ਮਾਜਰੀ 26 ਅਗਸਤ(ਮਾਰਸ਼ਲ ਨਿਊਜ਼ ) ਪਿਛਲੇ ਲੰਮੇ ਸਮੇ ਤੋਂ ਕਾਂਗਰਸ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਸੀਨੀ: ਕਾਂਗਰਸੀ ਆਗੂ ਸ਼ਮਸ਼ੇਰ ਸਿੰਘ (66) ਫਾਟਵਾਂ ਡੇਅਰੀ ਵਾਲੀਆ ਦਾ ਅੱਜ ਅਚਾਨਕ ਦਿਹਾਂਤ ਹੋ ਗਿਆ ਹੈ ।ਉਹਨਾ ਲੀਵੀਆ ਮੁਲਕ ਵਿੱਚ ਵੀ ਮਿਹਨਤ ਦਾ ਲੋਹਾ ਮਨਵਾਇਆ ਹੈ ਅਤੇ ਆਪਣੇ ਪਿੰਡ ਫਾਟਵਾਂ ਵਿੱਚ ਵੀ ਦੋ ਦਹਾਕਿਆਂ ਤੋਂ ਡੇਅਰੀ ਵੀ. ਐਮ. ਸੀ ਵੇਰਕਾ ਤੋਂ ਲੋਕਾ ਲਈ ਮੱਝਾ ਤੇ ਗਾਵਾਂ ਦੇ ਦੁੱਧ ਦਾ ਕਿਸਾਨੀ ਧੰਦਾ ਅਪਣਾਇਆ ਹੋਇਆ ਹੈ ਲਗਭਗ 6 ਪਿੰਡਾਂ ਦਾ ਦੁੱਧ ਵੀ ਬੀ.ਐਮ.ਸੀ ਲਈ ਇੱਕਤਰ ਕਰਦੇ ਸਨ।ਇਸ ਮੌਕੇ ਪੂਰੇ ਇਲਾਕੇ ਵਿੱਚ ਸੋਗ ਦੀ ਹੈ ਤੇ ਜਗਮੋਹਣ ਸਿੰਘ ਕੰਗ, ਸਾਬਕਾ ਮੰਤਰੀ , ਰਣਜੀਤ ਸਿੰਘ ਨਗਲੀਆ, ਸੁੱਖਦੇਵ ਸਿੰਘ ਸੁੱਖਾ ਕੰਸਾਲਾ, ਰਾਣਾ ਕੁਸਲਪਾਲ, ਰੋਮੀ ਸਰਪੰਚ ਢਕੌਰਾ ਖੁਰਦ, ਮਾਮੂ ਖਿਜਰਾਬਾਦ, ਰਣਜੀਤ ਸਿੰਘ ਦੁੱਲਵਾ, ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।