ਮਾਜਰੀ27 ਅਕਤੂਬਰ (ਰਣਜੀਤ ਸਿੰਘ ਕਾਕਾ) ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ ਜਿੱਥੇ ਆਪਣਾ ਪੂਰਾ ਜੋਰ ਕਿਸਾਨ ਹਿਤੈਸ਼ੀ ਕਹਾਉਣ ਦਿਖਾਉਣ ਤੇ ਲੱਗਿਆ ਹੋਇਆ ਹੈ ਤੇ ਕਿਸਾਨਾਂ ਦੇ ਲਾਏ ਧਰਨਿਆਂ ਵਿੱਚ ਬੈਠਣ ਲਈ ਜਮੀਨ ਤਲਾਸ ਰਿਹਾ ਹੈ ਉਥੇ ਧਰਨਿਆਂ ਨੂੰ ਮਿਲਦੇ ਲੋਕ ਸਮਰਥਨ ਤੋਂ ਅੰਦਰੋਂਗਤੀ ਭੈਭੀਤ ਵੀ ਹੈ ਕਿਉਂਕਿ ਕਿ ਇਹਨਾ ਧਰਨਿਆਂ ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਲੋਕ ਨਾਲ ਬਿਠਾਉਣ ਤੌ ਗੁਰੇਜ ਹੀ ਕਰ ਰਹੇ ਹਨ। ਜਿਲਾ ਮੋਹਾਲੀ ਹਲਕਾ ਖਰੜ, ਚਮਕੌਰ ਸਾਹਿਬ,ਰੋਪੜ ਚ ਕਿਸਾਨਾਂ ਦੇ ਧਰਨਿਆ ਚ ਸ਼੍ਰੋਮਣੀ ਅਕਾਲੀ ਦਲ ਨੂੰ ਕਿਸਾਨ ਜਥੇਬੰਦੀਆਂ ਨੇੜੇ ਨਹੀਂ ਫਟਕਣ ਦੇ ਰਹੇ। ਜਿਸ ਕਰਕੇ ਅਕਾਲੀ ਦਲ ਦੇ ਆਗੂ ਇਹਨਾਂ ਧਰਨਿਆ ਤੇ ਧਰਨਾਕਾਰੀਆਂ ਦੀ ਚੜਤ ਤੇ ਲੋਕਾਂ ਦੇ ਮਿਲਦੇ ਸਮਰਥਨ ਤੋਂ ਅੰਦਰੋਂ ਅੰਦਰੀ ਬੌਖਲਾਹਟ ਵਿਚ ਹਨ ।ਅਜਿਹੀ ਹੀ ਇੱਕ ਬੌਖਲਾਹਟ ਭਰੀ ਹਰਕਤ ਹਲਕਾ ਖਰੜ ਦੇ ਵਿਚ ਵੇਖਣ ਸੁਣਨ ਨੂੰ ਮਿਲੀ। ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਕਾਦੀਮਾਜਰਾ ਵੱਲੋਂ ਬਕਾਇਦਾ ਬੜੌਦੀ ਟੋਲ ਪਲਾਜ਼ਾ ਤੇ ਕਿਸਾਨਾ ਦੇ ਹਿੱਤਾਂ ਲਈ ਬੈਠੇ ਧਰਨਾਕਾਰੀਆਂ ਖਿਲਾਫ ਮੰਦੀ ਇਤਰਾਜਯੋਗ ਸਬਦਾਵਲੀ ਦੀ ਆਡੀਓ ਰਿਕਾਰਡਿੰਗ ਵਟਸ ਐਪਗਰੁੱਪਾਂ ਵਿੱਚ ਨਸਰ ਕਰ ਦਿੱਤੀ। ਆਪਣੇ ਰਾਜਨੀਤਕ ਆਕਾ ਨੂੰ ਖੁਸ਼ ਕਰਨ ਦੇ ਚੱਕਰ ਵਿਚ ਕਿਸਾਨਾਂ ਦੇ ਹੱਕ ਹਕੂਕਾਂ ਲਈ ਜੂਝ ਰਹੇ ਜੁਝਾਰੂਆਂ ਨੂੰ ਕੌਲੀਚੱਟ ਤੇ ਕਾਂਗਰਸ ਦੀ ਬੀ ਟੀਮ ਦੇ ਨਾਲ ਨਾਲ ਇਹਨਾਂ ਦੀ ਛਿੱਤਰ ਪ੍ਰੇਡ ਕਰਨ ਦਾ ਹਵਾਈ ਫੁਰਮਾਨ ਵੀ ਇਸ ਕਲਿੱਪ ਵਿੱਚ ਰਿਕਾਰਡ ਹੈ। ਕਲਿੱਪ ਵਾਇਰਲ ਹੁੰਦੇ ਹੀ ਜਿੱਥੇ ਕਿਸਾਨ ਜਥੇਬੰਦੀਆਂ ਧਰਨਾਕਾਰੀ ਰੋਹ ਦੇ ਵਿੱਚ ਆ ਗਏ ਹਨ ਕਿਉਂਕਿ ਬੜੌਦੀ ਟੋਲ ਤੇ ਇਲਾਕੇ ਦੇ ਕਿਸਾਨਾਂ
ਮੋਹਤਬਰਾਂ ਤੇ ਨੌਜਵਾਨਾਂ ਵੱਲੋਂ ਲੋਕ ਹਿੱਤ ਕਮਿਸ਼ਨ ਦੇ ਬੈਨਰ ਹੇਠ ਧਰਨਾ ਲਗਾਇਆ ਹੋਇਆ ਹੈ। ਇਸ ਧਰਨੇ ਦੀ ਅਗਵਾਈ ਧਾਰਮਿਕ ਸ਼ਖਸੀਅਤਾਂ ਹਰਮਨਜੀਤ ਸਿੰਘ ਹਰਮਨ ਸੇਵਾਦਾਰ ਗੁਰਦੁਆਰਾ ਗੜੀ ਭੋਰਖਾ ਸਾਹਿਬ,ਬਾਬਾ ਭੁਪਿੰਦਰ ਸਿੰਘ ਮਾਜਰੇ ਵਾਲੇ ਇਲਾਕੇ ਦੇ ਨਿਧੜਕ ਨੌਜਵਾਨ ਆਗੂ ਗੁਰਮੀਤ ਸਿੰਘ ਸਾਂਟੂ ਮਨਦੀਪ ਸਿੰਘ ਖਿਜ਼ਰਾਬਾਦ ਉਘੇ ਸਿੱਖ ਫਿਲੋਸਫਰ ਰਵਿੰਦਰ ਸਿੰਘ ਬੈਂਸ ,ਸਿੱਖ
ਆਗੂ ਰਵਿੰਦਰ ਸਿੰਘ ਵਜੀਦਪੁਰ ਅਤੇ ਨੌਜਵਾਨ ਆਗੂ ਰਵਿੰਦਰ ਕਾਲਾ ਬੈਨੀਪਾਲ ਪੱਪੀ ਮਾਵੀ ਸ਼ਿੰਗਾਰਾ ਸਿੰਘ ਪੱਲਣਪੁਰ ਸਰਪੰਚ
ਹਰਜੀਤ ਸਿੰਘ, ਜੱਗੀ ਕਾਦੀਮਾਜਰਾ,ਕਰ ਰਹੇ ਹਨ। ਜਿਸ ਕਾਰਨ ਕਿਸਾਨ ਵਿੰਗ ਦੇ ਪ੍ਰਧਾਨ ਦੀ ਇਸ ਕੋਝੀ ਹਰਕਤ ਕਾਰਨ ਇਲਾਕੇ ਵਿੱਚ ਰੋਸ ਦੀ ਜਵਾਲਾ ਦਹਿਕ ਉੱਠੀ ਹੈ ਜਿਸ ਦਾ ਸੇਕ ਹਲਕੇ ਖਰੜ ਵਿੱਚ ਪਹਿਲਾਂ ਹੀ ਹਾਸ਼ੀਏ ਤੇ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਲਈ ਘਾਤਕ ਸਾਬਤ ਹੋਵੇਗਾ।