🙏🙏🙏ਯੂਥ ਆਫ ਪੰਜਾਬ🙏🙏🙏

🙏🙏 ਇਨਕਲਾਬ ਜਿੰਦਾਬਾਦ 🙏🙏

ਸੇਵਾ ਵਿਖੇ,
ਡਿਪਟੀ ਕਮਿਸ਼ਨਰ ਸਾਹਿਬ,
ਜਿਲ੍ਹਾ – ਐਸ.ਏ.ਐਸ ਨਗਰ..

ਵਿਸ਼ਾ – ਕਰੋਨਾ ਵਾਇਰਸ ਨਾਲ ਪੀੜਤਾਂ ਦੀ ਮੌਤ ਉਪਰੰਤ ਦਾਹ ਸੰਸਕਾਰ ਕਰਨ ਸਬੰਧੀ ਬੇਨਤੀ..॥

ਆਪ ਜੀ ਭਲੀਂ ਭਾਂਤ ਜਾਣਦੇ ਹੋ ਕਿ ਇਸ ਸਮੇਂ ਸਾਡੇ ਦੇਸ਼ ਸਮੇਤ ਪੂਰੀ ਦੁਨੀਆਂ ਵਿੱਚ ਕਰੋਨਾ ਵਾਇਰਸ ਦਾ ਕੋਹਰਾਮ ਮਚਿਆ ਹੋਇਆ ਹੈ..॥ਹੁਣ ਤੱਕ ਦੁਨੀਆਂ ਵਿੱਚ ਚੌਂਦਾਂ ਲੱਖ ਤੋਂ ਜਿਆਦਾ ਮਰੀਜ਼ ਨੇ ਅਤੇ ਤਕਰੀਬਨ ਨੱਬੇ ਹਜ਼ਾਰ ਇਨਸਾਨ ਇਸ ਵਾਇਰਸ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਨੇ..॥ ਹੁਣ ਤੱਕ ਤਕਰੀਬਨ ਇੱਕ ਸੌ ਨੱਬੇ ਦੇਸ਼ਾਂ ਵਿੱਚ ਇਸ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ ਅਤੇ ਇਸ ਦਾ ਪ੍ਰਕੋਪ ਨਿਰੰਤਰ ਜਾਰੀ ਹੈ..॥ ਇਸ ਬਿਮਾਰੀ ਦਾ ਕਮਿਊਨਿਟੀ ਟ੍ਰਾਂਸਫਰ ਹੋਣਾ ਸਭ ਤੋਂ ਭਿਆਨਕ ਪਹਿਲੂ ਹੈ..॥ ਜਿਸ ਵਿੱਚ ਸਮਾਜਿਕ ਬਾਈਕਾਟ (ਸ਼ੋਸ਼ਲ ਡਿਸਟੈਂਸਿੰਗ) ਹੀ ਇੱਕੋ ਇੱਕ ਹੱਲ ਹੈ..॥ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਇਸ ਵਾਇਰਸ ਸਬੰਧੀ ਚੁੱਕੇ ਜਾ ਰਹੇ ਕਦਮ ਇਸ ਸਮੇਂ ਬਹੁਤ ਕਾਰਗਰ ਸਿੱਧ ਹੋ ਰਹੇ ਨੇ ਜਿਹਨਾਂ ਕਾਰਨ ਭਾਰਤ ਵਿੱਚ ਅਮਰੀਕਾ, ਇਟਲੀ, ਸਪੇਨ ਵਰਗੇ ਦੇਸ਼ਾਂ ਵਾਂਗ ਪੱਧਰ ਨਹੀਂ ਪਹੁੰਚਿਆ..॥ਇਹ ਸਭ ਸਰਕਾਰ ਦੇ ਆਦੇਸ਼ਾਂ ਤੇ ਆਪ ਸਭ ਬਿਊਰੋਕ੍ਰੈਟਸ ਦੇ ਸਮਰਥਨ ਕਰਕੇ ਹੀ ਹੋਇਆ ਹੈ..॥

