ਕੁਰਾਲੀ 8ਅਕਤੂਬਰ (ਰਣਜੀਤ ਸਿੰਘ ਕਾਕਾ) ਉਘੇ ਸਮਾਜਸੇਵੀ ਅਤੇ ਕੁਰਾਲੀ ਵਿਸ਼ਵਕਰਮਾ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਕਲਸੀ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਜਾਣ ਦਾ ਦੁਖਦ ਸਮਾਚਾਰ ਹੈ| ਮਰਹੂਮ ਕਲਸੀ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਮਹਾਮਾਰੀ ਦੇ ਸੰਕ੍ਰਮਣ ਨਾਲ ਜੂਝ ਰਹੇ ਸਨ| ਪਾਰ ਅੱਜ ਦੋਹਰਾ ਹਾਰਟ ਅਟੈਕ ਆ ਜਾਣ ਕਾਰਨ ਸਮਾਜ ਸੇਵਾ ਦੇ ਖੇਤਰ ਦਾ ਇਹ ਫ਼ਰੰਟ ਲਾਈਨ ਵਾਰੀਅਰ ਕੋਰੋਨਾ ਅੱਗੇ ਜ਼ਿੰਦਗੀ ਦੀ ਜੰਗ ਹਰ ਗਿਆ|

ਉਨ੍ਹਾਂ ਦਾ ਅੰਤਮ ਸੰਸਕਾਰ ਪੂਰਨ ਕੋਵਿਡ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਕੁਰਾਲੀ ਦੇ ਸ਼ਮਸ਼ਾਨਘਾਟ ਵਿਖੇ ਕੁਝ ਮੋਹਤਬਰ ਬੰਦਿਆਂ ਦੀ ਹਾਜਰੀ ਵਿਚ ਕਰ ਦਿੱਤਾ ਗਿਆ| ਮਰਹੂਮ ਕਲਸੀ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਅਵਤਾਰ ਸਿੰਘ ਕਲਸੀ (ਯੋਗਾ ਗੁਰੂ) ਨੇ ਪੀਪੀਈ ਕਿੱਟ ਪਾ ਕੇ ਵਿਖਾਈ| ਇਸ ਮੌਕੇ ਕਾਂਗਰਸ ਆਗੂ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਐਮ ਸੀ ਬਹਾਦਰ ਸਿੰਘ ਓਕੇ, ਰਾਜਦੀਪ ਸਿੰਘ ਹੈਪੀ, ਠਾਕੁਰ ਦਵਿੰਦਰ ਸਿੰਘ, ਸੀਨੀਅਰ ਕਾਂਗਰਸ ਆਗੂ ਜਸਵਿੰਦਰ ਗੋਲਡੀ,ਸੰਜੀਵ ਗੋਗਨਾ ਵਾਈਸ ਪ੍ਰਧਾਨ ਸੀਟੀ ਕਾਂਗਰਸ, ਹਰਗੋਬਿੰਦ ਸਿੰਘ, ਵੀਰ ਆਹਲੂਵਾਲੀਆ, ਲੱਕੀ ਕਲਸੀ, ਹਨੀ ਕਲਸੀ, ਕੈਪਟਨ ਅਮਰੀਕ ਭੱਟੀ, ਐਮ ਸੀ ਪਾਬਲਾ ਆਦਿ ਆਗੂ ਹਾਜਰ ਸਨ| ਇਸ ਮੌਕੇ ਬਹਾਦਰ ਸਿੰਘ ਓਕੇ ਨੇ ਦਸਿਆ ਕਿ ਨਿਰਮਲ ਸਿੰਘ ਕਲਸੀ ਦਾ ਇਸ ਦੁਨੀਆ ਤੋਂ ਅਚਾਨਕ ਚਲੇ ਜਾਣਾ ਕੁਰਾਲੀ ਇਲਾਕੇ ਅਤੇ ਰਾਮਗੜ੍ਹੀਆ ਬਿਰਾਦਰੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ| ਨਿਰਮਲ ਸਿੰਘ ਕਲਸੀ ਆਪਣੇ ਪਿਛੇ ਸੁਪਤਨੀ ਦੋ ਬੇਟੇ,ਮ2 ਪੋਤੇ ਅਤੇ 3 ਪੋਤਰਿਆਂ ਦਾ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ|