ਼ਾਰ ਤੇ ਕਾਰਪੋਰੇਟ ਸੈਕਟਰ ਆਧਾਰਤ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਗਈ ਕੀ ਤੁਹਾਨੂੰ ਸੇਵਾਮੁਕਤੀ ਸਮੇਂ ਕਰੋੜਾਂ ਰੁਪਏ ਦਾ ਫਾਇਦਾ ਹੋਵੇਗਾ ਪਰ ਅੱਜ ਸੀ ਪੀ ਐਫ ਸਕੀਮ ਅਧੀਨ ਕਰਮਚਾਰੀਆਂ ਨੂੰ ਸੇਵਾਮੁਕਤੀ ਤੇ ਮਾਤਰ ਬਾਰਾਂ ਸੌ ਤੋਂ ਪੱਚੀ ਸੌ ਰੁਪਏ ਪੈਨਸ਼ਨ ਹੀ ਮਿਲਦੀ ਹੈ ਸਰਕਾਰ ਵੱਲੋਂ ਜਿਵੇਂ 2003 ਚ ਕਰਮਚਾਰੀਆਂ ਨੂੰ ਭਰੋਸਾ ਦੇ ਕੇ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਿੱਤਾ ਸੀ ਉਹੀ ਭਰੋਸਾ ਕਿਸਾਨਾਂ ਨੂੰ ਦੇ ਕੇ ਸਰਕਾਰ ਖੇਤੀਬਾੜੀ ਸੈਕਟਰ ਨੂੰ ਕਾਰਪੋਰੇਟ ਘਰਾਣੇ ਦੇ ਹੱਥ ਵੇਚਣਾ ਚਾਹੁੰਦੀ ਹੈ ਜੋ ਕਰਮਚਾਰੀਆਂ ਨਾਲ ਹੋਈ ਉਹੀ ਕਿਸਾਨਾਂ ਨਾਲ ਨਾ ਹੋ ਹੋਵੇ ਇਸ ਲਈ ਉਨੀ ਦਸੰਬਰ ਨੂੰ ਸੂਬੇ ਦੇ ਮੁਲਾਜ਼ਮਾਂ ਵੱਲੋਂ ਸ਼ੰਭੂ ਬੈਰੀਅਰ ਤੇ ਇਕੱਤਰ ਹੋਕੇ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਚ ਹੁੰਮ ਹੁਮਾ ਕੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