ਚੰਡੀਗੜ 26ਅਗਸਤ(ਮਾਰਸ਼ਲ ਨਿਊਜ਼) ਉਘੇ ਸਿਖਿਆ ਸਾਸ਼ਤਰੀ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਸਾਬਕਾ ਉਪ ਚੇਅਰਮੈਂਨ ਡਾ . ਸੁਰੇਸ਼ ਟੰਡਨ ਜੀ ਨਹੀਂ ਰਹੇ । ਉਹ ਪਿਛਲੇ 15 ਅਗਸਤ ਤੋਂ ਕਰੋਨਾ ਦੀ ਬਿਮਾਰੀ ਤੋਂ ਪੀੜਤ ਸਨ । ਉਨ੍ਹਾਂ ਦੀ ਮੌਤ ਤੋਂ ਸਿਖਿਆ ਅਤੇ ਸਮਾਜ ਦੇ ਖੇਤਰ ਚ ਇਹ ਖਬਰ ਹੀ ਅਫਸੋਸ ਨਾਲ ਪੜੀ ਜਾਵੇਗੀ । ਉਨ੍ਹਾਂ ਦੇ ਸਪੁੱਤਰ ਸੀ ਗੋਰਵ ਟੰਡਨ ਜੋ ਕਿ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਰਜਿਸਟਰਾਰ ਹਨ ਨੇ ਦਸਿਆ ਕਿ ਮੇਰੇ ਪਿਤਾ ਸਤਿਗੁਰ ਪ੍ਰਤਾਪ ਹਸਪਤਾਲ ਲੁਧਿਆਨਾ ਵਿਖੇ ਜੇਰੇ ਇਲਾਜ ਸਨ । ਉਨ੍ਹਾਂ ਨੂੰ ਡਾਕਟਰ ਵਲੋਂ ਬਚਾਉਂਣ ਦੀ ਬਹੁਤ ਕੋਸ਼ਿਸ ਕੀਤੀ ਗਈ ਪਰੰਤੂ ਪਿਛਲੀ ਰਾਤ ਉਹ ਅਕਾਲ ਚਲਾਣਾ ਕਰ ਗਏ । ਉਹ 69 ਸਾਲ ਦੇ ਸਨ । ਡਾ . ਸੁਰੇਸ਼ ਟੰਡਨ 18 ਦਸੰਬਰ 2007 ਤੋਂ 5 ਮਈ 2008 ਅਤੇ 21 ਜੁਲਾਈ 2018 ਤੱਕ ਤਿੰਨ ਵਾਰ ਪੰਜਾਬ ਸਕੂਲ ਸਿਖਿਆ ਬੋਰਡ ਦੇ ਉਪ – ਚੈਅਰਮੈਂਨ ਰਹਿ ਚੁਕੇ ਹਨ । ਇਸੇ ਹਸਪਤਾਲ ਵਿੱਚ ਹੀ ਉਨ੍ਹਾਂ ਦੀ ਪੁਤਰੀ ਅਤੇ ਜਵਾਈ ਵੀ ਬਤੋਰ ਸੀਨੀਅਰ ਡਾਕਟਰ ਦੀ ਸੇਵਾਵਾਂ ਨਿਭਾ ਰਹੇ ਹਨ । ਪਰ ਗੰਭੀਰ ਬੀਮਾਰੀ ਕਾਰਨ ਬਚਾ ਨਹੀਂ ਸਕੇ । ਇਸ ਦੁਖ ਦੀ ਘੜੀ ਚ ਉਘੇ ਸਮਾਜ ਸੇਵੀ ਅਰਵਿੰਦ ਪੁਰੀ ( ਚੈਅਰਮੈਂਨ ਟਰਸਟ ) ਅਤੇ ਡਾ ਵਰਿੰਦਰ ਭਾਟੀਆ ( Sr.V – Crm ) , ਬਾਬਾ ਲਖਵੀਰ ਸਿੰਘ ਜੀ ( ਚੈਅਰਮੈਂਨ ) ਰਤਵਾੜਾ ਸਾਹਿਬ , ਡਾ . ਹਰਚਰਨ ਸਿੰਘ ( ਚੈਅਰਮੈਂਨ ਬੀਰਧ ਆਸ਼ਰਮ ਟਰਸਟ ) , ਸ੍ਰੀ ਨਥੂ ਰਾਮ ਪੁਰੀ ( ਚੈਅਰਮੈਂਨ ਪੁਰੀ ਫਾਉਂਡੇਸ਼ਨ ਟਰਸਟ UK ) , PA to ਸਕੈਟਰੀ ਸ . ਦਲਜੀਤ ਸਿੰਘ ਨਾਰੰਗ , ਸ੍ਰੀ ਮੋਹਨ ਲਾਲ ਗੁਪਤਾ ਸੀਨੀਅਰ ਐਸੀ , to ਸਕੈਟਰੀ , ਸ੍ਰੀ ਰਾਜ ਕੁਮਾਰ , ਸ੍ਰੀ ਬਰਿਜ ਮੋਹਨ ਪਾਠਕ ( Rt . PA ਚੈਅਰਮੈਂਨ ਬੋਰਡ ) , ਸ੍ਰੀ ਸੁਧੀਰ ਵਾਲੀਆ Ps . , to ਮਾਸਟਰ ਮੋਹਨ ਲਾਲ ( Ex Minister PB ) , Sr. Advocte Vishwjit Bedi ( High Court ) , ਪ੍ਰੋਫੇਸਰ ਅਜਾਇਬ ਸਿੰਘ ( Rt . Senate Member P.U. Chd . ) , ਪ੍ਰੋਫੇਸਰ ਨੇਹਾ ਪੁਰੀ , ਸੈਫੀ , ਚੈਅਰਮੈਂਨ ਹਿਮਾਸ਼ੂ ਪੂਰੀ , ਡਾ . ਹਰੀਸ਼ ਗਾਭਾ ਆਸਟ੍ਰੇਲੀਆ , ਰਣਧੀਰ ਸਿੰਘ ਧੀਰਾ , ਸ . ਸੁਖਵਿੰਦਰ ਸੁੱਖਾ ਜੀ , ਡਾ . ਸਰਬਜੀਤ ਕੌਰ , ਵਲੋਂ ਡਾ . ਸੁਰੇਸ਼ ਟੰਡਨ ਸਾਹਿਬ ਦੇ ਦੇਹਾਂਤ ਤੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਅਤੇ ਕਦੇ ਨਾ ਪੂਰਿਆ ਜਾਣਾ ਵਾਲਾ ਘਾਟਾ ਪਿਆ ਹੈ । ਡਾ . ਸੁਰੇਸ਼ ਟੰਡਨ ਜੀ ਦੇ ਸੇਵਾ ਕਾਲ ਦੌਰਾਨ ਬੋਰਡ ਤਰਕੀ ਦੀ ਬੁਲੰਦੀਆਂ ਨੂੰ ਛੂਹ ਗਿਆ । ਉਨ੍ਹਾਂ ਦੀ ਨੇਕ ਨੀਤੀ , ਸਾਦਗੀ ਇਮਾਨਦਾਰੀ , ਮਿਠ ਬੋਲੜੇ ਸੁਭਾਅ ਕਾਰਨ ਹਮੇਸ਼ਾ ਹੀ ਸਭਨਾ ਦੇ ਅਤੇ ਮੁਲਾਜਮਾਂ ਦੇ ਦਿਲਾ ਵਿੱਚ ਜਿਉਂਦੇ ਰਹਿਣਗੇ । ਇਸੇ ਕਰਕੇ ਪੰਜਾਬ ਯੂਨੀਵਰਸਟੀ ਚੰਡੀਗੜ ਦੇ ਸੈਨੇਟ ਮੈਂਬਰ ਵੀ ਰਹਿ ਚੁੱਕੇ ਹਨ । ਪੰਜਾਬ ਟੈਕਨੀਕਲ ਯੂਨੀਵਰਸਟੀ ਜਲੰਧਰ ਦੇ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਦੇ ਅਹਿਮ ਆਹੁਦੇ ਤੇ ਵੀ ਸੇਵਾਵਾਂ ਨੀਭਾ ਚੁਕੇ ਹਨ । ਅੱਜ ਉਨ੍ਹਾਂ ਦਾ ਸਾਡੇ ਵਿੱਚ ਨਾ ਹੋਣਾ ਹਮੇਸ਼ਾ ਲਈ ਦੁਖ ਵਾਲੀ ਗਲ ਰਹੇਗੀ । ਪਰਮਾਤਮਾ ਉਨ੍ਹਾਂ ਨੂੰ ਅਪਣੇ ਚਰਨਾ ਵਿਚ ਨੀਵਾਸ । ਪਰਿਵਾਰ ਅਤੇ ਸਬੰਧੀਆਂ ਨੂੰ ਦੁਖ ਦੀ ਘੜੀ ਚ ਭਾਣਾ ਮੰਨਣ ਦਾ ਬਲ ਬਖਸ਼ੇ ।