ਖਰੜ, 18 ਅਪ੍ਰੈਲ : ਪੰਜਾਬ ਵਿੱਚ ਕਰੋਨਾ ਵਾਇਰਸ ਦੇ ਚੱਲ ਰਹੇ ਪ੍ਰਕੋਪ ਸਮੇਂ ਖਰੜ ਸ਼ਹਿਰ ਵਿੱਚ ਪੁਲਸ, ਡਾਕਟਰ, ਨਰਸਾਂ, ਮੈਡੀਕਲ ਸਟਾਫ ਤੇ ਸਫਾਈ ਕਰਮਚਾਰੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਆਪਣਾ ਫਰਜ਼ ਨਿਭਾ ਰਹੇ ਹਨ ਉਹ ਸਭ ਸ਼ਲਾਘਾਂਯੋਗ ਹੈ..॥ ਇਸ ਔਖੇ ਸਮੇਂ ਵਿੱਚ ਸਾਰੇ ਆਪੋ ਆਪਣੀ ਡਿਊਟੀ ਬਹੁਤ ਵਧੀਆ ਤਰੀਕੇ ਨਿਭਾ ਰਹੇ ਨੇ ਪਰੰਤੂ ਇਸ ਸਮੇਂ ਸ਼ਹਿਰ ਵਿੱਚ ਪੁਲਸ ਦੀ ਭੂਮਿਕਾ ਬਹੁਤ ਅਹਿਮ ਹੈ ਜੋ ਕਿ ਖਰੜ ਸਿਟੀ ਥਾਣੇ ਦੇ ਐਸ.ਐਚ.ੳ ਭਗਵੰਤ ਸਿੰਘ ਦੀ ਅਗਵਾਈ ਵਿੱਚ ਬਾਖੂਬੀ ਨਿਭਾਈ ਜਾ ਰਹੀ ਹੈ..॥
ਇਸ ਮੌਕੇ ਯੂਥ ਆਫ ਪੰਜਾਬ ਦੇ ਮੀਤ ਪ੍ਰਧਾਨ ਬੱਬੂ ਮੋਹਾਲੀ ਨੇ ਬੋਲਦਿਆਂ ਕਿਹਾ ਕਿ ਅਕਸਰ ਲੋਕਾਂ ਨੂੰ ਜਦੋਂ ਰਾਸ਼ਨ ਵਰਤਾਉਂਦੇ ਸੀ ਤਾਂ ਐਸ.ਐਚ.ੳ ਭਗਵੰਤ ਸਿੰਘ ਵੀ ਪੁਲਿਸ ਮੁਲਾਜਮਾਂ ਨਾਲ ਡਿਊਟੀ ਦੇ ਨਾਲ ਨਾਲ ਇਹ ਸੇਵਾ ਵੀ ਕਰਦੇ ਸੀ..॥ ਉਹ ਸ਼ਹਿਰ ਦੇ ਪੁਲਿਸ ਅਫਸਰ ਹੋਣ ਦੇ ਨਾਲ ਜਿੱਥੇ ਸ਼ਹਿਰ ਵਿੱਚ ਕਰਫਿਊ ਨੂੰ ਸਫਲ ਬਣਾ ਰਹੇ ਸੀ ਤਾਂ ਦੂਜੇ ਪਾਸੇ ਭੁੱਖੇ ਤੇ ਲੋੜਵੰਦ ਲੋਕਾਂ ਦੀ ਮਦਦ ਵੀ ਕਰ ਰਹੇ ਸੀ..॥ ਸਰਕਾਰ ਵਲੋਂ ਉਹਨਾਂ ਨੂੰ ਡੀ.ਜੀ.ਪੀ ਡਿਸਕ ਨਾਲ ਸਨਮਾਨਿਤ ਕਰਕੇ ਭਗਵੰਤ ਸਿੰਘ ਦੀ ਨੇਕ ਤੇ ਇਮਾਨਦਾਰ ਸਖਸ਼ੀਅਤ ਨਾਲ ਇਨਸਾਫ ਕੀਤਾ ਹੈ..॥ ਜੇਕਰ ਸਾਰੇ ਪੁਲਿਸ ਮੁਲਾਜਮ ਇੰਸਪੈਕਟਰ ਭਗਵੰਤ ਸਿੰਘ ਵਰਗੇ ਹੋ ਜਾਣ ਤਾਂ ਲੋਕਾਂ ਵਿੱਚ ਪੁਲਸ ਦਾ ਡਰ ਨਹੀਂ ਵਿਸ਼ਵਾਸ਼ ਵਧੇਗਾ..॥ ਬੱਬੂ ਮੋਹਾਲੀ ਨੇ ਇੰਸਪੈਕਟਰ ਭਗਵੰਤ ਸਿੰਘ ਨੂੰ ਡੀ.ਜੀ.ਪੀ ਡਿਸਕ ਮਿਲਣ ਵਾਸਤੇ ਮੁਬਾਰਕਬਾਦ ਦਿੱਤੀ ਗਈ..॥ ਤੇ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਭਗਵੰਤ ਸਿੰਘ ਭਵਿੱਖ ਵਿੱਚ ਵੀ ਇਸੇ ਤਰਾਂ ਇਮਾਨਦਾਰੀ ਨਾਲ ਡਿਊਟੀ ਕਰਦੇ ਰਹਿਣਗੇ..॥ ਇਸ ਮੌਕੇ ਯੂਥ ਆਫ ਪੰਜਾਬ ਦੇ ਮੀਤ ਪ੍ਰਧਾਨ ਬੱਬੂ ਮੋਹਾਲੀ ਨਾਲ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ, ਅਮਰ ਸਿੰਘ (ਪੁਲਿਸ ਮੁਲਾਜਮ), ਦੀਪਕ ਵਰਮਾ ਤੇ ਸ਼ਰਨਦੀਪ ਸਿੰਘ ਚੱਕਲ ਹਾਜ਼ਰ ਸਨ..॥

LEAVE A REPLY

Please enter your comment!
Please enter your name here