ਰੂਪਨਗਰ 6 ਅਗਸਤ (ਮਾਰਸ਼ਲ ਨਿਊਜ਼ ) ਅੱਜ ਜ਼ਿਲ੍ਹਾ ਰੂਪਨਗਰ ਵਿੱਚ ਮੈਬਰ ਪਾਰਲੀਮੈਂਟ ਸ਼੍ਰੀ ਆਨੰਦਪੁਰ ਸਾਹਿਬ ਸ਼੍ਰੀ ਮਨੀਸ਼ ਤਿਵਾੜੀ ਅਤੇ ਕੈਬਨਿਟ ਮੰਤਰੀ ਪੰਜਾਬ ਸਰਕਾਰ ਸ.ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਪਿੰਡਾਂ ਖਾਬੜਾ ਅਤੇ ਸਿੰਘ ਵਿਖੇ ਬਣਨ ਵਾਲੇ ਕਮਿਊਨਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੈਬਨਿਟ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ 6 ਕਮਿਊਨਟੀ ਸੈਂਟਰ ਬਣਾਏ ਜਾ ਰਹੇ ਹਨ। ਹਰ ਕਮਿਊਨਟੀ ਸੈਂਟਰ `ਤੇ ਤਕਰੀਬਨ 70 ਲੱਖ ਰੁਪਏ ਦਾ ਖਰਚਾ ਆਵੇਗਾ। ਉਨ੍ਹਾਂ ਦੱਸਿਆ ਕਿ 5 ਕਮਿਊਨਟੀ ਸੈਂਟਰ ਹਲਕੇ ਦੇ ਪਿੰਡਾਂ ਵਿੱਚ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕਮਿਊਨਟੀ ਸੈਂਟਰ ਬਣਨ ਨਾਲ ਲੋਕਾਂ ਨੂੰ ਬਹੁਤ ਵੱਡੀ ਸੁਵਿਧਾ ਹੋਵੇਗੀ ਕਿਉਂਕਿ ਵਿਆਹ ਸ਼ਾਦੀ ਤੋਂ ਇਲਾਵਾ ਕਿਸੇ ਵੀ ਹੋਰ ਘਰੇਲੂ ਪੋ੍ਰਗਰਾਮ ਨੂੰ ਕਰਨ ਸਬੰਧੀ ਉਨ੍ਹਾਂ ਨੂੰ ਮੈਰਿਜ ਪੈਲਸਾਂ ਵਿੱਚ ਲੱਖਾ ਰੁਪਏ ਖਰਚਣੇ ਪੈਂਦੇ ਸਨ। ਪਰ ਹੁਣ ਬਹੁਤ ਮਾਮੂਲੀ ਸਰਕਾਰੀ ਰੇਟ `ਤੇ ਪਿੰਡ ਵਾਸੀ ਆਪਣੇ ਵਿਆਹ ਸ਼ਾਦੀ ਦੇ ਪੋ੍ਰਗਰਾਮ ਜਾਂ ਹੋਰ ਘਰੇਲੂ ਪ੍ਰੋਗਰਾਮ ਇਨ੍ਹਾਂ ਉੱਤਮ ਦਰਜੇ ਦੇ ਕਮਿਊਨਟੀ ਸੈਂਟਰਾਂ ਵਿੱਚ ਕਰ ਸਕਣਗੇ। ਇਨ੍ਹਾਂ ਕਮਿਊਨਟੀ ਸੈਂਟਰਾਂ ਵਿੱਚ 500 ਵਿਅਕਤੀਆਂ ਦੇ ਇਕੱਠ ਦੀ ਸਮਰੱਥਾ ਹੋਵੇਗੀ। ਉਨ੍ਹਾਂ ਦੱਸਿਆ ਕਿ ਇੱਕ ਕਮਿਊਨਟੀ ਸੈਂਟਰ ਮੋਰਿੰਡਾ ਸ਼ਹਿਰ ਵਿੱਚ 2 ਕਰੋੜ ਦੀ ਲਾਗਤ ਨਾਲ ਉਸਾਰਿਆ ਜਾ ਰਿਹਾ ਹੈ।
ਇਸ ਮੌਕੇ ਐਸ.ਡੀ.ਐਮ. ਰੂਪਨਗਰ ਸਰਦਾਰ ਗੁਰਵਿੰਦਰ ਸਿੰਘ ਜ਼ੌਹਲ ਤੋ ਇਲਾਵਾ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਇਸ ਤੋਂ ਇਲਾਵਾ ਪੰਜਾਬ ਲਾਰਜ ਇੰਡਸਟੀਰੀਅਲ ਡੀਵੈਲਪਮੈਂਟ ਬੋਰਡ ਦੇ ਚੈਅਰਮੈਨ ਪਵਨ ਦੀਵਾਨ ,ਖਾਬੜਾ ਪਿੰਡ ਦੇ ਸਰਪੰਚ ਅਮ੍ਰਿਤਪਾਲ ਸਿੰਘ , ਸਿੰਘ ਪਿੰਡ ਦੇ ਸਰਪੰਚ ਮੇਹਰ ਸਿੰਘ ,ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆ, ਰਜਿੰਦਰ ਸਿੰਘ ਰਾਜੂ ਬਲਾਕ ਸੰਮਤੀ ਮੈਂਬਰ, ਇਕਬਾਲ ਸਿੰਘ ਬਲਾਕ ਸੰਮਤੀ ਮੈਂਬਰ ਕੁਲਦੀਪ ਸਿੰਘ ਸਰਪੰਚ ਪਥਰੇੜੀ, ਸੰਦੀਪ ਚਿੰਤਗੜ੍ਹ ਹਰਮਨਦੀਪ ਸਿੰਘ ਸਰਪੰਚ ਜਸਵੀਰ ਸਿੰਘ ਪੀ ਏ, ਬਬਲਾ ਸਰਪੰਚ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਹਾਜ਼ਰ ਸਨ।