ਮੋਹਾਲੀ, 12 ਅਪ੍ਰੈਲ :
ਪੰਜਾਬ ਵਿੱਚ ਤੇਜੀ ਨਾਲ ਆਪਣੀ ਪਹਿਚਾਣ ਬਣਾ ਰਹੀ ਸਮਾਜ ਸੇਵੀ ਸੰਸਥਾ ਯੂਥ ਆਫ ਪੰਜਾਬ ਨੇ ਕੋਰੋਨਾ ਵਾਇਰਸ ਦੀ ਮਹਾਮਾਰੀ ਕਰਨ ਚਾਲ ਰਹੇ ਵਰਤਾਰੇ ਵਿਚ ਜਿੱਥੇ ਪੂਰੇ ਜਿਲੇ ਵਿਚ ਆਪਣੇ ਵਲੰਟੀਅਰਾਂ ਰਾਹੀਂ ਕੁਰਾਲੀ, ਖਰੜ, ਮੋਹਾਲੀ ਵਿਚ ਸੈਨੇਟਾਈਜੇਸ਼ਨ ਅਤੇ ਲੋੜਵੰਦਾਂ ਦੀ ਰਾਸ਼ਨ ਨਾਲ ਮਦਦ ਕਰ ਰਹੀ ਹੈਂ। ਉਥੇ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਅਤੇ ਪ੍ਰਧਾਨ ਰਾਮਕਾਂਤ ਕਾਲੀਆ ਨੇ ਦੱਸਿਆ ਕਿ ਡੀਸੀ ਮੋਹਾਲੀ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਕੋਰੋਨਾ ਪੋਜ਼ਿਟਿਵ ਦੀ ਮੌਤ ਹੋਣ ਉਪਰੰਤ ਜੇਕਰ ਉਸਦੇ ਸੰਸਕਾਰ ਕਰਨ ਨੂੰ ਲੈ ਕੇ ਕੋਈ ਦਿੱਕਤ ਆਉਂਦੀ ਹੈ ਜਾਂ ਰਿਸ਼ਤੇਦਾਰ ਨਹੀਂ ਕਰਨਾ ਚਾਹੁੰਦੇ ਤਾਂ ਉਨ੍ਹਾਂ ਦੀ ਸੰਸਥਾ ਯੂਥ ਆਫ ਪੰਜਾਬ ਮ੍ਰਿਤਕ ਦਾ ਸੰਸਕਾਰ ਆਪਣੇ ਖਰਚੇ ਉਤੇ ਕਰਨ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ਇਹੋ ਜਿਹੇ ਨਾਜ਼ੁਕ ਸਮੇਂ ਆਪਣੀਆਂ ਜਾਨਾਂ ਨੂੰ ਦਾਅ ਤੇ ਲਾ ਕੇ ਪਰਿਵਾਰਾਂ ਤੋਂ ਅਲੱਗ ਰਹਿ ਕੇ ਦੇਸ਼ ਨੂੰ ਬਚਾਉਣ ਵਾਲੇ ਡਾਕਟਰਾਂ, ਬਿਊਟੋਕ੍ਰੈਟਸ, ਪੁਲਸ ਮਹਿਕਮਾ, ਨਰਸਾਂ ਤੇ ਮੈਡੀਕਲ ਸਟਾਫ, ਸਫਾਈ ਸੇਵਕਾਂ, ਨਗਰ ਨਿਗਮ ਤੇ ਨਗਰ ਕੌਂਸਲਾਂ ਦੇ ਕਰਮਚਾਰੀਆਂ ਨੂੰ ਯੂਥ ਆਫ਼ ਪੰਜਾਬ ਦਿਲੋਂ ਸਲਾਮ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ ਸਮਾਜ ਸੇਵੀ ਅਤੇ ਸਮਾਜਿਕ ਕੁਰੀਤੀਆਂ ਖਿਲਾਫ ਕਾਰਜ਼ਸ਼ੀਲ ਸੰਸਥਾ ਹੈ।
ਸੰਸਥਾ ਦੇ ਚੇਅਰਮੈਨ ਸ੍ਰੀ ਪਰਮਦੀਪ ਸਿੰਘ ਬੈਦਵਾਨ ਨੇ ਕੋਰੋਨਾ ਵਾਇਰਸ ਵਲੋਂ ਫੈਲਾਈ ਮਹਾਮਾਰੀ ਪ੍ਰਤੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੀ ਇਸ ਵਾਇਰਸ ਨਾਲ ਹੋ ਰਹੀ ਮੌਤਾਂ ਦੇ ਸੰਸਕਾਰ ਦੀ ਇਜਾਜ਼ਤ ਮੰਗੀ।
