ਆਸਟਰੇਲੀਆ (ਮੈਲਬੌਰਨ), 31 ਅਗੱਸਤ (ਰਣਜੀਤ ਸਿੰਘ ਕਾਕਾ)- ਮੈਲਬੌਰਨ ਦੇ ਡਿੱਗਰਜ਼ ਰੈਸਟ ਇਲਾਕੇ ਵਿੱਚ ਬੀਤੇ ਕੱਲ੍ਹ ਦੁਪਹਿਰ ਨੂੰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬ ਜਿਲਾ ਮੁਹਾਲੀ ਦੇ ਕੁਰਾਲੀ ਵਾਰਡ ਨੰਬਰ11 ਮਾਸਟਰ ਕਲੋਨੀ ਦੇ ਜੰਮਪਲ ਹੁਣ ਮੈਲਬੌਰਨ ਦੇ ਵਸਨੀਕ ਪੰਜਾਬੀ ਗਾਇਕ ਨਿਰਵੈਰ ਸਿੰਘ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਮਿਲਿਆ ਹੈ। ਨਿਰਵੈਰ ਜੋ ਕਿ31 ਵਰਿਆਂ ਦਾ ਸੀ ਤੇ ਖਰੜ ਤੋਂ ਐਮ ਸੀ ਰਹੇ ਉਘੇ ਸਮਾਜ ਸੇਵੀ ਤੇ ਬਿਲਡਰ 1ਭਾਜਪਾ ਆਗੂ ਦਰਸ਼ਨ ਸਿੰਘ ਸ਼ਿਵਜੋਤ ਚਾ ਸਕਾ ਭਾਣਜਾ ਸੀ ਸੂਤਰਾਂ ਅਨੁਸਾਰ ਇਹ ਹਾਦਸਾ ਦੂਜੀ ਕਾਰ ਦੇ ਡਰਾਈਵਰ ਵੱਲੋਂ ਗਲਤ ਤਰੀਕੇ ਨਾਲ ਗੱਡੀ ਚਲਾਉਣ ਕਰਕੇ ਵਾਪਰਿਆ। ਪ੍ਰਤੱਖਦਰਸ਼ੀਆਂ ਅਨੁਸਾਰ ਸਾਹਮਣੇ ਤੋਂ ਆ ਰਹੀ ਕਾਰ ਜੋ ਕਿ ਤੇਜਰਫਤਾਰ ਸੀ ਸਿੱਧੀ ਨਿਰਵੇਰ ਦੀ ਗੱਡੀ ਚ ਵੱਜੀ ਟੱਕਰ ਇੰਨੀ ਭਿਆਨਕ ਸੀ ਕਿ ਨਿਰਵੈਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ਵਿਚ ਗਲਤ ਢੰਗ ਨਾਲ ਗੱਡੀ ਚਲਾਉਣ ਵਾਲੇ ਇਕ ਵਿਅਕਤੀ ਅਤੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਵੱਲੋਂ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਤੇਜ ਰਫ਼ਤਾਰ ਕਾਰ ਚਲਾਉਣ ਵਾਲਾ ਵਿਅਕਤੀ ਤੇ ਔਰਤ ਦਾ ਪੁਲਿਸ ਦੀ ਨਿਗਰਾਨੀਚ ਹਸਪਤਾਲ ਵਿਚ ਇਲਾਜ ਕਰਵਾਇਆ ਜਾ ਰਿਹਾ ਹੈ1
ਬਹੁਤ ਹੀ ਹਸਮੁੱਖ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਨਿਰਵੈਰ ਨੇ ਆਪਣੀ ਗਾਇਕੀ ਦਾ ਆਗਾਜ਼ ‘ਤੇਰੇ ਬਿਨਾਂ ਲੱਗਦਾ ਨਾ ਦਿਲ’ ਗੀਤ ਨਾਲ ਕੀਤਾ ਸੀ ਜੋ ਕਿ ਬੇਹੱਦ ਮਕਬੂਲ ਹੋਇਆ ਸੀ। ਉਸ ਤੋਂ ਬਾਅਦ ਵੀ ਉਨ੍ਹਾਂ ਨੇ ਕਈ ਚਰਚਿਤ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ। ਨਿਰਵੈਰ ਦੇ ਅਚਾਨਕ ਇਸ ਜਹਾਨੋਂ ਜਾਣ ਕਾਰਨ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਨਿਰਵੈਰ ਦੇ ਇਸ ਬੇਵਕਤੀ ਵਿਛੋੜੇ ਕਾਰਨ ਪੰਜਾਬੀ ਭਾਈਚਾਰੇ ਨੂੰ ਬਹੁਤ ਵੱਡਾ ਸਦਮਾ ਲੱਗਾ ਹੈ। ਵੱਡੀ ਗਿਣਤੀ ਵਿੱਚ ਦੋਸਤਾਂ, ਪ੍ਰਸ਼ੰਸਕਾਂ ਅਤੇ ਸੰਗੀਤਕ ਹਸਤੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਨਿਰਵੈਰ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਨਿਰਵੇਰ ਇੱਥੇ ਆਪਣੀ ਪਤਨੀ ਤੇ ਦੋਂ ਬੱਚਿਆਂ ਨਾਲ ਰਹਿ ਰਿਹਾ ਸੀ

LEAVE A REPLY

Please enter your comment!
Please enter your name here