*ਯਾਤਰੀ ਰੇਲਾਂ ਦੀ ਆਵਾਜਾਈ ਦਾ ਠੱਪ ਹੋਣਾ ਬਾਹਰੀ ਖੇਤਰਾਂ ਦੇ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਣਿਆ*
ਐਸ ਏ ਐਸ ਨਗਰ, 7 ਨਵੰਬਰ: ਮਾਰਸ਼ਲ ਨਿਊਜ਼*
ਮੋਹਾਲੀ ਦੇ ਸਾਬਕਾ ਐਮ.ਸੀ. ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੁਸਾਫਿਰ ਰੇਲਾਂ ਦਾ ਨਾ ਚੱਲਣਾ ਉਨ•ਾਂ ਲੋਕਾਂ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ ਜੋ ਬਾਹਰੀ ਖੇਤਰਾਂ ਨਾਲ ਸਬੰਧਤ ਹਨ ਅਤੇ ਦੀਵਾਲੀ ਵਾਲੇ ਦਿਨ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਘਰ ਜਾਣਾ ਚਾਹੁੰਦੇ ਹਨ ।.
ਤੇਜ਼ੀ ਨਾਲ ਵਿਕਸਤ ਹੋ ਰਹੇ ਆਈ.ਟੀ ਸ਼ਹਿਰ ਮੁਹਾਲੀ ਵਿੱਚ ਸੈਂਕੜੇ ਟੈਕਨੀਸ਼ੀਅਨ ਹਨ ਜੋ ਵੱਖ ਵੱਖ ਕੰਪਨੀਆਂ ਵਿੱਚ ਕੰਮ ਕਰਨ ਲਈ ਸ਼ਹਿਰ ਆਏ ਹਨ; ਟ੍ਰਾਈਸਿਟੀ ਵਿੱਚ ਕੰਮ ਕਰਨ ਵਾਲੇ ਦੂਜੇ ਰਾਜਾਂ ਦੇ ਲੋਕ, ਐਸ ਏ ਐਸ ਨਗਰ ਦੇ ਉਪਨਗਰਾਂ ਵਿੱਚ ਰਹਿੰਦੇ ਹਨ। ਉਨ•ਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਰੇਲ ਆਵਾਜਾਈ ਰੋਕਣ ਦੇ ਫੈਸਲੇ ਕਾਰਨ ਘਰ ਤੋਂ ਦੂਰ ਸਾਰੇ ਆਪਣੇ ਕਿਰਾਏ ਦੇ ਥਾਵਾਂ ‘ਤੇ ਫਸੇ ਹੋਏ ਹਨ।
ਫੌਜ ਦੇ ਜਵਾਨਾਂ ਦੇ ਪਰਿਵਾਰਾਂ ਨੂੰ ਵੀ ਤੰਗੀ ਦਾ ਸਾਹਮਣਾ ਕਰਨ ਪੈ ਰਿਹਾ ਹੈ ਜੋ ਸਾਰਾ ਸਾਲ ਆਪਣੀਆਂ ਛੁੱਟੀਆਂ ਬਚਾਉਂਦੇ ਹਨ ਤਾਂ ਕਿ ਦੀਵਾਲੀ ਦੇ ਦੌਰਾਨ ਆ ਕੇ ਆਪਣੇ ਪਰਿਵਾਰਾਂ ਨੂੰ ਮਿਲ ਸਕਣ।ਸ੍ਰੀ ਬੇਦੀ ਸਵਾਲ ਕਰਦਿਆਂ ਕਿਹਾ ਕਿ “ਸਰਕਾਰ ਇੰਨੇ ਸਾਰੇ ਲੋਕਾਂ ਦੀਆਂ ਭਾਵਨਾਵਾਂ ਪ੍ਰਤੀ ਇੰਨੀ ਗ਼ੈਰ-ਸੰਵੇਦਨਸ਼ੀਲ ਕਿਵੇਂ ਹੋ ਸਕਦੀ ਹੈ?” ਉਨ•ਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮੁੱਦੇ ਨੂੰ ਮਨੁੱਖੀ ਸਰੋਕਾਰਾਂ ਦੇ ਅਧਾਰ ‘ਤੇ ਵਿਚਾਰਨਾ ਚਾਹੀਦਾ ਹੈ ਕਿਉਂਕਿ ਫ਼ੌਜੀ ਪਰਿਵਾਰਾਂ ਦੇ ਬੱਚੇ ਦੇਸ਼ ਦੀ ਸੇਵਾ ਕਰ ਰਹੇ ਹਨ।
“ਯੂ ਪੀ, ਮਹਾਰਾਸ਼ਟਰ ਅਤੇ ਛੱਤੀਸਗੜ ਨਾਲ ਸਬੰਧਤ ਅਕਸ਼ੈ, ਅੰਨਾਪੂਰਣਾ, ਕਰਨਬੀਰ ਅਤੇ ਜਸਕਿਰਨ ਨੇ ਆਪਣੀ ਨਾਰਾਜ਼ਗੀ ਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਅਸੀਂ ਸਰਕਾਰੀ ਹਸਪਤਾਲ ਚੰਡੀਗੜ• ਵਿਖੇ ਇੰਟਰਨਸ਼ਿਪ ਕਰਨ ਵਾਲੇ ਮੈਡੀਕਲ ਗ੍ਰੈਜੂਏਟ ਹਾਂ। ਅਸੀਂ ਜ਼ੀਰਕਪੁਰ ਵਿੱਚ ਫਸੇ ਹੋਏ ਹਾਂ। ਕੋਵਿਡ ਮਹਾਂਮਾਰੀ ਵਿੱਚ ਡਿਊਟੀ ‘ਤੇ ਤਾਇਨਾਤ ਹੋਣ ਕਾਰਨ ਅਸੀਂ ਸਾਲ ਵਿੱਚ ਪਹਿਲਾਂ ਘਰ ਨਹੀਂ ਜਾ ਸਕੇ । ਅਸੀਂ ਦੀਵਾਲੀ ‘ਤੇ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਇੰਤਜ਼ਾਰ ਕਰ ਰਹੇ ਹਾਂ। ਸਾਡੇ ਪਰਿਵਾਰ ਪਿਛਲੇ ਨੌਂ ਮਹੀਨਿਆਂ ਤੋਂ ਸਾਡਾ ਇੰਤਜ਼ਾਰ ਕਰ ਰਹੇ ਹਨ, ਇਕ ਦਿਨ ਦੀ ਵੀ ਦੇਰੀ ਸਾਡੇ ਸਾਰਿਆਂ ਲਈ ਅਸਹਿ ਹੈ। ”
ਬੇਦੀ ਨੇ ਕਿਹਾ ਕਿ ਜ਼ਿਲੇ ਵਿਚ ਰਹਿੰਦੇ ਹਜ਼ਾਰਾਂ ਬਾਹਰਲੇ ਲੋਕਾਂ ਦਾ ਮਸਲਾ ਇਹੋ ਹੈ ਕਿ ਦੁਬਾਰਾ ਰੇਲ ਸੇਵਾ ਬਹਾਲ ਕੀਤੀ ਜਾਵੇ।
——————-

LEAVE A REPLY

Please enter your comment!
Please enter your name here