ਕੁਰਾਲੀ 15 ਅਕਤੂਬਰ (ਮਾਰਸ਼ਲ ਨਿਊਜ਼) ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਜੀ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਪਿੰਡਾਂ ਦੀਆਂ ਕਿਸਾਨ ਬੀਬੀਆਂ ਨੂੰ ਜ਼ਹਿਰਾ ਮੁਕਤ ਘਰੇਲੂ ਬਗੀਚੀਆ ਤਿਆਰ ਕਰਨ ਸਬੰਧੀ ਤਕਨੀਕੀ ਟਰੇਨਿੰਗ ਦਿੱਤੀ ਜਾਵੇ। ਇਸ ਸਬੰਧੀ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਆਤਮਾ ਸਕੀਮ ਅਧੀਨ ਘਰੇਲੂ ਪੱਧਰ ਤੇ ਜ਼ਹਿਰ ਮੁਕਤ ਸ਼ਬਜੀਆ ਬੀਜਣ ਲਈ ਕਿਸਾਨ ਬੀਬੀਆਂ ਦੀ ਟਰੇਨਿੰਗ ਪਿੰਡ ਸਿੰਘਪੁਰਾ ਵਿਖੇ ਖੇਤੀਬਾੜੀ ਦਫਤਰ ਵਿੱਚ ਆਯੋਜਿਤ ਕੀਤੀ ਗਈ। ਇਸ ਟਰੇਨਿੰਗ ਵਿਚ 34 ਕਿਸਾਨ ਬੀਬੀਆਂ ਨੇ ਭਾਗ ਲਿਆ, ਜਿਹਨਾਂ ਨੂੰ ਕੀਟਨਾਸ਼ਕ ਦਵਾਈਆਂ ਤੋਂ ਵਗੈਰ ਸ਼ਬਜੀਆ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਡਾਂ ਕਮਲਪ੍ਰੀਤ ਕੌਰ ਬਾਗਬਾਨੀ ਵਿਕਾਸ ਅਫਸਰ ਨੇ ਕਿਸਾਨ ਬੀਬੀਆਂ ਨੂੰ ਕਿਹਾ ਕਿ ਤੁਸੀਂ ਆਪਣੇ ਘਰ ਦੇ ਖਾਣੇ ਵਾਸਤੇ ਆਪਣੀ ਘਰੇਲੂ ਬਗੀਚੀ ਜਰੂਰ ਤਿਆਰ ਕਰੋ ਤਾਂ ਜੋ ਤੁਹਾਡਾ ਪਰਿਵਾਰ ਜ਼ਹਿਰਾ ਮੁਕਤ ਸ਼ਬਜੀਆ ਖਾ ਸਕੇ। ਇਸ ਵਿਚ ਬਾਗਬਾਨੀ ਵਿਭਾਗ ਤੁਹਾਡੀ ਮੱਦਦ ਕਰੇਗਾ। ਇਸ ਮੌਕੇ ਸ੍ਰੀ ਮਤੀ ਅਨੁਰਾਧਾ ਸ਼ਰਮਾ ਡੀ ਪੀ ਡੀ ਨੇ ਕਿਹਾ ਕਿ ਜ਼ਹਿਰਾ ਮੁਕਤ ਘਰੇਲੂ ਬਗੀਚੀ ਲਗਾਉਣ ਲਈ ਆਤਮਾ ਸਕੀਮ ਤਹਿਤ ਜਿਲੇ ਦੇ 9 ਪਿੰਡਾਂ ਦੀ ਚੋਣ ਕੀਤੀ ਗਈ ਸੀ । ਇਹ ਚੁਣੇ ਗਏ ਪਿੰਡਾਂ ਦੀਆਂ ਕਿਸਾਨ ਬੀਬੀਆਂ ਨੂੰ ਸ਼ਬਜੀ ਬੀਜ ਦੀਆਂ ਕਿੱਟਾਂ ਮੁਫਤ ਵੰਡਿਆ ਜਾਣਗੀਆਂ, ਇਨ੍ਹਾਂ ਕਿੱਟਾਂ ਵਿੱਚ 9 ਤਰ੍ਹਾਂ ਦੇ ਬੀਜ ਹਨ। ਇਸ ਮੌਕੇ ਡਾਂ ਗੁਰਬਚਨ ਸਿੰਘ ਨੇ ਕਿਸਾਨ ਬੀਬੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਜ਼ਹਿਰਾ ਮੁਕਤ ਸ਼ਬਜੀਆ ਦੀ ਬਿਜਾਈ ਦੇ ਨਾਲ ਦਾਲਾਂ ਅਤੇ ਤੇਲ ਬੀਜ ਫਸਲਾਂ ਦੀ ਵੀ ਬਿਜਾਈ ਕੀਤੀ ਜਾਵੇ ਤਾਂ ਜੋ ਜ਼ਹਿਰਾ ਮੁਕਤ ਫਸਲਾਂ ਦੀ ਵਰਤੋਂ ਆਪਣੇ ਘਰਾਂ ਵਿੱਚ ਕੀਤੀ ਜਾ ਸਕੇ।ਇਸ ਮੌਕੇ ਪਿੰਡ ਦੇ ਕੁਲਵਿੰਦਰ ਸਿੰਘ ਸਾਬਕਾ ਸਰਪੰਚ, ਜੈਲਦਾਰ ਸੁਖਪਾਲ ਸਿੰਘ,ਦਲਵਿੰਦਰ ਕੌਰ, ਬਲਜਿੰਦਰ ਕੌਰ,ਅਮਰਜੀਤ ਕੌਰ, ਬਲਜੀਤ ਕੌਰ ਅਤੇ ਵਿਭਾਗ ਦੇ ਜਸਵੰਤ ਸਿੰਘ,ਸਿਮਰਨਜੀਤ ਕੌਰ ਏ ਟੀ ਐਮ ਹਾਜਰ ਸਨ।