ਸਭ ਤੋਂ ਪਹਿਲਾਂ ਤਾਂ ਯੂਥ ਆਫ ਪੰਜਾਬ ਇਹੋ ਜਿਹੇ ਨਾਜ਼ੁਕ ਸਮੇਂ ਆਪਣੀਆਂ ਜਾਨਾਂ ਨੂੰ ਦਾਅ ਤੇ ਲਾ ਕੇ ਪਰਿਵਾਰਾਂ ਤੋਂ ਅਲੱਗ ਰਹਿ ਕੇ ਦੇਸ਼ ਨੂੰ ਬਚਾਉਣ ਵਾਲੇ ਡਾਕਟਰਾਂ, ਬਿਊਟੋਕ੍ਰੈਟਸ, ਪੁਲਸ ਮਹਿਕਮਾ, ਨਰਸਾਂ ਤੇ ਮੈਡੀਕਲ ਸਟਾਫ, ਸਫਾਈ ਸੇਵਕਾਂ, ਨਗਰ ਨਿਗਮ ਤੇ ਨਗਰ ਕੌਂਸਲਾਂ ਦੇ ਕਰਮਚਾਰੀਆਂ ਨੂੰ ਦਿਲੋਂ ਸਲਾਮ ਕਰਦਾ ਹੈ..॥
ਆਪ ਜੀ ਐਸ.ਏ.ਐਸ ਨਗਰ (ਮੋਹਾਲੀ) ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਹੋ..॥ ਆਪ ਜੀ ਆਪਣਾ ਕੰਮ ਬਹੁਤ ਸਾਹਸ, ਇਮਾਨਦਾਰੀ, ਨਿਸ਼ਠਾ ਤੇ ਵਧੀਆ ਤਰੀਕੇ ਨਾਲ ਕਰ ਰਹੇ ਹੋ ਜਿਸ ਲਈ ਆਪ ਜਿਲ੍ਹੇ ਦੇ ਵਾਸੀਆਂ ਅਨੁਸਾਰ ਸ਼ਲਾਘਾਂ ਦੇ ਪਾਤਰ ਹੋ..॥ ਆਪ ਜੀ ਵਲੋਂ ਨਿਭਾਈ ਜਾ ਰਹੀ ਡਿਊਟੀ ਤੋਂ ਸਾਰੇ ਜਾਣੂੰ ਨੇ..॥ਯੂਥ ਆਫ ਪੰਜਾਬ ਆਪ ਜੀ ਜਜਬੇ ਨੂੰ ਸਲਾਮ ਕਰਦਾ ਹੈ ਤੇ ਵਿਸ਼ਵਾਸ਼ ਦੁਆਉਂਦਾ ਹੈ ਕਿ ਆਪ ਜੀ ਵਲੋਂ ਲਏ ਫੈਸਲਿਆਂ ਦਾ ਪੁਰਜ਼ੋਰ ਸਮਰਥਨ ਕਰਦਾ ਹੈ ਅਤੇ ਕਰਦਾ ਰਹੇਗਾ..॥

ਆਪ ਭਲੀ ਭਾਂਤ ਜਾਣਦੇ ਹੋ ਕਿ ਯੂਥ ਆਫ ਪੰਜਾਬ ਇੱਕ ਸਮਾਜ ਸੇਵੀ ਅਤੇ ਸਮਾਜਿਕ ਕੁਰੀਤੀਆਂ ਖਿਲਾਫ ਕਾਰਜ਼ਸ਼ੀਲ ਸੰਸਥਾ ਹੈ..॥ ਯੂਥ ਆਫ ਪੰਜਾਬ ਵਲੋਂ ਇਹੋ ਜਿਹੇ ਨਾਜ਼ੁਕ ਸਮੇਂ ਵਿੱਚ ਅਹੁਦੇਦਾਰਾਂ ਤੇ ਮੈਂਬਰ ਸਾਹਿਬਾਨਾਂ ਦੀ ਮਦਦ ਨਾਲ ਕਰਫਿਊ ਦੇ ਸਮੇਂ ਮਟੌਰ ਵਿੱਚ ਹਰ ਰੋਜ ਪੰਜ ਸੌ ਵਿਅਕਤੀਆਂ ਦਾ ਲੰਗਰ, ਖਰੜ ਵਿੱਚ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ, ਅਤੇ ਕੁਰਾਲੀ ਵਿੱਚ ਲੋੜਵੰਦਾਂ ਲਈ ਸੁੱਕਾ ਰਾਸ਼ਨ ਸਮੇਤ ਲੰਗਰ ਲਗਾਇਆ ਜਾਂਦਾ ਰਿਹਾ ਹੈ..॥ ਯੂਥ ਆਫ ਪੰਜਾਬ ਇਹੋ ਜਿਹੇ ਔਖੇ ਸਮੇਂ ਵਿੱਚ ਦੇਸ਼ ਦਾ ਸਾਥ ਦੇਣ ਲਈ ਹਰ ਸਮੇਂ ਖੜਾ ਹੈ ਤੇ ਖੜਾ ਰਹੇਗਾ..॥
ਸਭ ਤੋਂ ਪਹਿਲਾਂ ਤਾਂ ਯੂਥ ਆਫ ਪੰਜਾਬ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹੈ ਕਿ ਸਾਡੇ ਦੇਸ਼ ਸਮੇਤ ਸਾਰੀ ਦੁਨੀਆਂ ਵਿੱਚ ਜਲਦ ਤੋਂ ਜਲਦ ਇਸ ਮਹਾਂਮਾਰੀ ਦਾ ਅੰਤ ਹੋਵੇ ਅਤੇ ਵਾਇਰਸ ਦੇ ਰੂਪ ਵਿੱਚ ਆਇਆ ਦੈਂਤ ਇਨਸਾਨੀ ਜਾਨਾਂ ਨੂੰ ਲੈਣਾ ਬੰਦ ਕਰ ਦਵੇ..॥ਦੁਨੀਆਂ ਵਿੱਚ ਫੈਲਣ ਤੋਂ ਬਾਅਦ ਇਹ ਸਾਡੇ ਦੇਸ਼ ਵਿੱਚ ਆਇਆ ਅਤੇ ਫੇਰ ਸਾਡੇ ਪੰਜਾਬ ਵਿੱਚ..॥ ਹੁਣ ਹੌਲੀ ਹੌਲੀ ਪੈਰ ਪਸਾਰਦਾ ਇਸਨੇ ਸਾਡਾ ਜਿਲ੍ਹਾ ਵੀ ਲਪੇਟ ਵਿੱਚ ਲੈ ਲਿਆ ਹੈ..॥ਅੱਜ ਦੇ ਹਾਲਾਤ ਮੁਤਾਬਕ ਇੱਕਲੇ ਮੋਹਾਲੀ ਜਿਲੇ ਵਿੱਚ ਤਕਰੀਬਨ ਪੰਤਾਲੀ ਤੋਂ ਅਠਤਾਲੀ (45-48) ਪਾਜੀਟਿਵ ਕੇਸ ਸਾਹਮਣੇ ਆ ਚੁੱਕੇ ਨੇ..॥ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ..॥

