ਮਾਜਰੀ ਂ24 ਜੂਨ( ਮਾਰਸ਼ਲ ਨਿਊਜ਼) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੋਹਾਲੀ ਵੱਲੋ ਆਤਮਾ ਸਕੀਮ ਅਧੀਨ ਪ੍ਰਦਰਸ਼ਨੀ ਪਲਾਂਟਾਂ ਦੀ ਬਿਜਾਈ ਵੱਖ ਵੱਖ ਪਿੰਡਾਂ ਵਿੱਚ ਵੱਖ ਵੱਖ ਕਿਸਾਨਾਂ ਦੇ ਖੇਤਾਂ ਵਿਚ ਜਾਕੇ ਕਰਵਾਈ ਗਈ ਤਾਂ ਜੋ ਫਸਲੀ ਵਿਭਿੰਨਤਾ ਤਹਿਤ ਕੁਦਰਤੀ ਸੋਮਿਆਂ ਦੀ ਸੰਭਾਲ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ
।ਇਹਨਾਂ ਪ੍ਰਦਰਸ਼ਨੀ ਪਲਾਂਟਾਂ ਦਾ ਨਿਰੀਖਣ ਕਰਨ ਲਈ ਬਲਾਕ ਮਾਜਰੀ ਦੀ ਸਮੁੱਚੀ ਟੀਮ ਵੱਲੋਂ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਪਿੰਡ ਚਨਾਲੋਂ, ਬੜੌਦੀ, ਕਾਦੀਮਾਜਰਾ,ਵਜੀਦਪੁਰ, ਬੂਥਗੜ੍ਹ, ਕੰਸਾਲਾ, ਸੈਣੀਮਾਜਰਾ ਆਦਿ ਦਾ ਦੌਰਾ ਕੀਤਾ। ਝੋਨੇ ਦੀ ਸਿੱਧੀ ਬਿਜਾਈ ਅਤੇ ਮੱਕੀ ਦੀ ਬਿਜਾਈ ਦਾ ਨਿਰੀਖਣ ਕਰਦੇ ਹੋਏ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕੋਵਿਡ-19 ਬਿਮਾਰੀ ਦੇ ਚਲਦਿਆਂ ਲੇਬਰ ਦੀ ਕਮੀ ਨਾਲ ਨਜਿੱਠਣ, ਕੰਢੀ ਖੇਤਰ ਵਿੱਚ ਪਾਣੀ ਦੀ ਘਾਟ ਨੂੰ ਮੁੱਖ ਰੱਖਦੇ ਹੋਏ ਅਤੇ ਫਸਲੀ ਵਿਭਿੰਨਤਾ ਤਹਿਤ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਵਿਭਾਗ ਵੱਲੋਂ ਆਤਮਾ ਸਕੀਮ ਤਹਿਤ ਝੋਨੇ ਦੀ ਸਿੱਧੀ ਬਿਜਾਈ ਦੇ 13, ਮੱਕੀ ਦੀ ਬਿਜਾਈ ਦੇ 7,ਮੂੰਗਫਲੀ ਦੇ 5 ਅਤੇ ਕਪਾਹ ਦੀ ਫਸਲ ਦੇ 2 ਪ੍ਰਦਰਸ਼ਨੀ ਪਲਾਂਟ ਕਿਸਾਨਾਂ ਦੇ ਖੇਤਾਂ ਵਿਚ ਬਿਜਵਾਏ ਗਏ ਤਾਂ ਜੋ ਇਹ ਪ੍ਰਦਰਸ਼ਨੀ ਪਲਾਂਟ ਵੇਖਕੇ ਬਾਕੀ ਕਿਸਾਨ ਵੀ ਇਸ ਤਕਨੀਕ ਅਨੁਸਾਰ ਬਿਜਾਈ ਕਰਨ।
ਇਹਨਾਂ ਪ੍ਰਦਰਸ਼ਨੀ ਪਲਾਂਟਾਂ ਦੇ ਨਿਰੀਖਣ ਸਮੇਂ ਵੇਖਿਆ ਗਿਆ ਕਿ ਬੀਜ ਸਹੀ ਉਗੀਆ , ਕਿਸੇ ਕਿਸਮ ਦੀ ਕੋਈ ਘਾਟ ਅਤੇ ਨਦੀਨਾਂ ਦੀ ਸਮੱਸਿਆ ਤੇ ਨਹੀਂ। ਪਿੰਡ ਬੂਥਗੜ੍ਹ ਦੇ ਕਿਸਾਨ ਸ੍ਰੀ ਗੁਰਮੀਤ ਸਿੰਘ ਵਲੋ 5 ਏਕੜ ਰਕਬੇ ਵਿੱਚ ਝੋਨੇ ਦੀ ਬਿਜਾਈ ਵੱਟਾ ਉੱਪਰ ਕੀਤੀ ਗਈ ਜਿਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਨਦੀਨ ਘੱਟ ਹੁੰਦੇ ਹਨ ਅਤੇ ਝਾੜ ਵੀ ਚੰਗਾ ਨਿਕਲਦਾ ਹੈ।

ਇਸ ਮੌਕੇ ਕਿਸਾਨਾਂ ਨੂੰ ਕਿਹਾ ਗਿਆ ਕਿ ਜਿਹੜੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਈ ਹੈ ਉਹ ਇਕ ਮਹੀਨਾ ਚੰਗੀ ਤਰ੍ਹਾਂ ਧਿਆਨ ਨਾਲ ਫਸਲ ਦੀ ਦੇਖਭਾਲ ਕਰਨ ਤਾਂ ਹੀ ਚੰਗੇ ਨਤੀਜੇ ਆਉਣਗੇ। ਜਿਹਨਾਂ ਕਿਸਾਨਾਂ ਦੇ ਖੇਤਾਂ ਵਿਚ ਜਾਕੇ ਫਸਲ ਦਾ ਨਿਰੀਖਣ ਕੀਤਾ ਗਿਆ ਉਹਨਾਂ ਵਿੱਚ ਸ੍ਰੀ ਸੁਰਿੰਦਰ ਸਿੰਘ ਕਾਦੀਮਾਜਰਾ ਦਰਸ਼ਨ ਸਿੰਘ ਕੰਸਾਲਾ , ਭੁਪਿੰਦਰ ਸਿੰਘ ਬੜੌਦੀ, ਜਸਵੀਰ ਸਿੰਘ ਕੰਸਾਲਾ,ਅਤੇ ਗੁਰਪ੍ਰੀਤ ਸਿੰਘ ਚਨਾਲੋ ਸਨ ਅਤੇ ਨਿਰੀਖਣ ਟੀਮ ਵਿੱਚ ਗੁਰਚਰਨ ਸਿੰਘ ਟੈਕਨੀਸ਼ੀਅਨ,ਕੁਲਦੀਪ ਸਿੰਘ, ਸੁਖਦੇਵ ਸਿੰਘ ਏ ਐਸ ਆਈ ਸਵਿੰਦਰ ਕੁਮਾਰ ਅਤੇ ਜਸਵੰਤ ਸਿੰਘ ਏ ਟੀ ਐਮ ਹਾਜਰ ਸਨ।P