ਕਿਹਾ ਸਮਾਜ ਦੀ ਤਰੱਕੀ ਲਈ ਲੜਕੀਆਂ ਨੂੰ ਪੜ੍ਹਾਈ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਏ ਜਾਣ
ਪਡਿਆਲਾ ਦੇ ਐਸ.ਬੀ.ਐਸ ਖਾਲਸਾ ਕਾਲਜ ਨੂੰ 10 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ
ਕਿਹਾ ਸਾਬਕਾ ਵਿਧਇਕ ਬਚਿੱਤਰ ਸਿੰਘ ਪਡਿਆਲਾ ਦੇ ਸਮੁੱਚੇ ਪਰਿਵਾਰ ਦਾ ਇਲਾਕੇ ਲਈ ਵੱਡਾ ਯੋਗਦਾਨ
ਕੁਰਾਲੀ, 9 ਨਵੰਬਰ:( ਰਣਜੀਤ ਸਿੰਘ ਕਾਕਾ)ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਪਡਿਆਲਾ ਵਿਖੇ ਐਸ.ਬੀ.ਐਸ ਖਾਲਸਾ ਕਾਲਜ (ਲੜਕੀਆਂ) ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਕਾਲਜ ਦੀ ਪ੍ਰਬੰਧਕੀ ਕਮੇਟੀ ਅਤੇ ਵਿਦਿਆਰਥਣਾਂ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਸੰਖੇਪ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਾਡੀਆਂ ਧੀਆਂ ਨੂੰ ਸਮਾਜ ਵਿਚ ਅੱਗੇ ਵਧਣ ਲਈ ਪੜ੍ਹਾਉਣ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ ਵਿੱਚੋਂ ਲੜਕੀ ਤਾਲੀਮ ਹਾਸਲ ਕਰ ਜਾਵੇ ਤਾਂ ਪੂਰੀ ਕੁਲ ਪੜ੍ਹ ਜਾਂਦੀ ਹੈ ਜੋ ਸਾਡੇ ਸਮਾਜ ਦੀ ਤਰੱਕੀ ਲਈ ਬਹੁਤ ਜ਼ਰੂਰੀ ਹੈ। ਮੁੱਖ ਮੰਤਰੀ ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾ ਨੂੰ ਵੀ ਮਿਲੇ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।
ਮੁੱਖ ਮੰਤਰੀ ਚੰਨੀ ਨੇ ਸੰਬਧਨ ਕਰਦਿਆਂ ਸਾਬਕਾ ਵਿਧਾਇਕ ਮਰਹੂਮ ਸ. ਬਚਿੱਤਰ ਸਿੰਘ ਅਤੇ ਸ. ਰਾਜਬੀਰ ਸਿੰਘ ਪਡਿਆਲਾ ਨੂੰ ਯਾਦ ਕਰਿਦਆਂ ਕਿਹਾ ਕਿ ਇਸ ਪਰਿਵਾਰ ਦੀ ਪੰਥ ਰਤਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਨਾਲ ਗੂੜੀ ਸਾਂਝ ਤੋਂ ਪੂਰਾ ਜੱਗ ਜਾਣੂੰ ਹੈ। ਇਸ ਸਾਂਝ ਦੇ ਚਲਦਿਆਂ ਹੀ ਇਸ ਪਰਿਵਾਰ ਵਲੋਂ ਇਲਾਕੇ ਵਿਚ ਹਮੇਸ਼ਾ ਹੀ ਸਮਾਜ ਭਲਾਈ ਲਈ ਵੱਧ ਚੜ੍ਹ ਕੇ ਯੋਗਦਾਨ ਪਾਇਆ ਗਿਆ ਅਤੇ ਹੁਣ ਵੀ ਇਸ ਪਰਿਵਾਰ ਦੀ ਅਗਲੀ ਪੀੜੀ ਵਲੋਂ ਇਨ੍ਹਾਂ ਸਮਾਜ ਭਲਾਈ ਕਾਰਜਾਂ ਨੂੰ ਵੱਡੇ ਪੱਧਰ ‘ਤੇ ਅੱਗੇ ਜਾਰੀ ਰੱਖਿਆ ਜਾ ਰਿਹਾ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਐਸ.ਬੀ.ਐਸ ਖਾਲਸਾ ਕਾਲਜ ਪਡਿਆਲਾ ਨੂੰ 10 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਗੁਰਪ੍ਰਤਾਪ ਸਿੰਘ ਪਡਿਆਲਾ ਦੀ ਅਗਵਾਈ ਵਿਚ ਪਰਿਵਾਰ ਵਲੋਂ ਇਸ ਇਲਾਕੇ ਵਿਚ ਲੜਕੀਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਨ ਕਰਨ ਲਈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਖਰੜ ਇਲਾਕੇ ਦੇ ਸਰਪੰਚਾਂ ਦੀ ਮੀਟਿੰਗ ਜਲਦ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਇਲਾਕੇ ਦੀਆਂ ਲੋੜਾਂ ਅਨੁਸਾਰ ਵਿਕਾਸ ਲਈ ਵੱਡੇ ਫੈਸਲੇ ਲਏ ਜਾਣਗੇ।
ਇਸ ਤੋਂ ਪਹਿਲਾਂ ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਲੋਕ ਭਲਾਈ ਲਈ ਲਏ ਜਾ ਰਹੇ ਫੈਸਲਿਆਂ ਤੋਂ ਸਮਾਜ ਦੇ ਹਰ ਵਰਗ ਨੂੰ ਵੱਡੀ ਰਾਹਤ ਮਿਲੀ ਹੈ। ਗੁਰਪ੍ਰਤਾਪ ਪਡਿਆਲਾ ਨੇ ਕਿਹਾ ਕਿ ਖਾਸ ਕਰਕੇ ਇਹ ਪਹਿਲੀ ਵਾਰ ਹੋਇਆ ਹੈ ਦਿਵਾਲੀ ਮੌਕੇ ਆਮ ਲੋਕਾਂ ਨੂੰ ਖਾਸ ਕਰਕੇ ਨੂੰ ਦੁਕਾਨਦਾਰਾਂ ਭ੍ਰਿਸ਼ਟਾਚਾਰ ਮੁਕਤ ਸਾਫ ਸੁਥਰੀ ਦਿਵਾਲੀ ਮਨਾਉਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨਾ, ਰੇਤਾ ਸਸਤਾ ਕਰਨਾ, ਬਿਜਲੀ ਸਸਤੀ, ਗਰੀਬ ਲੋਕਾਂ ਨੂੰ ਘਰਾਂ ਦੀ ਮਲਕੀਅਤ ਦੇ ਹੱਕ ਦੇਣਾ ਅਤੇ ਪਾਣੀ ਦੇ ਬਿੱਲ ਮੁਆਫ ਕਰਨ ਵਰਗੇ ਬਹੁਤ ਹੀ ਵੱਡੇ ਫੈਸਲੇ ਦਿਨਾਂ ਵਿਚ ਹੀ ਲੈ ਕੇ ਲੋਕਾਂ ਦੇ ਦਿਲ ਜਿੱਤ ਲਏ ਹਨ।

