2 ਵਿਅਕਤੀਆਂ ਨੂੰ ਘਰ ਵਿਚ ਏਂਕਾਤਵਾਸ ਦੀ ਉਲੰਘਣਾ ਕਰਕੇ ਕੀਤਾ ਕਾਬੂ

ਡੀ.ਜੀ.ਪੀ ਨੇ ਕਰਫਿਊ ਦੀ ਯੋਜਨਾਬੰਦੀ ਸਬੰਧੀ ਵਿਚਾਰ-ਚਰਚਾ ਕਰਨ ਲਈ ਸਾਰੇ ਆਈਜੀ/ਡੀਆਈਜੀ ਰੇਂਜਜ ਅਤੇ ਸੀਪੀ/ਐਸਐਸਪੀ ਨਾਲ ਕੀਤੀ ਵੀਡੀਓ ਕਾਨਫਰੰਸਿੰਗ

ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਅਤੇ ਪ੍ਰਸਾਸਨ ਦੇ ਸਹਿਯੋਗ ਲਈ 38,160 ਪੁਲੀਸ ਮੁਲਾਜਮ ਤਾਇਨਾਤ

ਚੰਡੀਗੜ, 24 ਮਾਰਚ:
ਪੰਜਾਬ ਪੁਲਿਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਵਿੱਚ ਕੋਵੀਡ -19 ਸੰਕਟ ਦਾ ਮੁਕਾਬਲਾ ਕਰਨ ਲਈ ਲਗਾਏ ਗਏ ਕਰਫਿਊ ਦੀ ਉਲੰਘਣਾ ਲਈ ਮੰਗਲਵਾਰ ਨੂੰ 232 ਮੁਕੱਦਮੇ ਦਰਜ ਕੀਤੇ ਅਤੇ 111 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਉਨਾਂ ਨੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਨੂੰ ਯਕੀਨੀ ਬਣਾਉਣ ਲਈ ਇਕ ਵਿਆਪਕ ਰਣਨੀਤੀ ਵੀ ਤਿਆਰ ਕੀਤੀ ਹੈ।
ਡੀ.ਜੀ.ਪੀ. ਨੇ ਦੱਸਿਆ ਕਿ ਕਰਫਿਊ ਦੀ ਉਲੰਘਣਾ ਦੀਆਂ ਕੁੱਲ 38 ਐਫ.ਆਈ.ਆਰ. ਐਸ.ਏ.ਐੱਸ.ਨਗਰ (ਮੁਹਾਲੀ) ਵਿੱਚ ਦਰਜ ਕੀਤੀਆਂ, ਅੰਮ੍ਰਿਤਸਰ (ਦਿਹਾਤੀ) ਵਿੱਚ 34 ਮਾਮਲੇ ਦਰਜ ਕੀਤੇ, ਅਤੇ ਤਰਨ ਤਾਰਨ ਅਤੇ ਸੰਗਰੂਰ ਤੋਂ 30-30 ਮਾਮਲੇ ਦਰਜ ਹੋਏ ਹਨ। ਇਸਦੇ ਨਾਲ ਹੀ ਤਰਨਤਾਰਨ ਤੋਂ 43 ਬੰਦੇ ਗ੍ਰਿਫਤਾਰ ਕੀਤੇ ਗਏ ਜਦਕਿ 23 ਵਿਅਕਤੀਆਂ ਨੂੰ ਕਪੂਰਥਲਾ ਤੋਂ ਗ੍ਰਿਫਤਾਰ ਕੀਤਾ ਗਿਆ, ਹੁਸਆਿਰਪੁਰ ਤੋਂ 15, ਬਠਿੰਡਾ (13), ਫਿਰੋਜਪੁਰ (5), ਪਟਿਆਲਾ (5), ਗੁਰਦਾਸਪੁਰ (4) ਅਤੇ ਲੁਧਿਆਣਾ ਦਿਹਾਤੀ (2) ਵਿਅਕਤੀ ਗ੍ਰਿਫਤਾਰ ਕੀਤੇ ਗਏ।
