ਕੁਰਾਲੀ31ਜੁਲਾਈ(ਮਾਰਸ਼ਲ ਨਿਊਜ਼) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਬਲਾਕ ਮਾਜਰੀ ਦੀ ਟੀਮ ਵੱਲੋਂ ਕਰੋਨਾ ਬਿਮਾਰੀ ਦੇ ਚੱਲਦਿਆਂ ਜਿਥੇ ਕਿਸਾਨਾਂ ਨੂੰ ਖੇਤੀ ਸਬੰਧੀ ਨਵੀਨਤਮ ਖੇਤੀ ਖੋਜਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਉਥੇ ਕੋਵਿਡ-19 ਤਹਿਤ ਜਿਲਾ ਪ੍ਰਸ਼ਾਸਨ ਵੱਲੋਂ ਲਗਾਈਆਂ ਡਿਊਟੀਆਂ ਵੀ ਇਮਾਨਦਾਰੀ ਨਾਲ ਕਰਕੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਮਿਸ਼ਨ ਫਤਿਹ ਤਹਿਤ ਜਾਗਰੂਕ ਕੀਤਾ ਜਾ ਰਿਹਾ ਹੈ । ਇਸ ਦਾ ਪ੍ਰਗਟਾਵਾ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਬਲਾਕ ਮਾਜਰੀ ਨੇ ਪਿੰਡ ਸਿੰਘਪੁਰਾ ਵਿਖੇ ਕਿਸਾਨਾਂ, ਖੇਤ ਕਾਮਿਆਂ ਅਤੇ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਨਾਲ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਡਾਂ ਕਾਹਨ ਸਿੰਘ ਪੰਨੂੰ ਸਕੱਤਰ ਖੇਤੀਬਾੜੀ ਪੰਜਾਬ ਜੀ ਵਲੋ ਦਿੱਤੇ ਹੁਕਮਾਂ ਅਨੁਸਾਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਤਾਰ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਕਿਸਾਨ ਫਸਲੀ ਵਿਭਿੰਨਤਾ ਪ੍ਰੋਗਰਾਮ ਅਧੀਨ ਕੁਦਰਤੀ ਸੋਮਿਆਂ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ ਨਾਲ ਖੇਤੀ ਵਿੱਚ ਘੱਟ ਖਰਚੇ ਕਰਕੇ ਵੱਧ ਮੁਨਾਫ਼ਾ ਹਾਸਲ ਕਰ ਸਕਣ।ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਪੰਜਾਬ ਜੀ ਵਲੋ ਦਿੱਤੇ ਹੁਕਮਾਂ ਅਨੁਸਾਰ ਕਰੋਨਾ ਵਰਗੀ ਮਾਂਹਵਾਰੀ ਤੋਂ ਬਚਣ ਲਈ ਸਰਕਾਰ ਵੱਲੋਂ ਨਿਰਧਾਰਿਤ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਨ,ਖੇਤਾਂ ਵਿਚ ਕੰਮ ਕਾਰਜ ਕਰਦੇ ਸਮੇਂ ਸਾਰੇ ਆਪਣੇ ਮੂੰਹ ਤੇ ਮਾਸਕ ਪਾਕੇ ਰੱਖਣ , ਇਕ ਮੀਟਰ ਦੀ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਆਪਣੇ ਹੱਥ ਥੋੜੀ-ਥੋੜੀ ਦੇਰ ਬਾਅਦ ਚੰਗੀ ਤਰਾਂ ਧੌਦੇ ਰਹਿਣ ਤਾਂ ਹੀ ਅਸੀਂ ਪੰਜਾਬ ਨੂੰ ਕਰੋਨਾ ਮੁਕਤ ਕਰਕੇ ਮਿਸ਼ਨ ਫਤਿਹ ਹਾਸਲ ਕਰ ਸਕਾਂਗੇ । ਇਸ ਲਈ ਸਾਰੇ ਕਿਸਾਨ , ਖੇਤੀ ਕਾਮੇ ਅਤੇ ਖਾਦ ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਨੂੰ ਅਪੀਲ ਹੈ ਕਿ ਉਹ ਆਪਣੇ ਮੋਬਾਇਲ ਫੋਨ ਵਿੱਚ ਕੋਵਾ ਐਪ ਡਾਊਨਲੋਡ ਜਰੂਰ ਕਰਨ ਅਤੇ ਮਿਸ਼ਨ ਫਤਿਹ ਨਾਲ ਜੁੜਕੇ ਆਪ ਸੁਰੱਖਿਅਤ ਹੋਣ ਅਤੇ ਆਪਣੇ ਸਾਂਕ ਸੰਬੰਧੀਆਂ ਨੂੰ ਵੀ ਸੁਰੱਖਿਅਤ ਕਰਨ ਤਾਂ ਹੀ ਅਸੀਂ ਆਪਣੇ ਪੰਜਾਬ ਨੂੰ ਕਰੋਨਾ ਮੁਕਤ ਕਰ ਸਕਦੇ ਹਾਂ।ਇਸ ਮੌਕੇ ਕਿਸਾਨ ਜੋਧ ਸਿੰਘ, ਗੁਰਪ੍ਰੀਤ ਸਿੰਘ, ਭਗਤ ਸਿੰਘ, ਦੀਪ ਸਿੰਘ, ਖਾਦ ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਦੇ ਪ੍ਰਧਾਨ ਦਲਜੀਤ ਸਿੰਘ,ਰੋਹਿਤ ਵਰਮਾ ਸੁਭਾਸ਼ ਚੰਦਰ ਹਾਜਰ ਸਨ ।