ਇਸ ਮੌਕੇ ਇਲਾਕੇ ਦੀਆਂ ਮੋਹਤਬਰ ਹਸਤੀਆਂ ਜਗਜੀਤ ਸਿੰਘ ਗੋਰਾ ਕੰਗ ਜੈਲਦਾਰ ਸਤਵਿੰਦਰ ਚੈੜੀਆਂ ਸਰਪੰਚ ਬਲਕਾਰ ਸਿੰਘ ਭੰਗੂ , ਸਰਪੰਚ ਕੁਲਵਿੰਦਰ ਸਿੰਘ ਨਗਲੀਆਂ ਰਵਿੰਦਰ ਸਿੰਘ ਬਿੱਲਾ ਐਮ ਡੀ ਗੁਰਫਤਿਹ ਗਰੁੱਪ ਕੋਸ਼ਲਰ ਬਹਾਦਰ ਸਿੰਘ ਓ ਕੇ ਕੋਸ਼ਲਰ ਜੋਲੀ ਜੀ ਖਰੜ ਸੋਹਣ ਸਿੰਘ ਛੱਜੂ ਮਾਜਰਾ ਗੋਬਿੰਦਰ ਸਿੰਘ ਜੰਡਪੁਰ ਦਿਨੇਸਚੱਢਾ ਖ਼ਰੜ ਸਾਰੇ ਦ ਕੈਸ਼ਲਰ ਸੰਜੀਵ ਕੁਮਾਰ ਗੋਗਨਾ ਵਾਈਸ ਪ੍ਰਧਾਨ ਸਿਟੀ ਕਾਂਗਰਸ ਕੁਰਾਲੀ ਹੇਮ ਰਾਜ ਵਰਮਾਂ ਐਡਵੇਕੇਟ ਮਨਬੀਰ ਸਿੰਘ ਜਿਲਾ ਪ੍ਰੀਸ਼ਦ ਮੈਂਬਰ ਸੀਮਾ ਧੀਮਾਨ ਪ੍ਰਧਾਨ ਮਹਿਲਾ ਕਾਂਗਰਸ ਸਿਟੀ ਕੁਰਾਲੀ ਬਾ ਈ ਹਰਜੀਤ ਆਸਟਰੇਲੀਆ ਸਰਪੰਚ ਅਮਰੀਕ ਸਿੰਘ ਦੁੱਲਵਾਂ ਖੱਦਰੀ ਹਰਦੇਵ ਸਿੰਘ ਪੜਿਆਲਾ ਅਵਤਾਰ ਸਿੰਘਤਾਰੀ ਦੇਸੂਮਾਜਰਾ ਸੁਰਿੰਦਰ ਸਿੰਘ ਕੁੱਕੂ ਪ੍ਰਦੀਪ ਕੁਮਾਰ ਹੁੜਾ ਜਸਵਿੰਦਰ ਸਿੰਘ ਭੂਰਾ ਰਾਜਵਿੰਦਰ ਸਿੰਘ ਗੁੱਡੂ ਬਾਈ ਮੋਹਨ ਕਿਸ਼ਨਪੁਰਾ ਬਾਈ ਗੁਰਮੀਤ ਸਿੰਘ ਢਕੌਰਾਂ ਬਾਬਾ ਰਾਮ ਸਿੰਘ ਮਾਣਕਪੁਰ’ ਭੁਪਿੰਦਰ ਸਿੰਘ ਖਰੜ ਸਮੇਤ ਵੱਡੀ ਗਿਣਤੀ ਵਿਚ ਪੰਚ ਸਰਪੰਚ ਤੇ ਖੇਡ ਕਲੱਬਾਂ ਦੇ ਅਹੁਦੇਦਾਰਾਂ ਤੋਂ ਇਲਾਵਾ ਸਮੁੱਚੀ ਕਾਲਜ ਮਨੇਜਮੈਂਟ ਕਮੇਟੀ ਵੀ ਹਾਜ਼ਰ ਸੀ। ਸਟੇਜ ਸੰਚਾਲਨ ਸੁਰਜੀਤ ਸਿੰਘ ਲਖਨੌਰ ਨੇ ਬਾਖੂਬੀ ਚਲਾਈ1

LEAVE A REPLY

Please enter your comment!
Please enter your name here