ਹੋਰਨਾਂ ਜਿਲਆਂ ਤੋਂ ਕਰਫਿਊ ਦੀ ਉਲੰਘਣਾ ਦੇ ਅੰਕੜਿਆਂ ਵਿਚ ਕਮਿਸਨਰੇਟ ਪੁਲਿਸ ਅੰਮ੍ਰਿਤਸਰ (14), ਕਮਿਸਨਰੇਟ ਪੁਲਿਸ ਜਲੰਧਰ (10), ਬਟਾਲਾ (6), ਗੁਰਦਾਸਪੁਰ (4), ਪਟਿਆਲਾ (7), ਰੋਪੜ (4), ਫਤਿਹਗੜ ਸਾਹਿਬ (11), ਜਲੰਧਰ ਦਿਹਾਤੀ (7), ਹੁਸਆਿਰਪੁਰ (9), ਕਪੂਰਥਲਾ (4), ਲੁਧਿਆਣਾ ਦਿਹਾਤੀ (2), ਐਸ.ਬੀ.ਐਸ ਨਗਰ (1), ਬਠਿੰਡਾ (3), ਫਿਰੋਜਪੁਰ (7), ਮੋਗਾ (4) ਅਤੇ ਫਰੀਦਕੋਟ (1) ਸਾਮਲ ਹਨ।
ਡੀ.ਜੀ.ਪੀ ਦਿਨਕਰ ਗੁਪਤਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲਾ ਖੰਨਾ, ਪਠਾਨਕੋਟ, ਬਰਨਾਲਾ, ਸੀ.ਪੀ. ਲੁਧਿਆਣਾ, ਫਾਜਲਿਕਾ ਤੇ ਮਾਨਸਾ ਤੋਂ ਕਰਫਿਊ ਦੀ ਉਲੰਘਣਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।
ਡੀ.ਜੀ.ਪੀ ਨੇ ਦੱਸਿਆ ਕਿ ਦਿਨ ਵੇਲੇ ਸ੍ਰੀ ਮੁਕਤਸਰ ਸਾਹਿਬ ਤੋਂ ਕੁਅਰੰਟਾਈਨ ਦੀ ਉਲੰਘਣਾ ਦੇ ਦੋ ਮਾਮਲੇ ਸਾਹਮਣੇ ਆਏ ਹਨ ਅਤੇ ਇੱਥੋਂ ਹੀ ਕਰਫਿਊ ਦੀ ਉਲੰਘਣਾ ਦੇ ਚਾਰ ਮਾਮਲੇ ਵੀ ਸਾਹਮਣੇ ਆਏ ਹਨ।
ਹੁਣ ਤੱਕ ਵੱਖ-ਵੱਖ ਰੈਂਕ ਦੇ ਕੁੱਲ 38,160 ਪੁਲਿਸ ਮੁਲਾਜਮ ਕਰਫਿਊ ਲਾਗੂ ਕਰਨ ਲਈ ਵੱਖ ਵੱਖ ਰੈਂਕ / ਪੁਲਿਸ ਕਮਿਸਨਰੇਟਾਂ ਵਿਚ ਤਾਇਨਾਤ ਕੀਤੇ ਗਏ ਹਨ, ਜਿਸ ਵਿਚ ਪ੍ਰਭਾਵਿਤ ਖੇਤਰਾਂ (ਐਸ.ਬੀ.ਐੱਸ. ਨਗਰ ਜਲਾ) ਨੂੰ ਸੀਲ ਕਰਨ ਤੋਂ ਇਲਾਵਾ ਜਰੂਰੀ ਚੀਜਾਂ ਦੀ ਸਪਲਾਈ ਅਤੇ ਕਾਨੂੰਨ ਦੀ ਸਾਂਭ-ਸੰਭਾਲ ਵੀ ਸਾਮਲ ਹੈ। ਇਨਾਂ ਵਿੱਚ 981 ਵਲੰਟੀਅਰ ਸਾਮਲ ਹਨ।

LEAVE A REPLY

Please enter your comment!
Please enter your name here