ਯੂਥ ਆਫ ਪੰਜਾਬ ਮੰਨਦਾ ਹੈ ਕਿ ਇਹ ਜਾਨਲੇਵਾ ਕਰੋਨਾ ਵਾਇਰਸ ਇੱਕ ਖਤਰਨਾਕ ਵਾਇਰਸ ਹੈ ਜੋ ਕਿਸੇ ਵੀ ਉਮਰ ਦੇ ਇਨਸਾਨ ਨੂੰ ਆਪਣੀ ਲਪੇਟ ਵਿੱਚ ਲੈ ਕੇ ਉਸਦੀ ਜਾਨ ਲੈ ਸਕਦਾ ਹੈ..॥ਪਰੰਤੂ ਯੂਥ ਆਫ ਪੰਜਾਬ ਨੂੰ ਉਸ ਸਮੇਂ ਬਹੁਤ ਦੁੱਖ ਹੁੰਦਾ ਹੈ ਜਦੋਂ ਖਬਰਾਂ ਮਿਲਦੀਆਂ ਨੇ ਕਿ ਕਰੋਨਾ ਵਾਇਰਸ ਪੀੜਤ ਦੀ ਮੌਤ ਉਪਰੰਤ ਉਸਦੇ ਵਾਰਸਾਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ..॥ਉਸ ਪੀੜਤ ਦਾ ਪਰਿਵਾਰ ਹੁੰਦੇ ਹੋਏ ਵੀ ਉਸਦਾ ਦਾਹ ਸੰਸਕਾਰ ਦੀਆਂ ਅੰਤਿਮ ਰਸਮਾਂ ਸਰਕਾਰੀ ਅਧਿਕਾਰੀ ਨਿਭਾਉਂਦੇ ਨੇ ਕਿਉੰਕਿ ਉਸ ਪੀੜਤ ਦੀ ਮੌਤ ਉਪਰੰਤ ਕਰੋਨਾ ਵਾਇਰਸ ਦੇ ਡਰ ਕਾਰਨ ਪਰਿਵਾਰਕ ਮੈਂਬਰ ਦੂਰੀ ਬਣਾ ਲੈਂਦੇ ਨੇ..॥ਇਹ ਸਾਡੇ ਦੇਸ਼ ਵਿੱਚ ਰਿਸ਼ਤਿਆਂ ਘਾਣ ਹੋ ਰਿਹਾ ਹੈ ਜੋ ਕਿ ਸਾਡੇ ਸਮਾਜਿਕ ਸਭਿਆਚਾਰਕ ਰੀਤਾਂ ਤੋਂ ਬਿਲਕੁਲ ਉਲਟ ਤੇ ਗਲਤ ਹੈ..॥ ਯੂਥ ਆਫ ਪੰਜਾਬ ਇਹੋ ਜਿਹੀਆਂ ਘਟਨਾਵਾਂ ਦੀ ਨਿੰਦਾ ਕਰਦਾ ਹੈ..॥

