ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਕੋਰੋਨਾ ਦੀ ਬਿਮਾਰੀ ਤੋਂ ਪੀੜ•ਤ ਰਹੇ ਸਰਪੰਚ ਮੋਹਨ ਸਿੰਘ ਦੇ ਸਸਕਾਰ ਮੌਕੇ ਬਲਬੀਰ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਪਹੁੰਚੇ
• ਸਿਹਤ ਮੰਤਰੀ ਨੇ ਲਾਕਡਾਊਨ ਦੌਰਾਨ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ਼ ਕੀਤੀ
ਚੰਡੀਗੜ•, 9 ਅਪ੍ਰੈਲ:
ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਪੀੜ•ਤ ਰਹੇ ਮ੍ਰਿਤਕ ਦੇ ਸਸਕਾਰ ਸਬੰਧੀ ਲੋਕਾਂ ਦੇ ਦਿਲਾਂ ਵਿੱਚ ਪੈਦਾ ਹੋ ਰਹੀਆਂ ਗਲਤ ਧਾਰਨਾਵਾਂ ਨੂੰ ਖਾਰਜ ਕਰਦਿਆਂ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਜਿਲ•ਾ ਰੋਪੜ ਦੇ ਪਿੰਡ ਚਿਤਾਮਲੀ ਵਿਖੇ ਸਰਪੰਚ ਮੋਹਨ ਸਿੰਘ ਦੇ ਸਸਕਾਰ ਮੌਕੇ ਪਹੁੰਚੇ।
ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਰਪੰਚ ਮੋਹਨ ਸਿੰਘ ਇਕ ਸਮਾਜ ਸੇਵਕ ਸਨ ਜੋ ਅਕਸਰ ਇਲਾਕੇ ਦੇ ਲੋੜਵੰਦਾਂ ਦੀ ਮੱਦਦ ਕਰਦੇ ਸਨ। ਉਨ•ਾਂ ਇਸ ਮੌਕੇ ‘ਤੇ ਪੰਜਾਬ ਵਾਸੀਆਂ ਨੂੰ ਕੋਵਿਡ-19 ਦੀ ਬਿਮਾਰੀ ਨਾਲ ਮਿਤ੍ਰਕ ਦੇਹ ਦੇ ਸਸਕਾਰ ਨੂੰ ਲੈਕੇ ਨਾ ਘਬਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕੋਵੀਡ-19 ਪਾਜ਼ੀਟਿਵ ਮ੍ਰਿਤਕ ਦੇ ਸਰੀਰ ਦਾ ਸਸਕਾਰ ਕਰਨ ਨਾਲ ਕੋਈ ਵਾਧੂ ਖਤਰਾ ਪੈਦਾ ਨਹੀਂ ਹੁੰਦਾ ਅਤੇ ਸਸਕਾਰ ਦੀ ਪੂਰੀ ਪ੍ਰਕਿਰਿਆ ਵਿਚ ਸਿਹਤ ਵਿਭਾਗ ਵਲੋਂ ਜਾਰੀ ਵਿਸ਼ੇਸ਼ ਹਦਾਇਤਾਂ ਦੀ ਪਾਲਣਾ ਕੀਤੀ ਜਾਂਦੀ ਹੈ।


