ਮੁੱਲਾਂਪੁਰ ਗਰੀਬਦਾਸ 17ਜੂਨ(ਮਾਰਸ਼ਲ ਨਿਊਜ਼) ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਪੰਜਾਬ ਦੇ ਪ੍ਰਧਾਨ ਸ੍ਰੀ ਹਾਕਮ ਬਖਤੜੀਵਾਲਾ ਜੀ ਦੇ ਨਿਯੁਕਤ ਕੀਤੇ ਇਕਾਈਆਂ ਦੀਆਂ ਮੀਟਿੰਗਾਂ ਦਿਨੋਂ ਦਿਨ ਵਧ ਰਹੀਆਂ ਨੇ। ਕੁਰਾਲੀ, ਮੋਰਿੰਡਾ, ਮਾਜਰੀ ਇਕਾਈ ਦੇ ਪ੍ਰਧਾਨ ਅਮਰਜੀਤ ਧੀਮਾਨ ਦੀ ਅਗਵਾਈ ਹੇਠ ਮੁਲਾਂਪੁਰ ਗਰੀਬਦਾਸ ਵਿਖੇ ਮੀਟਿੰਗ ਹੋਈ ਜਿਸ ਵਿੱਚ ਕਲਾਕਾਰ, ਗੀਤਕਾਰ, ਸਾਊਂਡ ਵਾਲੇ,ਜਾਗਰਣ ਵਾਲੇ, ਸਾਜ਼ਿੰਦੇ ਆਦਿ ਸ਼ਾਮਿਲ ਸਨ।
ਜਿਥੇ ਮੀਤ ਪ੍ਰਧਾਨ ਰਾਹੀ ਮਾਣਕਪੁਰ, ਮੁੱਖ ਸਲਾਹਕਾਰ ਇੰਦਰਜੀਤ ਉਥੇ ਮੰਚ ਦੇ ਪ੍ਰਧਾਨ ਅਮਰਜੀਤ ਧੀਮਾਨ ਨੇ ਸੰਗੀਤ ਨਾਲ ਜੁੜੇ ਸਾਰੇ ਕਲਾਕਾਰਾਂ ਨੂੰ ਇੱਕ ਜੁੱਟ ਹੋਣ ਲਈ ਸੁਝਾਅ ਦਿੱਤੇ।ਮਹਾਂਮਾਰੀ ਦੇ ਦੌਰ ਵਿੱਚ ਜੋ ਸੰਗੀਤ ਖੇਤਰ ਨੂੰ ਅੱਜ ਘਾਟ ਮਹਿਸੂਸ ਹੋ ਰਹੀ ਹੈ, ਇਸ ਮੌਕੇ ਕਿਹਾ ਕਿ ਸਰਕਾਰ ਗੀਤ ਸੰਗੀਤ ਨੂੰ ਵੀ ਕੋਈ ਰਾਹਤ ਦੇਵੇ। ਹੋਰਨਾਂ ਤੋਂ ਇਲਾਵਾ ਮੀਟਿੰਗ ਵਿੱਚ, ਲਖਵੀਰ ਲੱਖਾ, ਗੁਰਦਾਸ ਮੁਲਾਂਪੁਰ, ਸੰਦੀਪ ਸ਼ਰਮਾ, ਜਤਿੰਦਰ ਤੀੜਾ, ਕੁਲਦੀਪ ਭਾਟੀਆ, ਸੁਮਿਤ ਕੁਮਾਰ, ਰਣਧੀਰ ਧੀਰਾ, ਉਪਿੰਦਰ ਸ਼ਰਮਾ, ਗੁਰਨਾਮ ਸਿੰਘ, ਸੋਨੂੰ, ਅਮਿ੍ਤ ਪਾਲ, ਹਰਭਜਨ ਸਿੰਘ,ਧੀਰਜ,ਸਾਹਿਲ, ਕੁਸ਼ਲ ਕੁਮਾਰ, ਅਵਤਾਰ ਸਿੰਘ,ਅਨੁਜ ਗੁਪਤਾ, ਤਰਨਜੀਤ, ਰਾਹੁਲ ਵਰਮਾ,ਰਮਨ ਰੱਮਾ, ਗੁਰਦੀਪ ਗਿੰਨੀ, ਜਤਿੰਦਰ ਰੌਕੀ, ਆਦਿ ਸ਼ਾਮਿਲ ਸਨ।