ਮੁੱਲਾਂਪੁਰ ਗਰੀਬਦਾਸ 11ਜੁਲਾਈ(ਮਾਰਸਲ ਨਿਊਜ਼) ਕਰੋਨਾ ਬਿਮਾਰੀ ਦੇ ਪ੍ਰਕੋਪ ਤੋਂ ਬੱਚਣ ਲਈ ਐਸ.ਡੀ.ਐਮ ਖਰੜ ਅਤੇ ਐਸ.ਐਮ.ਓ ਬੂਥਗੜ੍ਹ ਦੇ ਹੁਕਮਾਂ ਅਨੁਸਾਰ ਗੁਰਤੇਜ ਸਿੰਘ ਸਿਹਤ ਇੰਸਪੈਕਟਰ ਦੀ ਦੇਖਰੇਖ ਵਿਚ ਸਿਹਤ ਅਤੇ ਪੁਲਿਸ ਵਿਭਾਗ ਦੀ ਟੀਮ ਨੇ ਪਿੰਡ ਪੱਲਣਪੁਰ ਵਿਚ ਇੱਕ ਪਰਿਵਾਰ ਦਾ ਚਲਾਨ ਕੀਤਾ।ਇਹ ਪਰਿਵਾਰ ਜੋ ਯੂ ਪੀ ਤੋਂ ਆਇਆ ਸੀ, ਦਾ ਮਿਤੀ 06 ਜੁਲਾਈ ਨੂੰ ਇਕਾਂਤਵਾਸ ਕੀਤਾ ਗਿਆ ਸੀ। ਇਨ੍ਹਾਂ ਨੇ ਨਾ ਸਿਰਫ ਇਕਾਂਤਵਾਸ ਦਾ ਪੋਸਟਰ ਪਾੜਿਆ, ਬਲਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਆਮ ਵਾਂਗੂੰ ਘੁੰਮ ਫਿਰ ਰਹੇ ਸਨ। ਜਦਕਿ ਇਨ੍ਹਾਂ ਨੂੰ 14 ਦਿਨ ਲਈ ਘਰ ਵਿਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਸੀ। ਇਸ ਸੰਬੰਧੀ ਸੂਚਨਾਂ ਮਿਲਣ ਤੇ ਕੋਵਿਡ 19 ਦੀ ਟੀਮ ਵੱਲੋਂ ਪਰਿਵਾਰ ਦਾ ਚਲਾਨ ਕੀਤਾ ਗਿਆ। ਅਤੇ ਅੱਗੇ ਤੋਂ ਇਕਾਂਤਵਾਸ ਦੀ ਉਲੰਘਣਾ ਨਾਂ ਕਰਨ ਲਈ ਕਿਹਾ। ਬੀ ਈ ਈ ਵਿਕਰਮ ਨੇ ਦੱਸਿਆ ਕਿ ਅਜਿਹਾ ਕਰਨ ਵਾਲਿਆਂ ਤੇ ਸੱਖਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ ਲੋਕਾਂ ਦੀ ਭਲਾਈ ਲਈ ਹਨ, ਜੇ ਕਰੋਨਾ ਦੀ ਬਿਮਾਰੀ ਦੇ ਪ੍ਰਕੋਪ ਤੋਂ ਬੱਚਣਾ ਹੈ ਤਾਂ ਸਾਨੂੰ ਇਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਸਿਹਤ ਵਿਭਾਗ ਦੇ ਇੰਸਪੈਕਟਰ ਗੁਰਤੇਜ ਸਿੰਘ, ਰਾਜਿੰਦਰ ਸਿੰਘ, ਸੀ.ਐਚ.ਓ ਅਮਨਦੀਪ ਕੌਰ, ਸਰਪੰਚ ਹਰਪਾਲ ਸਿੰਘ, ਆਸ਼ਾ ਹਰਜੀਤ ਕੌਰ ਸਨ।। ਪੁਲਿਸ ਵਿਭਾਗ ਮੁੱਲਾਂਪੁਰ ਥਾਣੇ ਤੋਂ ਐਸ.ਆਈ ਰਮਨਦੀਪ ਕੌਰ ਦੀ ਟੀਮ ਵਿਚ ਏ.ਐਸ.ਆਈ ਹਰਜਿੰਦਰ ਸਿੰਘ, ਸੀ.ਟੀ ਜਗਤਾਰ ਸਿੰਘ, ਐਲ.ਸੀ.ਟੀ ਜਸ਼ਨਦੀਪ ਕੌਰ ਹਾਜਰ ਸਨ।