ਮੁੱਲਾਂਪੁਰ ਗਰੀਬਦਾ15 ਸਤੰਬਰ (ਮਾਰਸ਼ਲ ਨਿਊਜ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਲਵਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਵਿੱਚ ਐਸ ਡੀ ਐਮ ਖਰੜ ਰਵਿੰਦਰ ਸਿੰਘ ਨੂੰ ਇਲਾਕੇ ਦੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਵਫ਼ਦ ਮਿਲਿਆ। ਵਫ਼ਦ ਵਿੱਚ ਗੁਰਪ੍ਰੀਤ ਸਿੰਘ ਕਾਦੀਮਾਜਰਾ, ਮੇਵਾ ਸਿੰਘ ਖਿਜਰਾਬਾਦ, ਜਗਜੀਤ ਸਿੰਘ ਜੱਗੀ, ਜਗਦੀਸ਼ ਸਿੰਘ ਦੀਸ਼ਾ ਤੇ ਹੋਰ ਸ਼ਾਮਲ ਸਨ। ਬੈਨੀਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਲਾਂਪੁਰ ਗਰੀਬਦਾਸ ਏਅਰ ਫੋਰਸ ਸਾਹਮਣੇ ਮੁੱਖ ਮਾਰਗ ‘ਤੇ ਬੇਲੋੜੇ ਕਟ ਕਾਰਨ ਵਾਪਰ ਰਹੇ ਨਿੱਤ ਦਿਨ ਹਾਦਸਿਆਂ ਦਾ ਜ਼ਿਕਰ ਕਰਦਿਆਂ ਜਾਣੂ ਕਰਵਾਇਆ ਗਿਆ ਕਿ ਕਸਬੇ ਦੀ ਆਵਾਜਾਈ ਲਈ ਕੁਝ ਦੂਰੀ ਤੇ ਅੰਡਰ ਬ੍ਰਿਜ ਚਾਲੂ ਹੈ। ਹਾਦਸਿਆਂ ਤੋਂ ਬਚਾਅ ਲਈ ਏਅਰ ਫੋਰਸ ਦੇ ਬੇਲੋੜੇ ਕਟ ਨੂੰ ਪੱਕੇ ਤੌਰ ਤੇ ਬੰਦ ਕਰਵਾਇਆ ਜਾਵੇ। ਇਸੇ ਤਰ੍ਹਾਂ ਬੈਨੀਪਾਲ ਤੇ ਹੋਰਨਾਂ ਆਗੂਆਂ ਨੇ ਖਰੜ – ਕੁਰਾਲੀ ਸਮੇਤ ਲਾਂਡਰਾਂ – ਝੰਜੇੜੀ ਹਾਈਵੇ ਦਾ ਜ਼ਿਕਰ ਕਰਦਿਆਂ ਐਸ ਡੀ ਐਮ ਦੇ ਧਿਆਨ ਵਿੱਚ ਲਿਆਂਦਾ ਕਿ ਬੇਲੋੜੇ ਕਟਾਂ ਕਾਰਨ ਘਾਤਕ ਹਾਦਸੇ ਵਾਪਰ ਰਹੇ ਹਨ ਅਤੇ ਹਾਲ ਹੀ ਵਿੱਚ ਸਹੌੜਾਂ ਵਿਖੇ ਨੌਜਵਾਨ ਦੀ ਦੁਖਦਾਈ ਮੌਤ ਹੋਈ। ਇੰਨਾ ਹੋਰ ਕਿਹਾ ਕਿ ਖਾਨਪੁਰ ਦੇ ਨੇੜੇ ਮਾਰਕੀਟ ਦੇ ਸਾਹਮਣੇ ਸਲਿੱਪ ਰੋਡ ‘ਤੇ ਸਪੀਡ ਬਰੇਕਰਾਂ ਜਾਂ ਟ੍ਰੈਫਿਕ ਲਾਈਟਾਂ ਦਾ ਪ੍ਰਬੰਧ ਕਰਵਾਇਆ ਜਾਵੇ।

LEAVE A REPLY

Please enter your comment!
Please enter your name here