ਸਰਪ੍ਰਸਤ ਸਤਵਿੰਦਰ ਸਿੰਘ ਚੈੜ੍ਹੀਆਂ ਅਤੇ ਪ੍ਰਧਾਨ ਰਾਮਕਾਂਤ ਕਾਲੀਆ ਜੀ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਖਬਰਾਂ ਮਿਲਦੀਆਂ ਨੇ ਕਿ ਕਰੋਨਾ ਵਾਇਰਸ ਪੀੜਤ ਦੀ ਮੌਤ ਉਪਰੰਤ ਉਸਦੇ ਵਾਰਸਾਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ। ਉਸ ਪੀੜਤ ਦਾ ਪਰਿਵਾਰ ਹੁੰਦੇ ਹੋਏ ਵੀ ਉਸਦਾ ਦਾਹ ਸੰਸਕਾਰ ਦੀਆਂ ਅੰਤਿਮ ਰਸਮਾਂ ਸਰਕਾਰੀ ਅਧਿਕਾਰੀ ਨਿਭਾਉਂਦੇ ਨੇ ਕਿਉੰਕਿ ਉਸ ਪੀੜਤ ਦੀ ਮੌਤ ਉਪਰੰਤ ਕਰੋਨਾ ਵਾਇਰਸ ਦੇ ਡਰ ਕਾਰਨ ਪਰਿਵਾਰਕ ਮੈਂਬਰ ਦੂਰੀ ਬਣਾ ਲੈਂਦੇ ਨੇ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਕਰੋਨਾ ਪੀੜਤ ਦੀ ਮੌਤ ਉਪਰੰਤ ਉਸਦੇ ਪਰਿਵਾਰਕ ਮੈਂਬਰ ਉਸਦੀ ਲਾਸ਼ ਲੈਣ ਤੋਂ ਇਨਕਾਰ ਕਰਦੇ ਨੇ ਜਾਂ ਉਸਦੀਆਂ ਅੰਤਿਮ ਰਸਮਾਂ ਕਰਨ ਤੋਂ ਗੁਰੇਜ਼ ਕਰਦੇ ਨੇ ਤਾਂ ਯੂਥ ਆਫ ਪੰਜਾਬ ਉਸ ਮ੍ਰਿਤਕ ਇਨਸਾਨ ਦੀਆਂ ਉਸ ਵਿਅਕਤੀ ਦੇ ਧਰਮ ਅਨੁਸਾਰ ਰੀਤੀ ਰਿਵਾਜਾਂ ਨਾਲ ਖਰਚੇ ਸਮੇਤ ਅੰਤਿਮ ਸੰਸਕਾਰ ਕਰਨ ਦੀ ਸੇਵਾ ਲੈਣੀ ਚਾਹੁੰਦਾ ਹੈ।
ਮੋਹਾਲੀ ਜਿਲ੍ਹੇ ਵਿੱਚ ਕਰੋਨਾ ਵਾਇਰਸ ਨਾਲ ਮਰਨ ਵਾਲੇ ਕਿਸੇ ਵੀ ਇਨਸਾਨ ਦੇ ਪਰਿਵਾਰਕ ਮੈਂਬਰ ਜੇਕਰ ਆਪਣੀਆਂ ਜਿੰਮੇਵਾਰੀਆਂ ਤੋਂ ਭੱਜਦੇ ਨੇ ਤਾਂ ਯੂਥ ਆਫ ਪੰਜਾਬ ਇਹ ਸੇਵਾ ਕਰਨਾ ਚਾਹੁੰਦਾ ਹੈ। ਇਸ ਲਈ ਜੇਕਰ ਮੋਹਾਲੀ ਜਿਲੇ ਦੇ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਜੇਕਰ ਇਹੋ ਜਿਹਾ ਘਟਨਾਕ੍ਰਮ ਬਣਦਾ ਹੈ ਤਾਂ ਆਪ ਜੀ ਯੂਥ ਆਫ ਪੰਜਾਬ ਨੂੰ ਸੇਵਾ ਦਾ ਮੌਕਾ ਦੇ ਸਕਦੇ ਹੋ। ਯੂਥ ਆਫ ਪੰਜਾਬ ਦੇ ਜਿੰਮੇਵਾਰ ਅਹੁਦੇਦਾਰਾਂ ਦੇ ਨਾਮ ਅਤੇ ਫੋਨ ਨੰਬਰ ਹੇਠ ਲਿਖੇ ਨੇ ਜਿਹਨਾਂ ਉੱਪਰ ਲੋੜ ਪੈਣ ਤੇ ਸਬੰਧਿਤ ਅਧਿਕਾਰੀ ਲੋੜ ਸਮੇਂ ਸੰਪਰਕ ਕਰ ਸਕਦੇ ਨੇ।
ਇਸ ਸਮੇਂ ਚੇਅਰਮੈਨ ਪਰਮਦੀਪ ਸਿੰਘ ਬੈਦਵਾਣ, ਪ੍ਰੈਸ ਸਕੱਤਰ ਰਣਜੀਤ ਕਾਕਾ, ਪ੍ਰਧਾਨ ਰਮਾਂਕਾਤ ਕਾਲੀਆ,ਸਰਪ੍ਰਸਤ ਜ਼ੈਲਦਾਰ ਸਤਵਿੰਦਰ ਸਿੰਘ ਚੈੜ੍ਹੀਆਂ, ਮੀਤ ਪ੍ਰਧਾਨ ਬੱਬੂ ਮੋਹਾਲੀ
ਚੀਫ ਕੁਆਰਡੀਨੇਟਰ ਜੱਗੀ ਧਨੋਆ, ਜਰਨਲ ਸਕੱਤਰ ਲੱਕੀ ਕਲਸੀ, ਸਕੱਤਰ ਗੋਲਡੀ ਜੈਸਵਾਲ, ਸਕੱਤਰ ਅਮ੍ਰਿਤ ਜੌਲੀ, ਕੈਸ਼ੀਅਰ ਵਿੱਕੀ ਮਨੌਲੀ, ਕੈਸ਼ੀਅਰ ਇੰਦਰਾਂ ਢਿੱਲੋਂ, ਲੀਗਲ, ਇੰਚਾਰਜ ਐਡਵੋ. ਸਿਮਰਨਜੀਤ ਕੌਰ ਗਿੱਲ, ਜਿਲ੍ਹਾ ਪ੍ਰਧਾਨ ਗੁਰਜੀਤ ਮਟੌਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here