ਇਸ ਲਈ ਯੂਥ ਆਫ ਪੰਜਾਬ ਸਭ ਤੋਂ ਪਹਿਲਾਂ ਤਾਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹੈ ਮੋਹਾਲੀ ਜਿਲ੍ਹੇ ਵਿੱਚ ਇਹੋ ਜਿਹੀ ਘਾਤਕ ਮਹਾਂਮਾਰੀ ਕਾਰਨ ਕੋਈ ਮੌਤ ਨਾ ਹੋਵੇ ਤੇ ਇਸ ਬਿਮਾਰੀ ਤੋਂ ਪੀੜਤ ਸਾਰੇ ਇਨਸਾਨਾਂ ਨੂੰ ਪ੍ਰਮਾਤਮਾ ਜਲਦੀ ਤੋਂ ਜਲਦੀ ਸਿਹਤਯਾਬੀ ਤੇ ਤੰਦਰੁਸਤੀ ਬਖਸ਼ੇ ਤੇ ਉਹ ਸਭ ਜਲਦ ਤੋਂ ਜਲਦ ਆਪਣੇ ਪਰਿਵਾਰਾਂ ਵਿੱਚ ਜਾ ਕੇ ਇੱਕ ਆਮ ਜਿੰਦਗੀ ਜੀਣ..॥ ਪ੍ਰੰਤੂ ਫੇਰ ਵੀ ਪ੍ਰਮਾਤਮਾ ਨਾ ਕਰੇ ਜੇਕਰ ਇਸ ਕਰੋਨਾ ਵਾਇਰਸ ਕਾਰਨ ਭਵਿੱਖ ਵਿੱਚ ਕਿਸੇ ਇਨਸਾਨ ਦੀ ਮੌਤ ਹੁੰਦੀ ਹੈ ਤਾਂ ਜੇਕਰ ਉਸਦਾ ਪਰਿਵਾਰ ਆਪਣੇ ਸਕੇ ਸਬੰਧੀ ਦੀਆਂ ਅੰਤਿਮ ਰਸਮਾਂ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਕਰਦਾ ਹੈ ਤਾਂ ਯੂਥ ਆਫ ਪੰਜਾਬ ਉਸ ਪਰਿਵਾਰ ਦੇ ਨਾਲ ਖੜਾ ਹੈ ਤੇ ਉਹਨਾਂ ਦੇ ਫੈਸਲੇ ਦੀ ਸ਼ਲਾਘਾਂ ਕਰਦਾ ਹੈ..॥ ਪ੍ਰੰਤੂ ਜੇਕਰ ਕੋਈ ਕਰੋਨਾ ਪੀੜਤ ਦੀ ਮੌਤ ਉਪਰੰਤ ਉਸਦੇ ਪਰਿਵਾਰਕ ਮੈਂਬਰ ਉਸਦੀ ਲਾਸ਼ ਲੈਣ ਤੋਂ ਇਨਕਾਰ ਕਰਦੇ ਨੇ ਜਾਂ ਉਸਦੀਆਂ ਅੰਤਿਮ ਰਸਮਾਂ ਕਰਨ ਤੋਂ ਗੁਰੇਜ਼ ਕਰਦੇ ਨੇ ਤਾਂ ਯੂਥ ਆਫ ਪੰਜਾਬ ਉਸ ਮ੍ਰਿਤਕ ਇਨਸਾਨ ਦੀਆਂ ਉਸ ਵਿਅਕਤੀ ਦੇ ਧਰਮ ਅਨੁਸਾਰ ਰੀਤੀ ਰਿਵਾਜਾਂ ਨਾਲ ਖਰਚੇ ਸਮੇਤ ਅੰਤਿਮ ਸੰਸਕਾਰ ਕਰਨ ਦੀ ਸੇਵਾ ਲੈਣੀ ਚਾਹੁੰਦਾ ਹੈ..॥ ਯੂਥ ਆਫ ਪੰਜਾਬ ਆਪ ਜੀ ਨੂੰ ਬੇਨਤੀ ਕਰਦਾ ਹੈ ਕਿ ਮੋਹਾਲੀ ਜਿਲ੍ਹੇ ਵਿੱਚ ਕਰੋਨਾ ਵਾਇਰਸ ਨਾਲ ਮਰਨ ਵਾਲੇ ਕਿਸੇ ਵੀ ਇਨਸਾਨ ਦੇ ਪਰਿਵਾਰਕ ਮੈਂਬਰ ਜੇਕਰ ਆਪਣੀਆਂ ਜਿੰਮੇਵਾਰੀਆਂ ਤੋਂ ਭੱਜਦੇ ਨੇ ਤਾਂ ਯੂਥ ਆਫ ਪੰਜਾਬ ਇਹ ਸੇਵਾ ਕਰਨਾ ਚਾਹੁੰਦਾ ਹੈ..॥ਇਸ ਲਈ ਜੇਕਰ ਮੋਹਾਲੀ ਜਿਲੇ ਦੇ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਜੇਕਰ ਇਹੋ ਜਿਹਾ ਘਟਨਾਕ੍ਰਮ ਬਣਦਾ ਹੈ ਤਾਂ ਆਪ ਜੀ ਯੂਥ ਆਫ ਪੰਜਾਬ ਨੂੰ ਸੇਵਾ ਦਾ ਮੌਕਾ ਦੇ ਸਕਦੇ ਹੋ..॥ ਯੂਥ ਆਫ ਪੰਜਾਬ ਦੇ ਜਿੰਮੇਵਾਰ ਅਹੁਦੇਦਾਰਾਂ ਦੇ ਨਾਮ ਅਤੇ ਫੋਨ ਨੰਬਰ ਹੇਠ ਲਿਖੇ ਨੇ ਜਿਹਨਾਂ ਉੱਪਰ ਲੋੜ ਪੈਣ ਤੇ ਸਬੰਧਿਤ ਅਧਿਕਾਰੀ ਲੋੜ ਸਮੇਂ ਸੰਪਰਕ ਕਰ ਸਕਦੇ ਨੇ..॥
ਇੱਕ ਵਾਰ ਫੇਰ ਯੂਥ ਆਫ ਪੰਜਾਬ ਆਪ ਜੀ ਵਲੋਂ ਨਾਜੁਕ ਸਮੇਂ ਨਿਭਾਈ ਜਾ ਰਹੀ ਜਿੰਮੇਵਾਰੀ ਦਾ ਸਨਮਾਨ ਕਰਦਾ ਹੈ ਅਤੇ ਆਪ ਜੀ ਵਰਗੇ ਅਫਸਰਾਂ ਨੂੰ ਸਲਾਮ ਕਰਦਾ ਹੈ..॥

