ਕੁਰਾਲੀ 04—ਜੁਲਾਈ.(ਮਾਰਸ਼ਲ ਨਿਊਜ਼) ਯਾਦਵਿੰਦਰਾ ਸਿੰਘ ਕੰਗ, ਸੀਨੀਅਰ ਵਾਈਸ ਚੇਅਰਮੈਨ ਇਨਫੋਟੈਂਕ ਪੰਜਾਬ ਨੇ ਮਿਊਂਸੀਪਲ ਕਮੇਟੀ ਕੁਰਾਲੀ ਦੇ ਕਾਂਗਰਸ ਪਾਰਟੀ ਦੇ ਉੱਘੇ ਵਰਕਰਾਂ/ਲੀਡਰਾਂ, ਐਮ.ਸੀ. ਸਾਹਿਬਾਨਾਂ ਅਤੇ ਪਤਵੰਤਿਆਂ ਨਾਲ ਇੱਕ ਮੀਟਿੰਗ ਕੀਤੀ। ਜਿਸ ਵਿੱਚ ਸ਼ਹਿਰ ਵਿੱਚ ਸਾਰੇ ਚੱਲ ਰਹੇ ਅਤੇ ਹੋਣ ਵਾਲੇ ਵਿਕਾਸ ਕਾਰਜ਼ਾ ਦਾ ਜ਼ਾਇਜ਼ਾ ਲਿਆ। ਇਸ ਮੌਕੇ ਵੱਖ—ਵੱਖ ਵਾਰਡਾਂ ਦੇ ਪਤਵੰਤਿਆਂ ਨੇ ਆਪਣੇ—ਆਪਣੇ ਸੁਝਾਅ ਦਿੱਤੇ ਅਤੇ ਜ਼ੋਰ ਦੇ ਕੇ ਕਿਹਾ ਕਿ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਵਾਸੀ ਲਈ ਸਾਰੇ ਸਬੰਧਤ ਛੋਟੇ ਵੱਡੇ ਨਾਲਿਆਂ ਆਦਿ ਦੀ ਸਫਾਈ ਹੋਣੀ ਚਾਹੀਦੀ ਹੈ। ਕਿਊਂਕਿ ਪਿੱਛੇ ਕੁੱਝ ਦਿਨ ਪਹਿਲਾਂ ਥੋੜੇ ਜਿਹੇ ਮੀਹ ਨਾਲ ਹੀ ਸਾਰੇ ਸ਼ਹਿਰ ਦੇ ਵੱਖ—ਵੱਖ ਥਾਵਾਂ ਤੇ ਪਾਣੀ ਭਰ ਗਿਆ ਸੀ। ਜਿਸ ਨਾਲ ਲੋਕਾਂ ਨੂੰ ਬੜੀ ਪ੍ਰੇਸ਼ਾਨੀ ਹੋਈ।
*ਯਾਦਵਿੰਦਰਾ ਕੰਗ ਨੇ ਕਿਹਾ ਕਿ ਹੁਣ ਸੂਬੇ ਵਿੱਚ ਮਿਊਂਸੀਪਲ ਕਮੇਟੀਆਂ ਦੀ ਮਿਆਦ ਖਤਮ ਹੋਣ ਉਪਰੰਤ ਸਾਡੇ ਇਲਾਕੇ ਵਿੱਚ ਵੀ ਸ਼੍ਰੀ ਹਿਮਾਸ਼ੂ ਜੈਂਨ, ਐਸ.ਡੀ.ਐਮ. ਖਰੜ ਹੀ ਕਮੇਟੀਆਂ ਦੇ ਪ੍ਰਬੰਧਕ ਲੱਗ ਗਏ ਹਨ। ਉਹ ਆਪ ਜਾਤੀ ਧਿਆਨ ਦੇ ਕੇ ਸਾਰੀਆਂ ਕਮੇਟੀਆਂ ਵਿੱਚ ਵਿਕਾਸ ਕਰਵਾ ਰਹੇ ਹਨ। ਕੰਗ ਨੇ ਕਿਹਾ ਕਿ ਸਾਰੇ ਵਾਰਡਾਂ ਵਿੱਚ ਬਿਨ੍ਹਾਂ ਕਿਸੇ ਵਿਤਕਰੇ ਤੋਂ ਵਿਕਾਸ ਕਰਵਾਇਆ ਜਾਵੇਗਾ ਅਤੇ ਸ਼ਹਿਰ ਦੀ ਸੀਵਰੇਜ਼, ਸਾਫ—ਸਫਾਈ, ਬਰਸਾਤੀ ਪਾਣੀ ਆਦਿ ਦੇ ਕੰਮ ਤਰਜੀਹ/ਖਾਸ ਧਿਆਨ ਦੇ ਕੇ ਕਰਵਾਏ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਦੁੱਲਵਾਂ ਹੈਪੀ ਧੀਮਾਨ ਜੀਤੀ ਪਡਿਆਲਾ, ਨੰਦੀਪਾਲ ਬੰਸਲ, ਰਮਾਕਾਂਤ ਕਾਲੀਆ, ਬੀਬੀ ਜਗਦੀਪ ਕੌਰ, ਹੈਪੀ ਧੀਮਾਨ, ਮੋਨਿਕਾ ਸੂਦ, ਸੰਜੀਵ ਗੋਗਨਾ, ਹੈਪੀ ਵਰਮਾਂ, ਦਿਨੇਸ਼ ਗੋਤਮ, ਮਨੀ ਦੀਵਾਨ, ਰਾਣਾ ਜਸਵੀਰ, ਸੰਜੂ ਚਨਾਲੌ, ਪਿੰਕੀ ਚਨਾਲੌ ਆਦਿ ਹਾਜ਼ਰ ਸਨ।*