ਸ. ਕ੍ਰਿਪਾਲ ਸਿੰਘ, ਸਾਬਕਾ ਸਰਪੰਚ ਪਿੰਡ ਖਿਜ਼ਰਾਬਾਦ ਨੂੰ ਚੇਅਰਮੈਨ, ਸ਼੍ਰੀ ਅਸ਼ਵਨੀ ਕੁਮਾਰ ਬੰਸਲ (ਪੁੱਤਰ ਲਾਲਾ ਕੈਸ਼ੋ ਰਾਮ ਬੰਸਲ ਜੀ ਦੇ ਉਘੇ ਕਾਂਗਰਸੀ ਪਰਿਵਾਰ ਵਿਚੋਂ) ਤੇ ਹੋਰ ਇਲਾਕੇ ਦੇ ਉਘੇ ਵਰਕਰਾਂ/ਲੀਡਰਾਂ ਨੂੰ ਮੈਂਬਰ ਮਾਰਕੀਟ ਕਮੇਟੀ ਬਣਾਉਣ ਤੇ ਜਿਨ੍ਹਾਂ ਵਿੱਚ ਸ. ਤਰਲੋਚਨ ਸਿੰਘ ਨੱਗਲ ਸਿੰਘਾ, ਸ. ਬੱਬਲ ਪ੍ਰੀਤ ਸਿੰਘ ਕਾਲੇਵਾਲ, ਸ. ਗੁਰਮੇਲ ਸਿੰਘ ਹੁਸ਼ਿਆਰਪੁਰ, ਸ਼੍ਰੀਮਤੀ ਜਸਵਿੰਦਰ ਕੌਰ ਕੁਬਾਹੇੜੀ, ਸ. ਰਣਜੀਤ ਸਿੰਘ ਦੱੁਲਵਾਂ ਖੱਦਰੀ, ਸ਼੍ਰੀ ਵਿਕਾਸ ਕੁਮਾਰ ਵਿਨਾਇਕ ਕੁਰਾਲੀ, ਸ. ਗੁਰਵਿੰਦਰ ਸਿੰਘ ਕਾਲਾ ਅਕਾਲਗੜ੍ਹ, ਲਾਡੀ ਕੁਰਾਲੀ, ਸ. ਜਗਦੀਸ਼ ਸਿੰਘ ਕਾਦੀਮਾਜਰਾ ਆਦਿ ਨੂੰ ਨਾਮਜੰਦ ਕੀਤਾ ਗਿਆ ਹੈ।ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਸ. ਜਗਮੋਹਨ ਸਿੰਘ ਕੰਗ, ਸਾਬਕਾ ਮੰਤਰੀ ਪੰਜਾਬ ਨੂੰ ਮਿਲੇ ਅਤੇ ਉਨ੍ਹਾਂ ਨੇ ਇਸ ਲੋਕ ਹਿੱਤ ਅਤੇ ਮੈਰੀਟ ਤੇ ਨਿਯੁਕਤੀਆਂ ਕਰਵਾਉਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਕਾਰਨ ਸਾਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਜੋੜ ਪਈ ਹੈ। ਉਨ੍ਹਾਂ ਨੇ ਨਿਯੁਕਤੀਆਂ ਨੂੰ ਕਰਵਾਉਣ ਤੇ ਕੈਪਟਨ ਅਮਰਿੰਦਰ ਸਿੰਘ ਜੀ, ਮੁੱਖ ਮੰਤਰੀ ਪੰਜਾਬ, ਸ਼੍ਰੀ ਸੁਨੀਲ ਜਾਖੜ, ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਸ਼੍ਰੀ ਮੁਨੀਸ਼ ਤਿਵਾੜੀ, ਐਮ.ਪੀ., ਸ਼੍ਰੀ ਆਨੰਦਪੁਰ ਸਾਹਿਬ ਅਤੇ ਸ. ਜਗਮੋਹਨ ਸਿੰਘ ਕੰਗ, ਸਾਬਕਾ ਮੰਤਰੀ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਕੱਠ ਵਿੱਚ ਰਾਣਾ ਗਿਆਨ ਸਿੰਘ ਘੰਡੌਲੀ ਬਲਾਕ ਕਾਂਗਰਸ ਪ੍ਰਧਾਨ ਮਾਜਰੀ, ਚੇਅਰਮੈਨ ਬਲਾਕ ਸਮਿਤੀ ਮਾਜਰੀ ਸ. ਲਾਭ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਕੁਰਾਲੀ ਸ. ਕ੍ਰਿਪਾਲ ਸਿੰਘ, ਸ. ਮਨਬੀਰ ਸਿੰਘ ਮੈਂਬਰ ਜ਼ਿਲ੍ਹਾਂ ਪ੍ਰੀਸ਼ਦ ਮੋਹਾਲੀ, ਸ. ਰਣਜੀਤ ਸਿੰਘ ਖੱਦਰੀ, ਰਾਣਾ ਰਾਏ ਸਿੰਘ, ਸ. ਹਰਿੰਦਰ ਸਿੰਘ ਅਤੇ ਸ. ਬਿੱਟੂ ਕੁਬਾਹੇੜੀ, ਸਰਪੰਚ ਰਾਣਾ ਜਗਦੀਪ ਸਿੰਘ ਮਾਜਰੀ, ਸ. ਜਸਪਾਲ ਸਿੰਘ ਲੋਗੀ ਬਰਸਾਲਪੁਰ, ਸਤੀਸ਼ ਕੁਮਾਰ ਸੇਠੀ ਸਮਿਤੀ ਮੈਂਬਰ, ਯੂਥ ਆਗੂ ਕਮਲਜੀਤ ਅਰੋੜਾ, ਰਣਜੀਤ ਸਿੰਘ ਨਗਲੀਆਂ, ਸਰਪੰਚ ਗੁਰਿੰਦਰ ਸਿੰਘ ਕਾਲੂ ਨੇ ਅਤੇ ਹੋਰ ਹਾਜ਼ਰ ਸਾਥੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਨੂੰ ਮਾਣ ਹੈ, ਕਿ ਸ. ਜਗਮੋਹਨ ਸਿੰਘ ਕੰਗ, ਸਾਡੇ ਇਲਾਕੇ ਵਿੱਚ ਕਾਂਗਰਸ ਪਾਰਟੀ ਦੇ ਮੁੱਖ ਸੇਵਾਦਾਰ ਹਨ।ਜੋਂ ਕਿ 1992 ਤੋਂ ਲੈ ਕੇ ਅੱਜ ਤੱਕ ਇਲਾਕੇ ਦੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਨੇ ਹਮੇਸ਼ਾ ਪਾਰਟੀ ਦੇ ਵਫਾਦਰ ਵਰਕਰਾਂ/ਲੀਡਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਹੈ ਅਤੇ ਇਲਾਕੇ ਨੂੰ ਜਾਨ ਜੋੜਿਆ ਹੈ, ਇਸੇ ਕਰਕੇ ਸਾਡੇ ਪੁਰਾਣੇ ਅਕਾਲੀ ਇਲਾਕੇ ਵਿੱਚ ਉਹ ਬਾਰ—ਬਾਰ ਜਿੱਤੇ ਹਨ ਅਤੇ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ ਤਿੰਨ ਬਾਰ ਮੰਤਰੀ ਵੀ ਬਣਾਇਆ ਹੈ।
ਇਸ ਮੌਕੇ ਹੋਰਨਾਂ ਤੋਂ ਅਮਰਿੰਦਰ ਸਿੰਘ ਰੋਮੀ ਕੰਗ, ਇਲਾਵਾ ਸਤਨਾਮ ਸਿੰਘ, ਅਵਤਾਰ ਪਾਬਲਾ, ਹੰਸਰਾਜ ਬੂਥਗੜ੍ਹ, ਜਗਦੀਸ਼ ਸਿੰਘ ਕਾਦੀਮਾਜਰਾ, ਕੁਲਦੀਪ ਸਿੰਘ ਸਿੰਘਪੁਰਾ, ਤੇਜਪ੍ਰੀਤ ਸਿੰਘ ਤੇਜੀ ਪੜੌਲ, ਗੁਰਮੀਤ ਸਿੰਘ ਮੀਆਂਪੁਰ, ਹਰਵਿੰਦਰ ਸਿੰਘ ਬਿੰਦਾ, ਅਮਰਪਾਲ ਸਿੰਘ ਪਾਲਾ ਸਲੇਮਪੁਰ, ਆਦਿ ਹਾਜ਼ਰ ਸਨ।