ਮੁੱਲਾਂਪੁਰ ਗਰੀਬਦਾਸ27 ਜੂਨ (ਮਾਰਸ਼ਲ ਨਿਊਜ਼) ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਖੇਤੀ ਬਚਾਓ – ਲੋਕਤੰਤਰ ਬਚਾਓ ਦਿਵਸ ਮੌਕੇ ਰਾਜ ਭਵਨ ਵੱਲ ਕੀਤੀ ਜਾ ਰਹੇ ਰੋਸ ਮਾਰਚ ਵਿੱਚ ਸ਼ਾਮਲ ਹੋਣ ਲਈ ਇਲਾਕੇ ਭਰ ਤੋਂ ਵੱਡੀ ਗਿਣਤੀ ਕਿਸਾਨ ਕਾਫਲੇ ਬਣਾਕੇ ਮੋਹਾਲੀ ਪੁੱਜੇ। ਕਿਸਾਨ ਯੂਨੀਅਨ ਰਾਜੇਵਾਲ ਦੇ ਸੀਨੀਅਰ ਯੂਥ ਆਗੂ ਗੁਰਪ੍ਰੀਤ ਸਿੰਘ ਪਲਹੇੜੀ ਦੀ ਅਗਵਾਈ ਵਿਚ ਮੁੱਲਾਂਪੁਰ ਗਰੀਬਦਾਸ ਤੋਂ ਕਿਸਾਨਾਂ ਦੇ ਜਥਾ ਵਖ ਵਖ ਵਾਹਨਾਂ ਰਾਹੀਂ ਕਿਸਾਨੀ ਸੰਘਰਸ਼ ਵਿੱਚ ਸਮੂਲੀਅਤ ਕੀਤੀ। ਮੋਦੀ ਸਰਕਾਰ ਖਿਲਾਫ ਤੇ ਕਿਸਾਨੀ ਦੇ ਹੱਕਾਂ ਹਿਤਾਂ ਲਈ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਰਵਾਨਾ ਹੋਣ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਯੂਥ ਆਗੂ ਗੁਰਪ੍ਰੀਤ ਸਿੰਘ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਕਾਲੇ ਖੇਤੀ ਕਾਨੂੰਨ ਜੋਰ ਜਬਰੀ ਕਿਸਾਨ ਵਰਗ ਉਤੇ ਠੋਸੇ ਜਾ ਰਹੇ ਨੇ। ਕਿਸਾਨਾਂ ਦੇ ਵਿਰੋਧ ਨੂੰ ਅਣਗੌਲਿਆ ਕਰਕੇ ਅਪਣਾਏ ਅੜੀਅਲ ਰਵੱਈਏ ਦੀ ਨਿਖੇਧੀ ਕਰਦਿਆਂ ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀ ਆਵਾਜ਼ ਨੂੰ ਸੁਣਿਆ ਜਾਵੇ। ਜਦੋਂ ਤੱਕ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਤੇ ਗੌਰ ਨਹੀਂ ਕੀਤਾ ਜਾਂਦਾ ਉਦੋਂ ਤਕ ਸੰਘਰਸ਼ ਜਾਰੀ ਰਖਿਆ ਜਾਵੇਗਾ। ਹਰ ਰੋਜ ਵਧ ਰਹੀਆ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਵਿੱਚ ਹੋ ਰਹੇ ਦੀ ਵੀ ਯੂਥ ਆਗੂ ਨੇ ਨੁਕਤਾਚੀਨੀ ਕਰਦਿਆਂ ਕਿਹਾ ਗਰੀਬ ਵਰਗ ਦਾ ਜਿਊਣਾ ਅਜਿਹੇ ਮਾਹੌਲ ਵਿੱਚ ਦੁੱਭਰ ਹੋਇਆ ਪਿਆ ਹੈ। ਇਸ ਮੌਕੇ ਜਰਨੈਲ ਸਿੰਘ ਬੈਂਸ, ਕੁਲਵਿੰਦਰ ਸਿੰਘ ਸਰਪੰਚ, ਜੋਤੀ ਪਲਹੇੜੀ, ਅੰਮ੍ਰਿਤ ਸਿੰਘ ਰੁੜਕੀ, ਦਿਲਬਾਗ ਸਿੰਘ ਆਦਿ ਕਿਸਾਨ ਆਗੂ ਹਾਜਰ ਸਨ।