ਮਾਜਰੀ 31 ਮਈ( ਮਾਰ ਸਲ ਨਿਊਜ ) ਉਘੇ ਸਮਾਜ ਸੇਵੀ ਤੇ ਕਿਸਾਨ ਆਗੂ ਬਾਈ ਗੁਰਮੀਤ ਸਿੰਘ ਢਕੌਰਾਂ ਨੂੰ ਉਸ ਸਮੇਂ ਗਹਿਰਾ ਸਦਮਾ ਲਗਾ ਜਦੋਂ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸੁਰਿੰਦਰ ਕੌਰ (57)ਦਾ ਦਿਹਾਂਤ ਹੋ ਗਿਆ। ਉਹ ਆਪਣੇ ਪਿਛੇ ਇਕ ਬੇਟਾ ਤੇ ਦੋ ਬੇਟੀਆਂ ਛੱਡ ਗਏ ਹਨ।ਉਨਾਂ ਦੇ ਸਪੁੱਤਰ ਮੱਖਣ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਉਨ੍ਹਾਂ ਅੰਤਿਮ ਸਵਾਸ ਅੱਜ ਸਵੇਰੇ ਕਰੀਬ ਸੱਤ ਵਜੇ ਫੌਰਟਿਸ ਹੋਸਪਿਟਲ ਮੁਹਾਲੀ ਵਿਖੇ ਲਏ1 ਉਨ੍ਹਾਂ ਦਾ ਅੰਤਿਮ ਸੰਸਕਾਰ ਦੁਪਿਹਰ ਪਿੰਡ ਢਕੌਰਾਂ ਵਿਖੇ ਕੀਤਾ ਗਿਆ। ਪਰਿਵਾਰ ਮੁਤਾਬਿਕ ਪਾਠ ਦਾ ਭੋਗ ਅੰਤਿਮ ਅਰਦਾਸ ਜੂਨ ਦਿਨ ਬੁੱਧਵਾਰ ਨੂੰ ਪਿੰਡ ਢਕੌਰਾਂ ਦੇ ਗੁਰਦੁਆਰਾ ਸਾਹਿਬ ਚ ਹੀ ਹੋਵੇਗੀ1ਇਸ ਦੁੱਖ ਦੀ ਘੜੀ ਵਿਚ ਇਲਾਕੇ ਦੇ ਧਾਰਮਿਕ ਰਾਜਨੀਤਕ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਸਰਪੰਚ ਬਲਕਾਰ ਸਿੰਘ ਭੰਗੂ ਜਿਲਾ ਪ੍ਰਧਾਨ ਕਿਸਾਨ ਮਜਦੂਰ ਸੈਲ ਕਾਂਗਰਸ ਵਿਜੇ ਸ਼ਰਮਾਂ ਟਿੰਕੂ ਹਲਕਾ ਇੰਚਾਰਜ ਖਰੜ ਕਾਂਗਰਸ ੫ਰਮਦੀਪ ਸਿੰਘ ਬੈਦਵਾਨ ਬਿਲਡਰ ਕੇ ਐਸ ਬੈਂਸ ਹਰਦੀਪ ਸਿੰਘ ਟਿਵਾਣਾਂ ਜੁਝਾਰ ਸਿੰਘ ਸਾਬਕਾ ਸਰਪੰਚ ਬਾਬਾ ਹਰਮਨ ਸਿੰਘ ਗੁ.ਗੜੀ ਭੋਰਖਾ ਸਾਹਿਬ ਸਰਪੰਚ ਰੋਮੀ ਢਕੌਰਾਂ ਜਵਾਈ ਅਮਨਦੀਪ ਸਿੰਘ ਸੁਖਵਿੰਦਰ ਸਿੰਘ ਲੋਕ ਹਿੱਤ ਮਿਸ਼ਨ ਦੇ ਗੁਰਮੀਤ ਸਿੰਘ ਸਾਂਟੂ ਮਨਦੀਪ ਸਿੰਘ ਖਿਜ਼ਰਾਬਾਦ ਰਵਿੰਦਰ ਸਿੰਘ ਵਜੀਦਪੁਰ ਮਾਰਸ਼ਲ ਗਰੁੱਪ ਤੋਂ ਰਣਜੀਤ ਸਿੰਘ ਕਾਕਾ ਸੁਰਿੰਦਰ ਸਿੰਘ ਨੱਗਲ ਗੜੀਆਂ ਜਗਦੇਵ ਸਿੰਘ ਜੱਗੂ ਗੁਰਦੀਪ ਸਿੰਘ ਮਹਿਮਾਪੁਰ ਟੱਪਰੀਆਂ ਜੱਸਵੀਰ ਸ਼ੇਖਪੁਰਾ ਹਾਜਰ ਸਨ1

LEAVE A REPLY

Please enter your comment!
Please enter your name here