ਮੁੱਲਾਂਪੁਰ ਗ.ਰੀਬਦਾਸ,12 ਮਈ:ਮੁੱਲਾਂਪੁਰ ਅਧੀਨ ਆਉਂਦੇ ਨਿਊ ਚੰਡੀਗੜ੍ਹ ਉਮੈਕਸ ਸਿਟੀ ਰਾਣੀਮਾਜਰਾ ਵਿਖੇ  ਇਕ ਵਿਅਕਤੀ ਦੀ ਕੋਰੋਨਾ ਵਾਇਰਸ ਰਿਪੋਰਟ ਪਾਜੀਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ|ਇਹ ਵਿਅਕਤੀ ਰੂਪਨਗਰ ਹਸਪਤਾਲ ਵਿਖੇ ਡਾਕਟਰ ਦੀ ਸੇਵਾ ਨਿਭਾ ਰਹੇ ਹਨ|ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਐਸ ਐਮ ਓ ਦਿਲਬਾਗ ਸਿੰਘ ਨੇ ਸਿਹਤ ਵਿਭਾਗ ਦੀ ਟੀਮ ਸਮੇਤ ਪਹੁੰਚ ਕੇ ਸਥਿਤੀ ਦਾ ਜਾਇਜਾ ਲੈਂਦਿਆਂ ਹੋਇਆ ਪਰਿਵਾਰ ਦੇ ਤਿੰਨ ਮੈਂਬਰਾ ਦੇ ਸੈਂਪਲ ਲਏ ਗਏ ਹਨ ਤੇ ਉਹਨਾਂ ਨੂੰ 21 ਦਿਨਾਂ ਦੇ ਲਈ ਇਕਾਂਤਵਾਸ ਵਿਚ ਰੱਖਿਆ ਗਿਆ ਹੈ ਤੇ ਪੀੜ੍ਹਿਤ ਵਿਅਕਤੀ ਨੂੰ ਰੋਪੜ ਦੇ ਹਸਪਤਾਲ ਵਿਖੇ ਭਰਤੀ ਕੀਤਾ ਗਿਆ ਹੈ|ਐਸ ਐਮ ਓ ਦਿਲਬਾਗ ੰਿਸੰਘ ਨੇ ਦੱਸਿਆ ਕਿ 52 ਘਰਾਂ ਦਾ ਸਰਵੇ ਕੀਤਾ ਗਿਆ ਹੈ, ਐਸ ਐਚ ਓ ਹਰਮਨਪ੍ਰੀਤ ਸਿੰਘ ਚੀਮਾ ਵਲੋਂ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਗਿਆ,ਤੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ|