ਕੁਰਾਲੀ, ਮਾਜਰੀ: 28 ਫਰਵਰੀ : ਸ. ਜਗਮੋਹਨ ਸਿੰਘ ਕੰਗ, ਸਾਬਕਾ ਮੰਤਰੀ ਨੇ ਬਲਾਕ ਮਾਜਰੀ ਦੇ ਸਮਿਤੀ ਮੈਂਬਰਾਂ ਅਤੇ ਸਰਪੰਚਾਂ ਨਾਲ ਇੱਕ ਮੀਟਿੰਗ ਕੀਤੀ। ਜਿਸ ਵਿੱਚ ਵੱਖ—ਵੱਖ ਪਿੰਡਾਂ ਵਿੱਚ ਹੋਣ ਵਾਲੇ ਵਿਕਾਸ ਕਾਰਜ਼ਾ ਦਾ ਜ਼ਾਇਜਾ ਲਿਆ ਅਤੇ ਪੰਚਾਇਤੀ ਰਾਜ ਵਿਭਾਗ ਦੇ ਅਫਸਰਾਂ/ਕਰਮਚਾਰੀਆਂ ਨੂੰ ਬੇਨਤੀ ਕੀਤੀ ਕਿ ਪਿੰਡ ਵਿੱਚ ਪੰਚਾਇਤਾਂ ਤੋਂ ਵਿਸਥਾਰ ਵਿੱਚ ਤੇ ਉਨ੍ਹਾਂ ਮੁਤਾਬਿਕ ਵਿਕਾਸ ਕਾਰਜ਼ਾ ਦੀ ਤਰਜ਼ੀਹ ਬਣਾਈ ਜਾਵੇ। ਇਸ ਤੋਂ ਇਲਾਵਾ ਖਾਸ ਤੌਰ ਤੇ ਸਾਰੇ ਪਿੰਡ ਵਿੱਚ ਪੰਜ ਨੁਕਾਤੀ ਪ੍ਰੋਗਰਾਮ ਜਿਨ੍ਹਾ ਵਿੱਚ ਟੋਬੀਆਂ ਦੀ ਸਾਫ ਸਫਾਈ, ਨੌਜ਼ਵਾਨਾਂ ਲਈ ਖੇਡ ਮੈਦਾਨ, ਪਬਲਿਕ ਪਾਰਕ, ਪਿੰਡਾਂ ਵਿੱਚ ਢੱੁਕਵੇਂ ਸ਼ਮਸ਼ਾਨਘਾਟ ਦੀ ਉਸਾਰੀ ਅਤੇ ਵਾਟਰ ਹਾਰਵੈਸਟਿੰਗ ਸਕੀਮ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ।
ਸ. ਕੰਗ ਨੇ ਕਿਹਾ ਕਿ ਹੁਣੇ—ਹੁਣੇ 14ਵੇਂ ਵਿੱਤ ਕਮਿਸ਼ਨ ਅਤੇ ਆਰ.ਡੀ.ਐਫ. ਦੀ ਗ੍ਰਾਂਟ ਤਕਰੀਬਨ 4 ਕਰੋੜ ਰੁਪਏ ਸਮੂਹ ਪੰਚਾਇਤਾਂ ਨੂੰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਰਕਾਰ ਵਿਕਾਸ ਕਾਰਜ਼ਾ ਲਈ ਹੋਰ ਪੈਸੇ ਵੀ ਜਲਦੀ ਰਲੀਜ਼ ਕਰ ਰਹੀ ਹੈ। ਇਸ ਕਰਕੇ ਪਿਡਾਂ ਨੂੰ ਗ੍ਰਾਂਟਾਂ ਦੀ ਘਾਟ ਨਹੀ ਆਉਣ ਦਿੱਤੀ ਜਾਵੇਗੀ।ਇਸ ਦੇ ਨਾਲ ਉਨ੍ਹਾਂ ਨੇ ਸਾਰੀ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਸਾਰੇ ਵਿਕਾਸ ਕੇ ਕਾਰਜ਼ਾ ਨੂੰ ਨਾਲ ਮਗਨਰੇਗਾ ਸਕੀਮ ਜੋੜ ਕੇ ਕਰਵਾਇਆ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਣਾ ਕੁਸ਼ਲਪਾਲ, ਰਾਣਾ ਗਿਆਨ ਸਿੰਘ ਘੰਡੌਲੀ, ਸ਼੍ਰੀ ਰੋਹਿਤ ਮਿੱਤਲ ਤੀੜਾ, ਰਣਜੀਤ ਸਿੰਘ ਖੱਦਰੀ, ਸਰਪੰਚ ਮਦਨ ਸਿੰਘ, ਕਾਂਮਰੇਡ ਅਜੀਤ ਸਿੰਘ ਭੜੌਜੀਆਂ, ਸ਼੍ਰੀਮਤੀ ਸੰਦੀਪ ਕੌਰ, ਸਰਪੰਚ ਰਾਣਾ ਜਗਦੀਪ ਸਿੰਘ, ਸ. ਬਲਕਾਰ ਸਿੰਘ ਭੰਗੂ, ਸਰਪੰਚ ਗੁਰਵਿੰਦਰ ਸਿੰਘ ਕਾਲੂ, ਸਰਪੰਚ ਰਣਜੀਤ ਸਿੰਘ ਨੰਗਲੀਆਂ, ਸਰਪੰਚ ਅਮਰਪਾਲ ਸਿੰਘ ਪਾਲਾ ਸਲੇਮਪੁਰ, ਸਰਪੰਚ ਨਰਦੇਵ ਸਿੰਘ ਬਿੱਟੂ ਭੂਪਨਗਰ, ਸਰਪੰਚ ਮਹਾਤਮ ਸਿੰਘ ਧਨੌੜਾ, ਸ. ਤਰਲੋਚਨ ਸਿੰਘ ਘੋਲਾ ਆਦਿ ਹਾਜ਼ਰ ਸਨ।