ਕੁਰਾਲੀ 3ਜੁਲਾਈ (ਮਾਰਸਲ ਨਿਊਜ਼)ਕਰੋਨਾ ਬਿਮਾਰੀ ਦੇ ਪ੍ਰਕੋਪ ਤੋਂ ਬਚਣ ਲਈ ਸ੍ਰੀ ਹਿਮਾਸ਼ੂ ਜੈਨ ਆਈ ਏ ਐਸ ਐਸ ਡੀ ਐਮ ਖਰੜ ਜੀ ਦੇ ਹੁਕਮਾਂ ਅਨੁਸਾਰ ਮੈਡੀਕਲ ਟੀਮ ਵੱਲੋਂ ਵਾਰਡ ਨੰਬਰ 11 ਵਿੱਚ ਇਕ ਜੁਲਾਈ ਨੂੰ ਤਿੰਨ ਪਰਿਵਾਰਾਂ ਦੇ ਮੈਂਬਰਾਂ ਨੂੰ ਇਕਾਂਤਵਾਸ ਕੀਤਾ ਗਿਆ ਸੀ
ਪਰ ਇਹ ਪਰਿਵਾਰ ਦੇ ਮੈਂਬਰ ਇਕਾਂਤਵਾਸ ਦੀ ਉਲੰਘਣਾ ਕਰਕੇ ਇਕ ਵਿਆਹ ਵਿੱਚ ਸਾਮਲ ਹੋਏ ।ਇਸ ਤੋਂ ਇਲਾਵਾ ਇਹਨਾਂ ਪਰਿਵਾਰਾਂ ਦੇ ਮੈਂਬਰ ਬਾਹਰ ਬਜ਼ਾਰ ਵਗੈਰਾ ਵਿੱਚ ਆਮ ਘੁੰਮ ਰਹੇ ਸਨ ਅਤੇ ਇਹਨਾਂ ਦੇ ਬੱਚੇ ਵੀ ਸਾਂਮ ਨੂੰ ਦੂਜੇ ਬੱਚਿਆਂ ਨਾਲ ਖੇਡਦੇ ਸਨ ਜਦੋਂ ਕਿ ਇਹਨਾਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣ ਬਾਰੇ ਕਿਹਾ ਗਿਆ ਸੀ
ਇਸ ਸਬੰਧੀ ਸੂਚਨਾ ਮਿਲਣ ਤੇ ਕੋਵਿਡ-19 ਦੀ ਟੀਮ ਵੱਲੋਂ ਇਹਨਾਂ ਤਿੰਨਾਂ ਪਰਿਵਾਰਾਂ ਦੇ ਚਲਾਨ ਕੱਟੇ ਅਤੇ ਅੱਗੇ ਤੋਂ ਇਕਾਂਤਵਾਸ ਦੀ ਉਲੰਘਣਾ ਨਾ ਕਰਨ ਦੀ ਹਦਾਇਤ ਕੀਤੀ ਤਾਂ ਜੋ ਇਹ ਬਿਮਾਰੀ ਦੇ ਪ੍ਰਕੋਪ ਤੋਂ ਆਪ ਬਚਿਆ ਜਾਵੇ ਅਤੇ ਦੂਜਿਆਂ ਨੂੰ ਵੀ ਬਚਾਇਆ ਜਾਵੇ। ਇਸ ਮੌਕੇ ਟੀਮ ਵਿੱਚ ਡਾ ਗੁਰਬਚਨ ਸਿੰਘ ਖੇਤੀਬਾੜੀ ਅਫਸਰ, ਸ੍ਰੀ ਰਵਿੰਦਰ ਕੁਮਾਰ ਐਸ ੳ ਨਗਰ ਕੌਂਸਲ ਕੁਰਾਲੀ, ਸਵਰਨ ਸਿੰਘ ਹੈਲਥ ਇੰਸਪੈਕਟਰ ਮੁਨੀਸ਼ ਕੁਮਾਰ, ਸਿਮਰਨਜੀਤ ਸਿੰਘ,ਸਰਬਜੀਤ ਸਿੰਘ, ਅਰਵਿੰਦਰ ਸਿੰਘ ਮ.ਪ.ਹ.ਵ (ਮ) ਯੋਗੇਸ਼ ਕੁਮਾਰ ਅਤੇ ਕੁਲਦੀਪ ਸਿੰਘ ਏ ਐਸ ਆਈ ਹਾਜਰ ਸਨ