ਆਪ ਜੀ ਦੇ ਵਿਸ਼ਵਾਸ਼ਪਾਤਰ..
ਸਮੂਹ ਅਹੁਦੇਦਾਰ ਤੇ ਮੈਂਬਰ ਸਾਹਿਬਾਨ..
ਯੂਥ ਆਫ ਪੰਜਾਬ

ਚੇਅਰਮੈਨ – ਪਰਮਦੀਪ ਸਿੰਘ ਬੈਦਵਾਣ
ਪ੍ਰੈਸ ਸਕੱਤਰ- ਰਣਜੀਤ ਕਾਕਾ
ਪ੍ਰਧਾਨ – ਰਮਾਂਕਾਤ ਕਾਲੀਆ
ਮੀਤ ਪ੍ਰਧਾਨ – ਬੱਬੂ ਮੋਹਾਲੀ
ਚੀਫ ਕੁਆਰਡੀਨੇਟਰ – ਜੱਗੀ ਧਨੋਆ
ਜਰਨਲ ਸਕੱਤਰ – ਲੱਕੀ ਕਲਸੀ
ਸਕੱਤਰ – ਗੋਲਡੀ ਜੈਸਵਾਲ
ਸਕੱਤਰ – ਅਮ੍ਰਿਤ ਜੌਲੀ
ਕੈਸ਼ੀਅਰ – ਵਿੱਕੀ ਮਨੌਲੀ
ਕੈਸ਼ੀਅਰ – ਇੰਦਰਾਂ ਢਿੱਲੋਂ
ਲੀਗਲ ਇੰਚਾਰਜ – ਐਡਵੋ. ਸਿਮਰਨਜੀਤ ਕੌਰ ਗਿੱਲ
ਜਿਲ੍ਹਾ ਪ੍ਰਧਾਨ – ਗੁਰਜੀਤ ਮਟੌਰ

ਸੰਪਰਕ – 98149-01212, 76960-01212, 96460-05113, 98728-75790, 98151-00083, 98723-47178, 98551-84736, 98880-70003

LEAVE A REPLY

Please enter your comment!
Please enter your name here