ਲੋਕ ਹਿੱਤ ਕਮਿਸ਼ਨ ਦੇ ਜੁਝਾਰੂਆਂ ਸ਼ੋਮਣੀ ਅਕਾਲੀ ਦਲ ਨੂੰ ਅਲਟੀਮੇਟਮ ਦਿੱਤਾ ਹੈ ਕਿ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਾਦੀਮਾਜਰਾ ਨੂੰ ਪਾਰਟੀ ਵਿੱਚੋਂ ਛੇਕਿਆ ਜਾਵੇ ਜਾਂ ਫਿਰ ਉਹ ਜਨਤਕ ਤੌਰ ‘ਤੇ ਮਾਫੀ ਮੰਗੇ। ਜਿਸ ਕਰਕੇ ਅਕਾਲੀ ਦਲ ਕਸੂਤੀ ਸਥਿਤੀ ਵਿੱਚ ਫਸ ਗਿਆ ਹੈ। ਕਿਉਂ ਕੇ ਕਿਸਾਨ ਵਿੰਗ ਦੇ ਪ੍ਰਧਾਨ ਵੱਲੋਂ ਕੀਤੀ ਹਰਕਤ ਨੇ ਕਿਸਾਨ ਵਿਰੋਧੀ ਚੇਹਰਾ ਨੰਗਾ ਕਰ ਦਿੱਤਾ ਹੈ। ਦੂਜੇ ਪਾਸੇ ਗੁੱਸੇ ਵਿਚ ਭੜਕੇ ਧਰਨਾਕਾਰੀ ਜਿਥੇ ਅਕਾਲੀ ਆਗੂ ਨਾਲ ਹਰ ਪਾਸੇ ਨੂੰ ਸਿੱਝਣ ਨੂੰ ਤੇ ਮੋਰਚਾ ਲਾਉਣ ਨੂੰ ਤਿਆਰ ਹਨ। ਜਦੋਂ ਕਾਦੀਮਾਜਰਾ ਨਾਲ ਪੱਖ ਲੈਣ ਲਈ ਪੱਤਰਕਾਰਾਂ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹਨਾਂ ਉਹ ਆਪਣੀ ਦਲ ਦੇ ਵੱਟਸਐਪ ਗਰੁੱਪ ਚੱਲ ਰਹੀ ਚਰਚਾ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਸਨ ਜੇਕਰ ਕਿਸੇ ਨੂੰ ਮੇਰੇ ਵਿਚਾਰਾਂ ਸਬਦਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਬਿਨਾਂ ਸਰਤ ਮਾਫੀ ਮੰਗਣ ਲਈ ਤਿਆਰ ਹਨ ਉਨ੍ਹਾਂ ਕਿਹਾ ਕਿ ਉਹ ਇਸ ਲਈ ਬੋਲੇ ਸਨ ਕਿਉਂਕਿ ਮੋਦੀ ਦੇ ਸਾੜੇ ਜਾਣ ਵਾਲੇ ਪੁਤਲੇ ਤੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼੍ਰ ਪ੍ਰਕਾਸ਼ ਸਿੰਘ ਬਾਦਲ ਦੀਆਂ ਤਸਵੀਰਾਂ ਲਾਈਆਂ ਹੋਈਆਂ ਸਨ।ਜੋ ਵਿਰੋਧ ਕਰਨ ਤੇ ਉਤਾਰ ਦਿੱਤੀਆਂ ਗਈਆਂ ਸਨ।

LEAVE A REPLY

Please enter your comment!
Please enter your name here