#Big_Breaking_Farmer_Protest : , ਕੱਲ ਤੈਅ ਹੋਵੇਗੀ ਸੰਘਰਸ਼ ਦੀ ਰਣਨੀਤੀ

#ਦਿੱਲੀ 14ਅਕਤੂਬਰ:ਮਾਰਸ਼ਲ ਨਿਊਜ਼ : ਅੱਜ ਦੁਪਹਿਰ ਦਿੱਲੀ ਚ ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਦੌਰਾਨ ਦੁੱਖੀ ਹੋਕੇ ਕਿਸਾਨਾਂ ਨੇ ਪਾੜੀਆਂ ਕਾਨੂੰਨ ਦੀ ਕਾਪੀਆਂ, ਕਿਸਾਨਾਂ ਨੇ ਕੇਂਦਰ ਉੱਤੇ ਦੋਸ਼ ਲਗਾਉਂਦੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਬੇਵਕੂਫ਼ ਬਣਾ ਰਹੀ ਹੈ, ਕਿਸਾਨਾਂ ਨੇ ਮੀਟਿੰਗ ਹਾਲ ਚੋਂ ਬਾਹਰ ਨਿਕਲਦੇ ਕਿਹਾ ਉਨ੍ਹਾਂ ਨੂੰ ਮੀਟਿੰਗ ਤੋਂ ਕੋਈ ਤਸੱਲੀ ਨਹੀਂ ਮਿਲੀ, ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨਾਲ ਸਿਰਫ਼ ਧੋਖੇਬਾਜ਼ੀ ਹੋਈ, ਕਿਸਾਨਾਂ ਨੇ ਬਾਹਰ ਨਿਕਲ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਵਲੋਂ ਮੀਟਿੰਗ ਚ ਖੇਤੀ ਕਾਨੂੰਨ ਵਪਿਸ ਲੈਣ ਜਾਂ ਸ਼ੋਧ ਕਰਨ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਭਰੋਸਾ ਦਿੱਤਾ ਗਿਆ।

ਦੱਸ ਦਈਏ ਕਿ ਸਕੱਤਰ ਪੱਧਰ ਦੇ ਅਧਿਕਾਰੀ ਵਲੋਂ ਕਿਸਾਨਾਂ ਨਾਲ ਇਹ ਮੀਟਿੰਗ ਕੀਤੀ ਗਈ ਸੀ ਜਦਕਿ ਕੋਈ ਕੇਂਦਰੀ ਮੰਤਰੀ ਨੇ ਕਿਸਾਨਾਂ ਨਾਲ ਹੋਣ ਵਾਲੀ ਇਸ ਮੀਟਿੰਗ ਚ ਸ਼ਮੂਲੀਅਤ ਨਹੀਂ ਕੀਤੀ ਗਈ। ਹਾਲ ਚੋ ਬਾਹਰ ਨਿਕਲਕੇ ਕਿਸਾਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਨੇ ਉਨ੍ਹਾਂ ਨਾਲ ਇਹ ਮੀਟਿੰਗ ਕਾਲਾ ਕਾਨੂੰਨ ਵਪਿਸ ਲੈਣ ਨਹੀਂ ਬੁਲਾਈ ਬਲਕਿ ਇਹ ਉਨ੍ਹਾਂ ਨੂੰ ਧੋਖੇ ਨਾਲ ਇਹ ਸਮਝਾਉਣ ਲਈ ਕਿਸਾਨ ਜਥੇਬੰਦੀਆਂ ਨੂੰ ਆਪਣੇ ਕੋਲ ਬੁਲਾਇਆ ਸੀ ਕਿ ਜੋ ਨਵੇਂ ਖੇਤੀ ਕਾਨੂੰਨ ਬਣੇ ਹਨ ਇਹ ਕਾਨੂੰਨ ਸਹੀ ਅਤੇ ਕਿਸਾਨਾਂ ਲਈ ਸਹੀ ਹਨ। ਕਿਸਾਨਾਂ ਨੇ ਕਿਹਾ ਕਿ ਅਗਰ ਕੇਂਦਰ ਸਰਕਾਰ ਸੱਚਮੁੱਚ ਕਿਸਾਨਾਂ ਦੇ ਹੱਕ ਚ ਹੈ ਤਾਂ ਕਿਉ ਭਾਜਪਾ ਦੇ ਮੰਤਰੀ ਕਰਦੇ ਫਿਰ ਰਹੇ ਨੇ ਪੂਰੇ ਪੰਜਾਬ ਵਿਚ ਕਾਨੂੰਨ ਦੇ ਹੱਕ ਚ ਰੈਲੀਆਂ, ਕਿਸਾਨ ਮੀਟਿੰਗ ਦਾ ਵਾਕ ਆਊਟ ਕਰ ਵਪਿਸ ਪੰਜਾਬ ਨੂੰ ਤੁਰ ਪਏ ਹਨ, ਇਸ ਮੌਕੇ ਕਿਸਾਨਾਂ ਵਲੋਂ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਕੱਲ 15 ਅਕਤੂਬਰ ਨੂੰ ਚੰਡੀਗੜ੍ਹ ਕਿਸਾਨ ਭਵਨ ਚ ਮੀਟਿੰਗ ਕਰਕੇ ਆਪਣੇ ਸੰਘਰਸ਼ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।