ਕੁਰਾਲੀ 14 ਅਕਤੂਬਰ(ਰਣਜੀਤ ਸਿੰਘ ਕਾਕਾ) ਕੁਰਾਲੀ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਇਹ ਖ਼ਬਰ ਬਹੁਤ ਹੀ ਦੁੱਖ ਨਾਲ ਪੜੀ ਜਾਵੇਗੀ ਕਿ ਇਲਾਕੇ ਦੇ ਮੰਨੇ ਪ੍ਰਮੰਨੇ ਕਾਰੋਬਾਰੀ ਸ੍ਰ. ਭਾਗ ‘ਸਿੰਘ ਬਰਫ ਕਾਰਖਾਨੇ ਵਾਲੇ ਨਹੀ ਰਹੇ।ਉਨਾਂ ਦੇ ਸਪੁੱਤਰ ਸੁਖਜੀਤ ਸਿੰਘ ਰਿੰਕਾ ਨੇ ਦੱਸਿਆ ਕਿ ਉਹ 80 ਵਰਿਆਂ ਦੇ ਸਨ ਤੇ ਬੱਦੀ ਹਿਮਾਚਲ ਪ੍ਰਦੇਸ਼ ਚ ਇਕ ਵਿਆਹ ਸਮਾਗਮ ਵਿੱਚ ਗਏ ਹੋਏ ਸਨ ਕਿ ਦੁਪਿਹਰ ਦੇ ਖਾਣੇ ਸਮੇਂ ਅਚਾਨਕ ਆਏ ਹਾਰਟ ਅਟੈਕ ਕਾਰਨ ਅਕਾਲ ਚਲਾਣਾ ਕਰ ਗਏ1ਉਹ ਆਪਣੇ ਪਿਛੇ ਪਤਨੀ ਪੁੱਤਰ ਤਿੰਨ ਪੁੱਤਰੀਆਂ ਪੋਤਾ ਦੋਹਤੇ ਦੋਹਤਰੀਆਂ ਦਾ ਭਰਿਆ ਪੂਰਿਆ ਪਰਿਵਾਰ ਛੱਡ ਗਏ ਹਨ1 ਸਪੁੱਤਰ ਰਿੰਕਾ ਨੇ ਦੱਸਿਆ ਕਿ ਪਿਤਾ ਦੀੇ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਵੀਰਵਾਰ ਸਵੇਰੇ ਦਸ ਵਜੇ ਨਿਹੋਲਕਾ ਰੋਡ ਸਥਿਤ ਸ਼ਮਸਾਨ ਘਾਟ ਵਿਖੇ ਕੀਤਾ ਜਾਵੇਗਾ1 ਸ.ਭਾਗ ਸਿੰਘ ਦੇ ਅਕਾਲ ਚਲਾਣੇਂ ਦੀ ਖ਼ਬਰ ਨਾਲ਼ ਇਲਾਕੇ ਵਿਚ ਸੋਗਦੀ ਲਹਿਰ ਦੌੜ ਗਈ ਹੈ1 ਦੁੱਖੀ ਪਰਿਵਾਰ ਨਾਲ ਦੁੱਖ ਸਾਂਝਾਂ ਕਰਨ ਲਈ ਕਰਨ ਲਈ ਸ. ਭਜਨ ਸਿੰਘ ਸ਼ੇਰਗਿੱਲ ਸ੍ਰੋਮਣੀ ਕਮੇਟੀ ਮੈਂਬਰ ਨਰਿੰਦਰ ਸਿੰਘ ਸ਼ੇਰਗਿੱਲ ਆਪ ਆਗੂ ਹਰੀਸ਼ ਕੋਸ਼ਲ ਐਮ. ਸੀ ਬਹਾਦਰ ਸਿੰਘ ਸਮਾਜਸੇਵੀ ਡਾ ਅਸ਼ਵਨੀ ਕੁਮਾਰ ਹਿੰਕੂ ਬਵੇਜਾ ਕੋਚ ਬਾਬੂ ਸਿੰਘ ਬਾਵਾ ਸਾਹਿਤਕਾਰ ਸੰਤਵੀਰ ਸੁੱਚਾ ਸਿੰਘ ਅਧਰੇੜਾ ਅਜ਼ਾਦ ਵਿਸ਼ਮਾਦ ਰਵਿੰਦਰ ਸਿੰਘ ਬਿੱਲਾ ਐਮ ਡੀ ਗੁਰਫਤੇਹ ਗਰੁੱਪ ਸਮੇਤ ਅਨੇਕਾਂ ਹੀ ਵੱਖ ਵੱਖ ਪਾਰਟੀਆਂ ਸਮਾਜ ਸੇਵੀ ਸੰਸਥਾਵਾਂ ਦੇ ਲੋਕ ਪਹੁੰਚੇ ਹੋਏ ਸਨ

LEAVE A REPLY

Please enter your comment!
Please enter your name here