ਮੁਹਾਲੀ 21ਜੁਲਾਈ:ਮਾਰਸ਼ਲ ਨਿਊਜ਼ :ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਅਤੇ ਸ਼ਹੀਦਾਂ ਦੇ ਸਨਮਾਨ ਲਈ ਯਤਨਸ਼ੀਲ ਸੰਸਥਾ ਯੂਥ ਆਫ ਪੰਜਾਬ ਵਲੋਂ ਅੱਜ ਲੜੀਵਾਰ ਪੰਜਵਾਂ ਖੂਨਦਾਨ ਕੈਂਪ ਲਗਾਇਆ ਗਿਆ..॥ ਅੱਜ ਦਾ ਇਹ ਖੂਨਦਾਨ ਕੈੰਪ ਯੂਥ ਆਫ ਪੰਜਾਬ ਦੇ ਮੋਹਾਲੀ ਜਿਲ੍ਹੇ ਦੇ ਸਕੱਤਰ ਗੁਰਮੇਜਰ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਅਤੇ ਜਿਲ੍ਹਾ ਪ੍ਰਧਾਨ ਗੁਰਜੀਤ ਮਟੌਰ ਦੀ ਅਗਵਾਈ ਵਿੱਚ ਰਾਇਪੁਰ ਵਿਖੇ ਨੇੜੇ ਦਾਊਂ ਸਾਹਿਬ ਲਗਾਇਆ ਗਿਆ..॥ ਇਸ ਮੌਕੇ ਗੁਰਮੇਜਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੇਅਰਮੈਨ ਪਰਮਦੀਪ ਸਿੰਘ ਅਤੇ ਸਰਪ੍ਰਸਤ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਕਰੋਨਾ ਵਾਇਰਸ ਸਮੇਂ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਲੜੀਵਾਰ ਖੂਨਦਾਨ ਕੈੰਪਾਂ ਵਿੱਚ ਇਹ ਪੰਜਵਾਂ ਕੈੰਪ ਸੀ..॥ ਇਸ ਖੂਨਦਾਨ ਕੈਂਪ ਵਿੱਚ 45 ਯੂਨਿਟ ਖੂਨ ਇੱਕਤਰ ਕੀਤਾ ਗਿਆ..॥ ਉਹਨਾਂ ਦੱਸਿਆ ਕਿ ਰਾਇਪੁਰ ਪਿੰਡ ਦੀਆਂ ਔਰਤਾਂ ਨੇ ਵੀ ਖੂਨਦਾਨ ਕੈੰਪ ਵਿੱਚ ਵੱਧ ਚੜ ਕੇ ਯੋਗਦਾਨ ਪਾਇਆ..॥ ਇਸ ਸਮੇਂ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਖੂਨਦਾਨ ਕੈਂਪ ਸਿਵਲ ਹਸਪਤਾਲ ਮੋਹਾਲੀ ਦੇ ਮਾਹਿਰ ਡਾਕਟਰਾਂ ਦੀ ਦੇਖਰੇਖ ਵਿੱਚ ਲਗਾਇਆ ਗਿਆ..॥ ਉਹਨਾਂ ਬੋਲਦੇ ਹੋਏ ਕਿਹਾ ਕਿ ਖੂਨਦਾਨ ਕੈੰਪ ਇੱਕ ਮਹਾਂਦਾਨ ਹੈ ਜਿਸ ਨਾਲ ਕਿਸੇ ਇਨਸਾਨ ਦੀ ਜਾਨ ਵੀ ਬਚਾਈ ਜਾ ਸਕਦੀ ਹੈ..॥ ਤੇ ਖੂਨਦਾਨ ਕਰਨ ਵਾਲਾ ਇਨਸਾਨ ਵੀ ਤੰਦਰੁਸਤ ਰਹਿੰਦਾ ਹੈ..॥ ਉਹਨਾਂ ਕਿਹਾ ਕਿ ਇੱਕ ਸਾਲ ਵਿੱਚ ਇਨਸਾਨ ਤਿੰਨ ਵਾਰ ਖੂਨਦਾਨ ਕਰ ਸਕਦਾ ਹੈ..॥ ਇਸ ਮੌਕੇ ਖੂਨਦਾਨ ਕੈੰਪ ਵਿੱਚ ਸਾਬਕਾ ਐਮ.ਸੀ ਰਜਿੰਦਰ ਸ਼ਰਮਾਂ ਅਤੇ ਜਸਪਾਲ ਮਟੌਰ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਵਾਈ..॥ ਇਸ ਸਮੇਂ ਸੰਸਥਾ ਵਲੋਂ ਖੂਨਦਾਨ ਕਰਨ ਵਾਲਿਆਂ ਨੂੰ ਸਨਮਾਨ ਚਿੰਨ ਦੇ ਕੇ ਅਤੇ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ..॥ ਖੂਨਦਾਨ ਕੈਂਪ ਦੀ ਸਮਾਪਤੀ ਉਪਰੰਤ ਡਾਕਟਰਾਂ ਦੀ ਟੀਮ ਨੂੰ ਸਹਿਯੋਗ ਕਰਨ ਲਈ ਯੂਥ ਆਫ ਪੰਜਾਬ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ..॥ ਇਸ ਮੌਕੇ ਯੂਥ ਆਫ ਪੰਜਾਬ ਦੇ ਕੈਸ਼ੀਅਰ ਵਿੱਕੀ ਮਨੌਲੀ, ਅਮਨ ਲਖਨੌਰ, ਮਾਨ ਮੋਹਾਲੀ, ਸਲੀਮ ਮਟੌਰ, ਪ੍ਰਭਜੋਤ ਲਾਲੀ, ਬੌਬੀ, ਕਰਮਵੀਰ, ਸੋਮਨਾਥ, ਲਾਡੀ, ਗੁਲਾਮ ਸਰਵਰ, ਰਵਿੰਦਰ ਗਿੱਲ, ਜੌਲੀ ਦਾਊਂ, ਗੁਰਨਾਮ ਸਿੰਘ ਪੰਚ, ਸੁਰਮੁਖ ਸਿੰਘ ਲੰਬੜਦਾਰ, ਅਮਨ ਪ੍ਰੀਤ ਸਿੱਧੂ, ਡਾਕਟਰ ਗਗਨਦੀਪ ਸਿੰਘ ਅਤੇ ਸਿਮਰਨਜੀਤ ਕੌਰ ਸਮੇਤ ਹੋਰ ਮੈਂਬਰ ਸਾਹਿਬਾਨ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜਰ ਸਨ..॥