ਮਾਜਰੀ 24ਜੂਨ( ਮਾਰਸ਼ਲ ਨਿਊਜ਼)ਖੇਡਾਂ ਹੀ ਸਾਡੀ ਜਿੰਦਗੀ ਨੂੰ ਤੰਦਰੁਸਤ ਅਤੇ ਨਿਰੋਗ ਰੱਖ ਸਕਦੀਆਂ ਹਨ ਇਹ ਵਿਚਾਰ ਅਕਾਲੀ ਦਲ ਅਮ੍ਰਿਤਸਰ ਦੇ ਜਿਲਾ ਜਨਰਲ ਸਕੱਤਰ ਜਥੇਦਾਰ ਹਰਮੇਸ਼ ਸਿੰਘ ਬੜੋਦੀ ਨੇ ਪਿੰਡ ਖੇੜਾ ਵਿਖੇ ਟੂਰਨਾਮੈਂਟ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਵਲੋ ਅੱਜ ਚੜ੍ਹਦੀ ਕਲ਼ਾਂ ਯੁਵਕ ਕਲੱਬ ਰਜਿ ਪਿੰਡ ਖੇੜਾ ਵਲੋਂ ਕਰਵਾਏ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ
ਉਨ੍ਹਾਂ ਕਿਹਾ ਕਿ ਖੇਡਾਂ ਹੀ ਨੌਜਵਾਨਾਂਦੀ ਜਿੰਦਗੀ ਨੂੰ ਸਹੀ ਦਿਸਾ ਦੇ ਸਕਦੀਆਂ ਅਤੇ ਨੌਜਵਾਨਾਂ ਨੂੰ ਨਸੇ ਤੋ ਬਚਾ ਸਕਦੀਆਂ ਹਨ । ਇਸ ਮੌਕੇ ਤੇ ਉਨ੍ਹਾਂ ਵਲੋਂ ਪੁਰਖਾਲੀ ਵਾ ਸੈਣੀ ਮਾਜਰਾ ਕ੍ਰਿਕਟ ਟੀਮ ਦੀ ਹੌਂਸਲਾ ਅਫਜ਼ਾਈ ਵੀ ਕੀਤੀ ਗਈ।
ਇਸ ਮੌਕੇ ਤੇ ਜਗਤਾਰ ਸਿੰਘ ਸਰਪੰਚ ਖੇੜਾ ਪਲਵਿੰਦਰ ਸਿੰਘ ਰੂਪੀ ਕਲੱਬ ਪ੍ਰਧਾਨ ਸਤਪਾਲ ਸਿੰਘ ਪਰਵਿੰਦਰ ਸਿੰਘ ਸਤਵੰਤ ਸਿੰਘ ਅਤੇ ਪਰਵਿੰਦਰ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here