ਸਿਹਤ ਬਲਬੀਰ ਸਿੰਘ ਸਿੱਧੂ ਨੇ ਅੱੱਗੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਸ਼ਮਸ਼ਾਨਘਾਟ ਵਿਖੇ ਕਰਮਚਾਰੀਆਂ ਵਲੋਂ ਦੇਹ ਦੇ ਸਸਕਾਰ ਨਾਲ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ ਹੈ। ਇਥੋਂ ਤੱਕ ਕਿ ਦੇਹ ਦੀ ਰਾਖ ਨਾਲ ਵੀ ਕੋਈ ਖਤਰਾ ਪੈਦਾ ਨਹੀਂ ਹੁੰਦਾ ਅਤੇ ਇਸ ਦੀ ਰਾਖ ਵੀ ਇਕੱਠੀ ਕੀਤੀ ਜਾ ਸਕਦੀ ਹੈ। ਉਨ•ਾਂ ਕਿਹਾ ਕਿ ਇਹ ਬੜੀ ਦੁਖ ਵਾਲੀ ਗੱਲ ਹੈ ਕਿ ਪਿਛਲੇ ਦਿਨੀਂ ਕਰੋਨਾ ਪੀੜਤ ਮ੍ਰਿਤਕਾਂ ਦੇ ਸਸਕਾਰ ਨੂੰ ਲੈਕੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਮਨਾਂ ਕੀਤਾ ਗਿਆ, ਜੋ ਅਤੀ ਨਿੰਦਣਯੋਗ ਹੈ।

ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਲਾਕਡਾਊਨ ਦੌਰਾਨ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਉਨ•ਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਸਰਕਾਰ ਵਲੋਂ ਜੋ ਵੀ ਫੈਸਲੇ ਲਏ ਜਾ ਰਹੇ ਹਨ ਉਹ ਆਪ ਸੱਭ ਦੀ ਸਿਹਤਮੰਦੀ ਤੇ ਭਲਾਈ ਲਈ ਹੈ ਅਤੇ ਸਾਰਿਆਂ ਨੂੰ ਕੋਰੋਨਾ ਦੇ ਖਾਤਮੇ ਲਈ ਸਰਕਾਰ ਦਾ ਅੱਗੇ ਵੱਧ ਕੇ ਸਾਥ ਦੇਣਾ ਚਾਹੀਦਾ ਹੈ।
ਉਨ•ਾਂ ਦੁਹਰਾਦਿਆਂ ਕਿਹਾ ਕਿ ਕੋਵਿਡ -19 ਦੇ ਫੈਲਣ ਦਾ ਮੁੱਖ ਕਾਰਨ ਡਰਾਪਲੈਟਸ (ਮੂੰਹ ਵਿਚੋਂ ਥੁੱਕ ਦੇ ਛਿੱਟੇ) ਅਤੇ ਪ੍ਰਭਾਵਿਤ ਵਿਅਕਤੀ ਨਾਲ ਨੇੜਲਾ ਸੰਪਰਕ ਹੈ। ਉਨ•ਾਂ ਕਿਹਾ ਕਿ ਮ੍ਰਿਤਕ ਸਰਪੰਚ ਦੀ ਪਤਨੀ ਅਤੇ ਬੇਟਾ ਵੀ ਕਰੋਨਾ ਪਾਜੇਟਿਵ ਹਨ, ਜਿਨਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਦੋਨਾਂ ਦੀ ਹਾਲਤ ਵਿੱਚ ਕਾਫੀ ਸੁਧਾਰ ਹੈ।
ਇਸ ਮੌਕੇ ‘ਤੇ ਐਸ.ਡੀ.ਐਮ ਮੋਰਿੰਡਾ ਹਰਬੰਸ ਸਿੰਘ, ਐਸ.ਡੀ.ਐਮ. ਚਮਕੌਰ ਸਾਹਿਬ ਮਨਕੰਵਲ ਸਿੰਘ, ਸਿਵਲ ਸਰਜਨ ਐਚ.ਐਨ ਸ਼ਰਮਾ, ਡਾ. ਰਾਜੀਵ ਗੁਪਤਾ, ਡੀ.ਐਸ.ਪੀ.ਸੁਖਜੀਤ ਸਿੰਘ ਵਿਰਕ ਤੇ ਰਾਜ ਕਪੂਰ ਵਿਸ਼ੇਸ਼ ਤੌਰ ‘ਤੇ ਹਾਜਰ ਸਨ।
ਨੰ: ਪੀ.ਆਰ. 2020/412

LEAVE A REPLY

Please enter your comment!
Please enter your name here